
ਚੀਨ ਦੇ ਵੁਹਾਨ 'ਚ ਕੋਵਿਡ-19 ਦਾ ਐਮਰਜੈਂਸੀ ਟੀਕਾਕਰਨ ਸ਼ੁਰੂ
ਕੋਰੋਨਾ ਦਾ ਸੱਭ ਤੋਂ ਪਹਿਲਾ ਮਾਮਲਾ ਵੁਹਾਨ ਤੋਂ ਹੀ ਆਇਆ ਸੀ
ਬੀਜਿੰਗ, 29 ਦਸੰਬਰ : ਚੀਨ ਦੇ ਸ਼ਹਿਰ ਵੁਹਾਨ ਵਿਚ ਕੋਵਿਡ-19 ਦਾ ਐਮਰਜੈਂਸੀ ਟੀਕਾਕਰਨ ਸ਼ੁਰੂ ਕਰ ਦਿਤਾ ਗਿਆ ਹੈ ਜਦਕਿ ਚੀਨ ਨੇ ਹੁਣ ਤਕ ਅਪਣੇ ਕਿਸੇ ਟੀਕੇ ਨੂੰ ਪ੍ਰਮਾਣਤ ਨਹੀਂ ਕੀਤਾ | ਕੋਰੋਨਾ ਵਾਇਰਸ ਦੇ ਗਲੋਬਲ ਮਹਾਂਮਾਰੀ ਦਾ ਰੂਪ ਲੈਣ ਤੋਂ ਪਹਿਲਾਂ ਇਸ ਦਾ ਸੱਭ ਤੋਂ ਪਹਿਲਾ ਮਾਮਲਾ ਵੁਹਾਨ ਵਿਚ ਹੀ ਸਾਹਮਣੇ ਆਇਆ ਸੀ | ਵੁਹਾਨ ਵਿਚ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਉਪ ਨਿਦੇਸ਼ਕ ਹੀ ਝੇਨਯੂ ਨੇ ਪੱਤਰਕਾਰਾਂ ਨੂੰ ਦਸਿਆ ਕਿ 15 ਜ਼ਿਲਿ੍ਹਆਂ ਦੇ 48 ਸਮਰਪਿਤ ਕਲੀਨਿਕਾਂ ਵਿਚ 24 ਦਸੰਬਰ ਤੋਂ ਟੀਕਾਕਰਨ ਸ਼ੁਰੂ ਹੋਇਆ | ਇਸ ਵਿਚ 18 ਤੋਂ 59 ਸਾਲ ਦੇ ਉਮਰ ਵਰਗ ਦੇ ਲੋਕਾਂ ਦੇ ਨਿਸ਼ਚਿਤ ਸਮੂਹਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ | ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਹੀ ਦੇ ਹਵਾਲੇ ਨਾਲ ਕਿਹਾ ਕਿ ਇਹਨਾਂ ਲੋਕਾਂ ਨੂੰ ਚਾਰ ਹਫ਼ਤੇ ਦੇ ਅੰਤਰਾਲ ਵਿਚ ਟੀਕੇ ਦੀਆਂ ਦੋ ਖੁਰਾਕਾਂ ਦਿਤੀਆਂ ਜਾਣਗੀਆਂ | ਅਧਿਕਾਰਤ ਅੰਕੜਿਆਂ ਦੇ ਮੁਤਾਬਕ ਵੁਹਾਨ ਦੇ ਹੁਬੇਈ ਸੂਬੇ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਪਿਛਲੇ ਸਾਲ ਦਸੰਬਰ ਵਿਚ ਸਾਹਮਣੇ ਆਇਆ ਸੀ | (ਪੀਟੀਆਈ)
image