Khanuri Border News : ਜਗਜੀਤ ਡੱਲੇਵਾਲ ਨੇ ਨਾਰੀਅਲ ਪਾਣੀ ਪਿਲਾ ਕੇ ਸੁਖਜੀਤ ਸਿੰਘ ਦਾ ਮਰਨ ਵਰਤ ਕਰਵਾਇਆ ਖ਼ਤਮ

By : BALJINDERK

Published : Nov 30, 2024, 6:11 pm IST
Updated : Nov 30, 2024, 6:11 pm IST
SHARE ARTICLE
ਜਗਜੀਤ ਡੱਲੇਵਾਲ, ਸੁਖਜੀਤ ਸਿੰਘ ਨੂੰ ਨਾਰੀਅਲ ਪਾਣੀ ਪਿਲਾ ਕੇ ਮਰਨ ਵਰਤ ਖ਼ਤਮ ਕਰਵਾਉਂਦੇ ਹੋਏ
ਜਗਜੀਤ ਡੱਲੇਵਾਲ, ਸੁਖਜੀਤ ਸਿੰਘ ਨੂੰ ਨਾਰੀਅਲ ਪਾਣੀ ਪਿਲਾ ਕੇ ਮਰਨ ਵਰਤ ਖ਼ਤਮ ਕਰਵਾਉਂਦੇ ਹੋਏ

Khanuri Border News : ਸੁਖਜੀਤ ਸਿੰਘ ਹਰਦੋ ਝੰਡੇ ਨੇ ਆਪਣਾ ਮਰਨ ਵਰਤ ਕੀਤਾ ਖ਼ਤਮ

Khanuri Border News : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੀ ਮੀਟਿੰਗ ਖਨੌਰੀ ਮੋਰਚੇ ਉੱਪਰ ਬਲਦੇਵ ਸਿੰਘ ਸਿਰਸਾ, ਸੁਖਦੇਵ ਸਿੰਘ ਭੋਜਰਾਜ, ਲਖਵਿੰਦਰ ਸਿੰਘ ਔਲਖ ਹਰਿਆਣਾ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ’ਚ ਮੌਜੂਦ ਐਸਕੇਐਮ ਗੈਰ ਸਿਆਸੀ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਵਿਚਾਰ ਚਰਚਾ ਤੋਂ ਬਾਅਦ ਫੈਸਲਾ ਲੈਦੇ ਹੋਏ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਆਗੂਆਂ ਨੇ ਕਿਹਾ ਕਿ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋ ਕੇਂਦਰ ਦੁਆਰਾ ਮੰਨਿਆ ਗਿਆ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ਸ਼ੁਰੂ ਕੀਤਾ ਜਾਣਾ ਸੀ। ਪਰ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਰਾਤ ਨੂੰ ਢਾਈ ਵਜੇ ਝੂਠੀ ਇਨਕਲਾਬੀ ਸਰਕਾਰ ਵੱਲੋਂ ਮੋਰਚੇ ਉੱਪਰ ਕਰੀਬ 250 ਤੋਂ 300 ਪੁਲਿਸ ਮੁਲਾਜ਼ਮਾਂ ਨਾਲ ਹਮਲਾ ਕਰਕੇ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਸ ਲਈ ਉਹਨਾਂ ਹਾਲਾਤਾਂ ’ਚ ਮੋਰਚੇ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਸੁਖਜੀਤ ਸਿੰਘ ਹਰਦੋਝੰਡੇ ਨੂੰ ਮਰਨ ਵਰਤ ਬੈਠਣਾ ਪਿਆ ਜਿਨਾਂ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੋਂ ਬਾਅਦ ਲੜੀਵਾਰ ਮਰਨ ਵਰਤ ਉੱਪਰ ਬੈਠਣਾ ਸੀ। ਕਿਸਾਨ ਆਗੂਆਂ ਕਿਹਾ ਕਿ ਸਰਦਾਰ ਸੁਖਜੀਤ ਸਿੰਘ ਹਰਦੋਝੰਡੇ ਦੀ ਮੋਰਚੇ ਨੂੰ ਬਹੁਤ ਵੱਡੀ ਦੇਣ ਹੈ ਜਿੰਨਾ ਵੱਲੋਂ ਮੋਰਚੇ ਦੇ ਹੁਕਮ ਨੂੰ ਸਿਰ ਮਿੱਥੇ ਮੰਨਦੇ ਹੋਏ 26 ਤਰੀਕ ਨੂੰ ਮਰਨ ਵਰਤ ਸ਼ੁਰੂ ਕਰਤਾ ਗਿਆ ਸੀ।

ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 1 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕਰਨ ਅਤੇ ਪੂਰੇ ਭਾਰਤ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਦੇ ਪੁਤਲੇ ਫੂਕਣ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਜਿਨਾਂ ਵੱਲੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਡੀਐਮਸੀ ਹਸਪਤਾਲ ਲੁਧਿਆਣਾ ਵਿਖੇ ਨਜ਼ਰ ਬੰਦ ਕੀਤਾ ਗਿਆ ਸੀ, ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਖਨੌਰੀ ਮੋਰਚੇ ਵਿੱਚ ਪਹੁੰਚਣ ’ਤੇ ਉਨਾਂ ਵੱਲੋਂ ਜੋ ਮਰਨ ਵਰਤ ਹਸਪਤਾਲ ਵਿੱਚ ਹੀ ਸ਼ੁਰੂ ਕੀਤਾ ਗਿਆ ਸੀ ਉਸ ਨੂੰ ਮੋਰਚੇ ਵਿੱਚ ਉਸੇ ਤਰ੍ਹਾਂ ਜਾਰੀ ਰੱਖਣ ਤੋਂ ਬਾਅਦ ਮੋਰਚੇ ਵੱਲੋਂ ਅਤੇ ਸਾਰੀਆਂ ਜਥੇਬੰਦੀਆਂ ਵੱਲੋਂ ਕੀਤੇ ਹੁਕਮ ਨੂੰ ਸਿਰ ਮੱਥੇ ਮੰਨਦੇ ਹੋਏ ਸਰਦਾਰ ਸੁਖਜੀਤ ਸਿੰਘ ਜੀ ਹਰਦੋਝੰਡੇ ਵੱਲੋਂ ਮਰਨ ਵਰਤ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਹੱਥ ਤੋਂ ਜੂਸ ਪੀਣ ਉਪਰੰਤ ਮੁਲਤਵੀ ਕਰ ਦਿੱਤਾ ਗਿਆ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਆਪਣੇ ਕੀਤੇ ਗਏ ਵਾਅਦੇ ਨੂੰ ਲਾਗੂ ਨਹੀਂ ਕੀਤਾ ਜਾਂਦਾ ਅਤੇ ਉਸ ਸਥਿਤੀ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸ਼ਹਾਦਤ ਹੁੰਦੀ ਹੈ ਤਾਂ ਪਹਿਲਾਂ ਕੀਤੇ ਗਏ ਐਲਾਨ ਮੁਤਾਬਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਮ੍ਰਿਤਕ ਦੇ ਮੋਰਚੇ ਵਿੱਚ ਹੀ ਰੱਖੀ ਜਾਵੇਗੀ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਉਸ ਸਥਿਤੀ ਵਿੱਚ ਪਹਿਲਾਂ ਕੀਤੇ ਗਏ ਲੜੀਵਾਰ ਮਰਨ ਵਰਤ ਦੇ ਐਲਾਨ ਮੁਤਾਬਕ ਸਰਦਾਰ ਸੁਖਜੀਤ ਸਿੰਘ ਹਰਦੋਢੰਡੇ ਵੱਲੋਂ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਜਾਵੇਗਾ।

ਕਿਸਾਨ ਆਗੂਆਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਸਰਦਾਰ ਸੁਖਜੀਤ ਸਿੰਘ ਜੀ ਹਰਦੋਝੰਡੇ ਦਾ ਜਿਨਾਂ ਨੇ ਮੋਰਚੇ ਵੱਲੋਂ ਕੀਤੇ ਹੁਕਮ ਨੂੰ ਸਿਰ ਮੱਥੇ ਮੰਨਿਆ ਕਿਉਂਕਿ ਕਿਸੇ ਵੀ ਆਗੂ ਲਈ ਕੀਤੇ ਗਏ ਫੈਸਲੇ ਤੋਂ ਪਿੱਛੇ ਹਟਣਾ ਬਹੁਤ ਔਖਾ ਹੁੰਦਾ ਹੈ। ਕਿਸਾਨ ਆਗੂਆਂ ਅੱਗੇ ਕਿਹਾ ਕਿ ਕੱਲ ਰਾਤ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇਰ ਰਾਤ ਮੋਰਚੇ ਵਿੱਚ ਪਹੁੰਚਣ ਸਮੇਂ ਮੋਰਚੇ ਵਿੱਚ ਹਾਜ਼ਰ ਹਜ਼ਾਰਾਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਇਸੇ ਸ਼ਿੱਦਤ ਨਾਲ ਮੋਰਚਾ ਲੜਨ ਅਤੇ ਜਿੱਤਣ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਐਲਾਨ ਕੀਤਾ ਗਿਆ।

(For more news apart from Jagjit Dallewal ended death fast of Sukhjit Singh by drinking coconut water News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement