
ਰਾਜਿੰਦਰ ਆਪਣੀ ਗੁਆਚੀ ਚੇਨ ਮਿਲਣ ਤੋਂ ਬਾਅਦ ਇੰਨਾ ਖੁਸ਼ ਸੀ ਕਿ ਉਸਨੇ ਲੜਕੀ ਨੂੰ ਇਨਾਮ ਵਜੋਂ 1 ਲੱਖ ਰੁਪਏ ਦੇ ਦਿੱਤੇ।
ਰਾਜਸਥਾਨ: ਅੱਜ ਦੇ ਸਮੇਂ ਵਿਚ ਇਮਾਨ ਨੂੰ ਬੇਈਮਾਨ ਹੋਣ 'ਚ ਬਹੁਤੀ ਦੇਰ ਨਹੀਂ ਲੱਗਦੀ, ਥੋੜ੍ਹੇ ਜਿਹੇ ਲਾਲਚ ਵਿਚ ਹੀ ਲੋਕਾਂ ਦਾ ਵਿਸ਼ਵਾਸ ਡਗਮਗਾ ਜਾਂਦਾ ਹੈ। ਅੱਜ ਕੱਲ੍ਹ ਇਮਾਨਦਾਰੀ ਦੀਆਂ ਖ਼ਬਰਾਂ ਬਹੁਤ ਘੱਟ ਮਿਲਦੀਆਂ ਹਨ। ਥੋੜ੍ਹੇ ਜਿਹੇ ਪੈਸਿਆਂ ਲਈ ਆਸਥਾ ਦੇ ਦੌਰ ਚ ਇਕ ਲੜਕੀ ਨੇ ਈਮਾਨਦਾਰੀ ਦੀ ਅਜਿਹੀ ਮਿਸਾਲ ਪੇਸ਼ ਕੀਤੀ ਹੈ ਕਿ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ। ਇਸ ਨਾਲ ਜੁੜੀ ਖ਼ਬਰ ਰਾਜਸਥਾਨ ਤੋਂ ਸਾਹਮਣੇ ਆਈ ਹੈ।
ਵਿਆਹ ਚ ਆਏ ਰਾਜੇਂਦਰ ਮੀਣਾ ਨਾਂ ਦੇ ਵਿਅਕਤੀ ਦੀ 10 ਤੋਲੇ ਸੋਨੇ ਦੀ ਚੇਨ ਗੁਆਚ ਗਈ ਸੀ। ਜਿਸ ਦੀ ਕੀਮਤ ਕਰੀਬ 5 ਲੱਖ ਰੁਪਏ ਸੀ। ਇਹ ਗੁਆਚੀ ਹੋਈ ਚੇਨ ਪੂਜਾ ਨਾਮ ਦੀ ਇੱਕ ਮੁਟਿਆਰ ਨੂੰ ਮਿਲੀ, ਜੋ ਉਸੇ ਵਿਆਹ ਵਿਚ ਆਈ ਹੋਈ ਸੀ। 5 ਲੱਖ ਦੀ ਚੇਨ ਮਿਲਣ ਤੋਂ ਬਾਅਦ ਵੀ ਉਸ ਦਾ ਮਨ ਨਹੀਂ ਬਦਲਿਆ। ਉਸ ਨੇ ਇਮਾਨਦਾਰੀ ਨਾਲ ਕਈ ਲੋਕਾਂ ਤੋਂ ਇਸ ਦੇ ਮਾਲਕ ਬਾਰੇ ਪੁੱਛਿਆ ਪਰ ਚੇਨ ਦੇ ਮਾਲਕ ਬਾਰੇ ਪਤਾ ਨਹੀਂ ਲੱਗ ਸਕਿਆ।
ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਫਿਰ ਮਾਂ ਨੇ ਦੱਸਿਆ ਕਿ ਪਿੰਡ ਦੇ ਰਾਜੇਂਦਰ ਮੀਣਾ ਦੀ ਚੇਨ ਗੁੰਮ ਹੋ ਗਈ ਹੈ। ਮੀਡਿਆ ਰਿਪੋਰਟ ਮੁਤਾਬਕ ਇਸ ਤੋਂ ਬਾਅਦ ਦੋਵੇਂ ਮਾਂ-ਧੀ ਰਾਜੇਂਦਰ ਦੇ ਘਰ ਚੇਨ ਵਾਪਸ ਕਰਨ ਲਈ ਗਈਆਂ। ਰਾਜਿੰਦਰ ਆਪਣੀ ਗੁਆਚੀ ਚੇਨ ਮਿਲਣ ਤੋਂ ਬਾਅਦ ਇੰਨਾ ਖੁਸ਼ ਸੀ ਕਿ ਉਸਨੇ ਲੜਕੀ ਨੂੰ ਇਨਾਮ ਵਜੋਂ 1 ਲੱਖ ਰੁਪਏ ਦੇ ਦਿੱਤੇ। ਇਸ ਪੂਰੇ ਮਾਮਲੇ ਦੀ ਚਰਚਾ ਆਲੇ-ਦੁਆਲੇ ਦੇ ਖੇਤਰ ਵਿਚ ਕੀਤੀ ਜਾ ਰਹੀ ਹੈ। ਲੋਕ ਕਹਿ ਰਹੇ ਹਨ ਕਿ ਅੱਜ ਦੇ ਯੁੱਗ ਵਿਚ ਇਮਾਨਦਾਰੀ ਦੀ ਅਜਿਹੀ ਮਿਸਾਲ ਮਿਲਣੀ ਬਹੁਤ ਮੁਸ਼ਕਲ ਹੈ। ਲੋਕਾਂ ਨੇ ਇਸ ਮਾਮਲੇ 'ਤੇ ਵੱਖ-ਵੱਖ ਟਿੱਪਣੀਆਂ ਕੀਤੀਆਂ ਹਨ।