
Jagraon News: ਉਧਾਰ ਦਿੱਤੇ ਰਾਸ਼ਨ ਦੇ ਪੈਸੇ ਨਾ ਮਿਲਣ ਤੋਂ ਸੀ ਦੁਖੀ
A grocery shopkeeper committed suicide in Jagraon: ਲੁਧਿਆਣਾ ਦੇ ਜਗਰਾਓਂ ਸ਼ਹਿਰ 'ਚ ਇਕ ਦੁਕਾਨਦਾਰ ਨੇ ਉਧਾਰ ਦਿਤੇ ਰਾਸ਼ਨ ਦੀ ਰਕਮ ਨਾ ਮਿਲਣ 'ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਸ਼ਹੀਦ ਊਧਮ ਸਿੰਘ ਨਗਰ ਦੇ ਅਨਾਰਕਲੀ ਬਾਜ਼ਾਰ ਦੇ ਨੀਮਵਾਲੀ ਗਲੀ ਮੁਹੱਲੇ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ ਸੰਨੀ ਮਾਣਿਕ (38) ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਰਖਵਾਇਆ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪਿਓ-ਪੁੱਤਾਂ ਸਮੇਤ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਧੀਰਜ ਮਲਹੋਤਰਾ, ਪ੍ਰਿੰਸ ਮਲਹੋਤਰਾ, ਵਿਪਨ ਮਲਹੋਤਰਾ, ਬਲਦੇਵ ਸਿੰਘ ਅਤੇ ਭੱਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Exit Polls 2023: 5 ਰਾਜਾਂ ਦੇ ਐਗਜ਼ਿਟ ਪੋਲ: ਪਹਿਲੇ ਰੁਝਾਨ 'ਚ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ
ਥਾਣਾ ਸਿਟੀ ਜਗਰਾਉਂ ਦੇ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਨੂਪ ਮਾਨਿਕ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦਸਿਆ ਕਿ ਉਸ ਦੀ ਕਰਿਆਨੇ ਦੀ ਦੁਕਾਨ ਅੱਡਾ ਰਾਏਕੋਟ ਨੇੜੇ ਸੀ। ਦੋਸ਼ੀ ਪਿਓ-ਪੁੱਤਰਾਂ ਨੇ ਤਾਲਾਬੰਦੀ ਦੌਰਾਨ ਉਨ੍ਹਾਂ ਦੀ ਦੁਕਾਨ ਤੋਂ ਕਾਫੀ ਰਾਸ਼ਨ ਖਰੀਦਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਲੈਣ-ਦੇਣ ਸ਼ੁਰੂ ਹੋ ਗਿਆ। ਇਸ ਕਾਰ 17 ਲੱਖ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਉਨ੍ਹਾਂ ਦਾ ਮੁਲਜ਼ਮਾਂ ਨਾਲ ਝਗੜਾ ਹੋਣ ਲੱਗਾ। ਇਸ ਕਾਰਨ ਉਸ ਦਾ ਪੁੱਤਰ ਸੰਨੀ ਮਾਨਿਕ ਪ੍ਰੇਸ਼ਾਨ ਰਹਿਣ ਲੱਗਾ।
ਇਹ ਵੀ ਪੜ੍ਹੋ: Punjab News : ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਸੱਤ ਕੈਡੇਟ ਐਨ.ਡੀ.ਏ. ਤੋਂ ਹੋਏ ਪਾਸ-ਆਊਟ
ਇਸੇ ਤਰ੍ਹਾਂ ਜਗਰਾਉਂ ਦਾ ਰਹਿਣ ਵਾਲਾ ਭੱਲਾ ਪਿੰਡ ਰੂਮੀ ਵਿੱਚ ਕੇਟਰਿੰਗ ਦਾ ਕੰਮ ਕਰਦਾ ਸੀ। ਜਿਸ 'ਤੇ ਰਾਸ਼ਨ ਦੇ 10 ਲੱਖ ਰੁਪਏ ਬਕਾਇਆ ਸਨ। ਜਦੋਂ ਵੀ ਉਸ ਦਾ ਲੜਕਾ ਪੈਸੇ ਮੰਗਦਾ ਸੀ ਤਾਂ ਦੋਸ਼ੀ ਉਸ ਨੂੰ ਧਮਕੀਆਂ ਦਿੰਦੇ ਸਨ ਕਿ ਉਹ ਜੋ ਚਾਹੇ ਕਰ ਲਵੇ, ਉਹ ਉਸ ਨੂੰ ਪੈਸੇ ਨਹੀਂ ਦੇਣਗੇ।
ਉਸ ਦੇ ਲੜਕੇ ਨੇ ਉਕਤ ਬਲਦੇਵ ਸਿੰਘ ਵਾਸੀ ਕੋਠੇ ਰਹਿਲਾਂ ਤੋਂ ਪੈਸੇ ਲਏ ਸਨ। ਜਿਸ ਕਾਰਨ ਉਸ ਦਾ ਚੈੱਕ ਮੁਲਜ਼ਮਾਂ ਕੋਲ ਪਿਆ ਸੀ। ਜਿਸ ਨੂੰ ਉਹ ਵਾਪਸ ਨਹੀਂ ਮੋੜ ਰਿਹਾ ਸੀ। ਉਲਟਾ ਦੋਸ਼ੀ ਧਮਕੀਆਂ ਦੇ ਰਿਹਾ ਸੀ। ਜਿਸ ਕਾਰਨ ਉਸ ਦਾ ਪੁੱਤਰ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸ ਕਾਰਨ ਉਹ ਅਕਸਰ ਮਰਨ ਦੀ ਗੱਲ ਕਰਦਾ ਸੀ। ਪਰ, ਕਿਸੇ ਤਰ੍ਹਾਂ ਉਸ ਨੇ ਆਪਣੇ ਪੁੱਤਰ ਨੂੰ ਸਮਝਾਇਆ।