
ਵਿਵਾਦਪੂਰਨ ਡੇਰੇਦਾਰ ਪਿਆਰਾ ਸਿੰਘ ਭਨਿਆਰਾ ਵਾਲੇ ਦੀ ਅੱਜ ਸਵੇਰੇ ਮੌਤ ਹੋ ਗਈ ਹੈ।
ਰੋਪੜ: ਵਿਵਾਦਪੂਰਨ ਡੇਰੇਦਾਰ ਪਿਆਰਾ ਸਿੰਘ ਭਨਿਆਰਾ ਵਾਲੇ ਦੀ ਅੱਜ ਸਵੇਰੇ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰ ਸਮੇਂ ਉਸ ਦੀ ਛਾਤੀ ਵਿਚ ਦਰਦ ਹੋਇਆ, ਜਿਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਿਆਰਾ ਸਿੰਘ ਭਨਿਆਰਾ ਵਾਲੇ ਦੀ ਉਮਰ 61 ਸਾਲ ਦੀ।
Piara Singh
ਜ਼ਿਕਰਯੋਗ ਹੈ ਕਿ ਪਿਆਰਾ ਸਿੰਘ ਨੇ ਭਵ ਸਾਗਰ ਨਾਮਕ ਇੱਕ ਧਾਰਮਿਕ ਗ੍ਰੰਥ ਬਣਾਇਆ ਸੀ ਜਿਸ ਤੋਂ ਬਾਅਦ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਸੀ। ਇਸੇ ਕਾਰਨ ਤਤਕਾਲੀ ਪੰਜਾਬ ਸਰਕਾਰ ਨੇ ਸਾਲ 2001 ਵਿਚ ਇਸ ਗ੍ਰੰਥ ਉੱਤੇ ਰੋਕ ਲਗਾ ਦਿਤੀ ਸੀ।
Punjab and Haryana high Court
ਭਨਿਆਰਾਂ ਵਾਲੇ ਨੇ ਅਪਣੇ ਚੇਲਿਆਂ ਦੀ ਮਦਦ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਜਾਬ ਸਰਕਾਰ ਦੀ ਇਸ ਰੋਕ ਨੂੰ ਚੁਣੌਤੀ ਦੇ ਦਿਤੀ ਸੀ, ਜਿਸ ਤੋਂ ਬਾਅਦ ਵੀ ਹਾਈ ਕੋਰਟ ਨੇ ਇਸ ਰੋਕ ਨੂੰ ਬਰਕਰਾਰ ਰੱਖਿਆ ਹੈ। ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਤੇ ਉਨ੍ਹਾਂ ਦੇ ਸ਼ਰਧਾਲੂਆਂ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਪਿਆਰਾ ਸਿੰਘ ਭਨਿਆਰਾਂ ਵਾਲਾ ਬਲਾਕ ਨੂਰਪੁਰ ਬੇਦੀ ਦੇ ਪਿੰਡ ਧਮਾਣਾ ਵਿਖੇ ਡੇਰੇ ਦਾ ਮੁਖੀ ਸੀ।