ਮੋਹਾਲੀ ਸਮੇਤ 15 ਟੀਅਰ-2 ਸ਼ਹਿਰਾਂ 'ਚ ਮਕਾਨ ਵਿਕਰੀ ਦੀ ਕੀਮਤ ਬੀਤੀ ਤਿਮਾਹੀ ਦੌਰਾਨ 4 ਫ਼ੀ ਸਦੀ ਵਧੀ
Published : Nov 30, 2025, 8:23 am IST
Updated : Nov 30, 2025, 8:23 am IST
SHARE ARTICLE
House sales prices in 15 tier-2 cities including Mohali increased by 4 percent during the last quarter
House sales prices in 15 tier-2 cities including Mohali increased by 4 percent during the last quarter

ਸਾਲ-ਦਰ-ਸਾਲ ਮਕਾਨਾਂ ਦੀ ਵਿਕਰੀ 4 ਫ਼ੀ ਸਦੀ ਘਟ ਕੇ 39,201 ਇਕਾਈ ਰਹਿ ਗਈ

ਨਵੀਂ ਦਿੱਲੀ : ਪ੍ਰੋਪ ਇਕੁਇਟੀ ਮੁਤਾਬਕ 15 ਪ੍ਰਮੁੱਖ ਟੀਅਰ-2 ਸ਼ਹਿਰਾਂ ’ਚ ਮਕਾਨਾਂ ਦੀ ਵਿਕਰੀ ਜੁਲਾਈ-ਸਤੰਬਰ ਤਿਮਾਹੀ ’ਚ ਸਾਲਾਨਾ ਆਧਾਰ ਉਤੇ 4 ਫੀ ਸਦੀ ਵਧ ਕੇ 37,409 ਕਰੋੜ ਰੁਪਏ ਹੋ ਗਈ ਹੈ। ਰੀਅਲ ਅਸਟੇਟ ਅੰਕੜੇ ਵਿਸ਼ਲੇਸ਼ਕ ਫਰਮ ਪ੍ਰੋਪ ਇਕੁਇਟੀ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਸ ਕੈਲੰਡਰ ਸਾਲ ਦੀ ਸਤੰਬਰ ਤਿਮਾਹੀ ਵਿਚ ਭਾਰਤ ਦੇ ਚੋਟੀ ਦੇ 15 ਟੀਅਰ-2 ਸ਼ਹਿਰਾਂ ਵਿਚ ਮਕਾਨਾਂ ਦੀ ਵਿਕਰੀ ਸਾਲ-ਦਰ-ਸਾਲ 4 ਫ਼ੀ ਸਦੀ ਘਟ ਕੇ 39,201 ਇਕਾਈ ਰਹਿ ਗਈ। ਇਹ 15 ਟੀਅਰ 2 ਸ਼ਹਿਰ ਹਨ ਮੋਹਾਲੀ, ਅਹਿਮਦਾਬਾਦ, ਸੂਰਤ, ਗਾਂਧੀ ਨਗਰ, ਵਡੋਦਰਾ, ਜੈਪੁਰ, ਨਾਸਿਕ, ਨਾਗਪੁਰ, ਭੁਵਨੇਸ਼ਵਰ, ਲਖਨਊ, ਭੋਪਾਲ, ਕੋਇੰਬਟੂਰ, ਗੋਆ, ਤਿ੍ਰਵੇਂਦਰਮ ਅਤੇ ਕੋਚੀ। ਸਤੰਬਰ 2025 ਨੂੰ ਖਤਮ ਹੋਈ ਤੀਜੀ ਤਿਮਾਹੀ ਵਿਚ ਨਵੀਂ ਸਪਲਾਈ 10 ਫ਼ੀ ਸਦੀ ਸਾਲ-ਦਰ-ਸਾਲ ਘਟ ਕੇ 28,721 ਯੂਨਿਟ ਰਹਿ ਗਈ।

ਇਨ੍ਹਾਂ 15 ਸ਼ਹਿਰਾਂ ਵਿਚੋਂ ਸੱਭ ਤੋਂ ਵੱਡਾ ਪ੍ਰਾਪਰਟੀ ਬਾਜ਼ਾਰ ਅਹਿਮਦਾਬਾਦ ’ਚ ਜੁਲਾਈ-ਸਤੰਬਰ ਤਿਮਾਹੀ ’ਚ ਮਕਾਨਾਂ ਦੀ ਵਿਕਰੀ 6 ਫੀ ਸਦੀ ਘਟ ਕੇ 13,021 ਇਕਾਈ ਰਹਿ ਗਈ। ਸੂਰਤ ’ਚ ਵਿਕਰੀ 8 ਫੀ ਸਦੀ ਡਿੱਗ ਕੇ 4,936 ਇਕਾਈ ਰਹਿ ਗਈ।  ਪ੍ਰੋਪਇਕੁਇਟੀ ਦੇ ਸੰਸਥਾਪਕ ਅਤੇ ਸੀ.ਈ.ਓ. ਸਮੀਰ ਜਸੂਜਾ ਨੇ ਕਿਹਾ, ‘‘ਟੀਅਰ 2 ਸ਼ਹਿਰ ਭਾਰਤ ਦੀ ਵਿਕਾਸ ਕਹਾਣੀ ਦੇ ਮੁੱਖ ਇੰਜਣ ਬਣੇ ਹੋਏ ਹਨ। ਰੁਜ਼ਗਾਰ ਦੇ ਮੌਕਿਆਂ ਦਾ ਵਿਸਥਾਰ, ਬੁਨਿਆਦੀ ਢਾਂਚੇ ਵਿਚ ਸੁਧਾਰ ਅਤੇ ਮਜ਼ਬੂਤ ਸੰਪਰਕ ਰਿਹਾਇਸ਼ੀ, ਵਪਾਰਕ ਅਤੇ ਪ੍ਰਚੂਨ ਰੀਅਲ ਅਸਟੇਟ ਵਿਚ ਨਿਰੰਤਰ ਮੰਗ ਨੂੰ ਵਧਾਉਣਾ ਜਾਰੀ ਰੱਖਦਾ ਹੈ।’’ ਧੋਲੇਰਾ ਸਥਿਤ ਰੀਅਲ ਅਸਟੇਟ ਫਰਮ ਆਈਜੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਲਲਿਤ ਪਰਿਹਾਰ ਨੇ ਕਿਹਾ ਕਿ ਗੁਜਰਾਤ ਦੇ ਚਾਰ ਸ਼ਹਿਰ ਅਹਿਮਦਾਬਾਦ, ਸੂਰਤ, ਗਾਂਧੀ ਨਗਰ ਅਤੇ ਵਡੋਦਰਾ ਟੀਅਰ 2 ਸ਼ਹਿਰਾਂ ਵਿਚ ਲਾਂਚ ਅਤੇ ਵਿਕਰੀ ਦੋਹਾਂ ਵਿਚ ਦਬਦਬਾ ਬਣੇ ਹੋਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement