
khanna News : 50 ਸਾਲਾ ਫਲ ਕਾਰੋਬਾਰੀ ਤੇਜਿੰਦਰ ਕੁਮਾਰ ਬੌਬੀ ਦੇ ਸਿਰ 'ਚ ਕੀਤਾ ਗਿਆ ਹਮਲਾ
khanna News : ਖੰਨਾ ਦੇ ਪਿੰਡ ਬੀਜਾ ਵਿੱਚ ਕੇਲਿਆਂ ਨੂੰ ਲੈ ਕੇ ਹੋਈ ਲੜਾਈ ਵਿੱਚ ਇੱਕ ਦੁਕਾਨਦਾਰ ਦੀ ਜਾਨ ਚਲੀ ਗਈ। ਮਾਮੂਲੀ ਗੱਲ ਨੂੰ ਲੈ ਕੇ ਹੋਏ ਇਸ ਝਗੜੇ ਵਿੱਚ ਉਸ ਸਮੇਂ ਲੜਾਈ ਵਧ ਗਈ ਜਦੋਂ ਮੁਲਜ਼ਮ ਨੇ ਆਪਣੇ ਪੁੱਤਰਾਂ ਨੂੰ ਬੁਲਾ ਲਿਆ। 50 ਸਾਲਾ ਫਲ ਕਾਰੋਬਾਰੀ ਤੇਜਿੰਦਰ ਕੁਮਾਰ ਬੌਬੀ ਦੇ ਸਿਰ 'ਚ ਹਮਲਾ ਕੀਤਾ ਗਿਆ। ਬੌਬੀ ਜੋ ਪਹਿਲਾਂ ਹੀ ਦਿਲ ਦਾ ਮਰੀਜ਼ ਸੀ, ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੁਕਾਨ ’ਤੇ ਕੰਮ ਕਰਦੇ ਚੰਦੇਸ਼ਵਰ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਜਦੋਂ ਮਾਲਕ ਤੇਜਿੰਦਰ ਬੌਬੀ ਦੁਕਾਨ ’ਤੇ ਨਹੀਂ ਸੀ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਨੇ ਕੇਲੇ ਮੰਗਣੇ ਸ਼ੁਰੂ ਕਰ ਦਿੱਤੇ। ਕੇਲੇ ਖਰੀਦਣ ਤੋਂ ਬਾਅਦ ਜਦੋਂ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਪੈਸੇ ਮੰਗੇ। ਇਸ 'ਤੇ ਮੁਲਜ਼ਮ ਨੇ ਉਸ ਨੂੰ ਗਲੇ ਤੋਂ ਫੜ ਲਿਆ। ਇਸ ਦੌਰਾਨ ਉਸ ਨੇ ਆਪਣੇ ਮਾਲਕ ਤੇਜਿੰਦਰ ਬੌਬੀ ਨੂੰ ਫੋਨ ਕੀਤਾ। ਮੁਲਜ਼ਮ ਨੇ ਆਪਣੇ ਪੁੱਤਰ ਅਤੇ ਹੋਰ ਸਾਥੀਆਂ ਨੂੰ ਬੁਲਾ ਲਿਆ। ਜਿਵੇਂ ਹੀ ਮੁਲਜ਼ਮ ਦਾ ਲੜਕਾ ਆਇਆ ਤਾਂ ਉਸ ਨੇ ਦੁਕਾਨ ਮਾਲਕ ਦੇ ਸਿਰ ਵਿਚ ਮੁੱਕਾ ਮਾਰ ਦਿੱਤਾ। ਉਸ ਦੀ ਕੁੱਟਮਾਰ ਵੀ ਕੀਤੀ ਗਈ। ਇਸ ਦੌਰਾਨ ਦੁਕਾਨ ਮਾਲਕ ਜ਼ਮੀਨ 'ਤੇ ਡਿੱਗ ਗਿਆ। ਜਦੋਂ ਦੁਕਾਨ ਮਾਲਕ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਉਸ ਨੂੰ ਉੱਥੇ ਦਾਖ਼ਲ ਨਹੀਂ ਕੀਤਾ ਗਿਆ । ਜਦੋਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਣ ’ਤੇ ਖੰਨਾ ਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਤੁਰੰਤ ਐਸਐਚਓ ਸਦਰ ਸੁਖਵਿੰਦਰਪਾਲ ਸਿੰਘ ਸਮੇਤ ਮੌਕੇ ’ਤੇ ਪੁੱਜੇ। ਆਸ-ਪਾਸ ਦੇ ਲੋਕਾਂ ਨੂੰ ਪੁੱਛਿਆ। ਸੀਸੀਟੀਵੀ ਵੀ ਚੈੱਕ ਕੀਤੇ। ਫਿਰ ਸਿਵਲ ਹਸਪਤਾਲ ਆ ਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਡੀਐਸਪੀ ਨੇ ਦੱਸਿਆ ਕਿ ਕੇਲੇ ਦੀ ਚੁਕਾਈ ਕਰ ਰਹੇ ਦੁਕਾਨਦਾਰ ਨਾਲ ਲੜਾਈ ਹੋ ਗਈ। ਇਸ ਦੌਰਾਨ ਦੂਜੇ ਪਾਸੇ ਦੇ ਦੁਕਾਨਦਾਰ ਨੇ ਕੁਝ ਲੋਕਾਂ ਨੂੰ ਬੁਲਾਇਆ ਅਤੇ ਝਗੜਾ ਹੋ ਗਿਆ। ਉਥੇ ਲੱਗੇ ਕੈਮਰੇ ਦੀ ਫੁਟੇਜ ਦੇਖ ਕੇ ਪਤਾ ਲੱਗਾ ਕਿ ਤੇਜਿੰਦਰ ਬੌਬੀ ਲੜਾਈ ਦੌਰਾਨ ਸੜਕ ਪਾਰ ਕਰਦਾ ਹੈ ਤੇ ਫਿਰ ਜ਼ਮੀਨ 'ਤੇ ਡਿੱਗ ਜਾਂਦਾ ਹੈ। ਇਸ ਘਟਨਾ ਵਿੱਚ ਮਾਲਕ ਤੇਜਿੰਦਰ ਬੌਬੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
(For more news apart from fight over the bananas took the life of the shop owner in khanna News in Punjabi, stay tuned to Rozana Spokesman)