
Amritsar News : ਪਿੰਡ ਮਹਾਵਾ ਵਿਖੇ ਬੀਐਸਐਫ ਦੇ ਆਲਾ ਅਧਿਕਾਰੀਆਂ ਨੂੰ ਇੱਕ ਪੈਕਟ ਹੈਰੋਇਨ ਤੇ ਇੱਕ ਡਰੋਨ ਬਰਾਮਦ ਹੋਇਆ
Amritsar News : ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੇ ਅਧੀਨ ਆਉਂਦੇ ਸਰਹੱਦੀ ਇਲਾਕੇ ਮਹਾਵਾ ਵਿੱਚ ਪੰਜਾਬ ਪੁਲਿਸ ਤੇ ਬੀਐੱਸਐੱਫ ਵੱਲੋ ਸਾਂਝੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ। ਜਿਸਦੇ ਚਲਦੇ ਕੱਲ ਦੇਰ ਰਾਤ ਇੱਕ ਸਾਂਝੇ ਅਪਰੇਸ਼ਨ ਦੌਰਾਨ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ। ਜਦੋਂ ਪਿੰਡ ਮਹਾਵਾ ਵਿਖੇ ਬੀਐਸਐਫ ਦੇ ਆਲਾ ਅਧਿਕਾਰੀਆਂ ਨੂੰ ਇੱਕ ਪੈਕਟ ਹੈਰੋਇਨ ਤੇ ਇੱਕ ਡਰੋਨ ਬਰਾਮਦ ਹੋਇਆ। ਬੀਐਸਐਫ ਵੱਲੋਂ ਇਹ ਹੈਰੋਇਨ ਦਾ ਪੈਕਟ ਅਤੇ ਡਰੋਨ ਥਾਣਾ ਘਰਿੰਡਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਥਾਣਾ ਘਰਿੰਡਾ ਦੀ ਪੁਲਿਸ ਵੱਲੋਂ ਇਸ ਹੈਰੋਇਨ ਦੇ ਪੈਕਟ ਨੂੰ ਤੋਲਿਆ ਗਿਆ ਤੇ ਇਸ ਦਾ ਵਜ਼ਨ 490 ਗ੍ਰਾਮ ਨਿਕਲ਼ਿਆ।
ਇਸ ਮੌਕੇ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਸਾਂਝੇ ਅਪਰੇਸ਼ਨ ਦੌਰਾਨ ਬੀਐਸਐਫ ਵੱਲੋਂ ਇੱਕ ਪੈਕਟ ਹੈਰੋਇਨ ਜੋ ਕਿ 490 ਗ੍ਰਾਮ ਹੈ ਤੇ ਇੱਕ ਡਰੋਨ ਬਰਾਮਦ ਕੀਤਾ ਹੈ। ਜਿਸ ਦੀ ਸਾਡੀ ਪੁਲਿਸ ਟੀਮ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਇਹ ਨਸ਼ੇ ਦੀ ਖੇਪ ਕਿਸ ਨੇ ਮੰਗਵਾਈ ਸੀ ਫਿਲਹਾਲ ਅਸੀਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
(For more news apart from Big success for BSF police, 490 grams of heroin and drone recovered News in Punjabi, stay tuned to Rozana Spokesman)