
Sunil Jakhar : ਕਿਹਾ - ਕਾਂਗਰਸੀ ਸਾਂਸਦਾਂ ਨੂੰ ਸੰਸਦ ’ਚ ਕਿਸਾਨਾਂ ਦੀ ਆਵਾਜ਼ ਚੁੱਕਣੀ ਚਾਹੀਦੀ ਹੈ।
Sunil Jakhar : ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਦੇ ਮੁੱਦੇ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਸਾਂਸਦਾਂ ਨੂੰ ਸੰਸਦ ‘ਚ ਕਿਸਾਨਾਂ ਦੀ ਆਵਾਜ਼ ਚੁੱਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਲੋੜ ਇਕ ਧਿਰ ਦੀ ਜੋ ਪੰਜਾਬ ਦੀ ਆਵਾਜ਼ ਚੁੱਕ ਸਕੇ। ਕਿਸਾਨ ਦੀ ਅਵਾਜ਼ ਕਿਸੇ ਨੇ ਨਹੀਂ ਚੁੱਕੀ। ਆਵਾਜ਼ ਚੁੱਕਣ ਲਈ ਇੱਕ ਮਜ਼ਬੂਤ ਧਿਰ ਦੀ ਲੋੜ ਹੈ ਜਿਹੜੀ ਪੰਜਾਬ ਦੀ ਆਵਾਜ਼ ਚੁੱਕ ਸਕੇ। ਕਿਉਂਕਿ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਉਨ੍ਹਾਂ ਕੋਲੋਂ ਆਪਣੀਆਂ ਇੰਨੀਆਂ ਜ਼ਿੰਮੇਵਾਰੀਆਂ ਹੀ ਬਹੁਤ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੇਂਦਰ ਸਰਕਾਰ ਕੋਲੋਂ ਮਿਲੀ ਗਾਰੰਟਿਡ ਐਮ.ਐਸ.ਪੀ. ਦਾ ਹਿਸਾਬ ਪੂਰਾ ਮੌਜੂਦਾ ਸਰਕਾਰ ਤੋਂ ਮੰਗਣਾ ਚਾਹੀਦਾ ਹੈ ਫਿਰ ਦਿੱਲੀ ਕੂਚ ਦੀ ਤਿਆਰੀ ਕਰਨੀ ਚਾਹੀਦੀ ਹੈ।
(For more news apart from Punjab BJP president Sunil Jakhar made a big statement on the issue of farmers News in Punjabi, stay tuned to Rozana Spokesman)