ਲਵ ਜਿਹਾਦ : ਮੱਧ ਪ੍ਰਦੇਸ਼ 'ਚ 'ਧਰਮ ਆਜ਼ਾਦੀ ਆਰਡੀਨੈਂਸ 2020' ਨੂੰ ਮਿਲੀ ਮਨਜ਼ੂਰੀ
Published : Dec 30, 2020, 12:42 am IST
Updated : Dec 30, 2020, 12:42 am IST
SHARE ARTICLE
image
image

ਲਵ ਜਿਹਾਦ : ਮੱਧ ਪ੍ਰਦੇਸ਼ 'ਚ 'ਧਰਮ ਆਜ਼ਾਦੀ ਆਰਡੀਨੈਂਸ 2020' ਨੂੰ ਮਿਲੀ ਮਨਜ਼ੂਰੀ

ਭੋਪਾਲ, 29 ਦਸੰਬਰ : ਮੱਧ ਪ੍ਰਦੇਸ਼ ਕੈਬਨਿਟ ਨੇ ਧਰਮ ਆਜ਼ਾਦੀ (ਧਾਰਮਕ ਸੁਤੰਤਰਤਾ) ਆਰਡੀਨੈਂਸ 2020 ਨੂੰ ਮਨਜ਼ੂਰੀ ਦੇ ਦਿਤੀ ਹੈ |
ਉੱਤਰ ਪ੍ਰਦੇਸ਼ ਦੀ ਤਰਜ਼ 'ਤੇ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਵੀ ਲਵ ਜਿਹਾਦ ਵਿਰੁਧ ਕਾਨੂੰਨ ਬਣਾਉਣ ਜਾ ਰਹੀ ਹੈ, ਜਿਸ ਨਾਲ ਜਬਰਨ ਧਰਮ ਬਦਲਣ ਲਈ ਮਜਬੂਰ ਕਰ ਕੇ ਵਿਆਹ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿਤੀ ਜਾ ਸਕੇ | ਇਸ ਕਾਨੂੰਨ ਤਹਿਤ ਜ਼ਬਰਦਸਤੀ ਧਰਮ ਬਦਲ ਕੇ ਵਿਆਹ ਕਰਨ ਵਾਲਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ 10 ਸਾਲ ਦੀ ਸਜ਼ਾ ਤੇ ਇਕ ਲੱਖ ਰੁਪਏ ਦੇ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ | ਮੱਧ ਪ੍ਰਦੇਸ਼ ਕੈਬਨਿਟ ਨੇ ਅਪਣੀ ਬੈਠਕ 'ਚ ਇਸ ਨੂੰ ਮਨਜ਼ਰੀ ਦਿਤੀ ਹੈ | ਸ਼ਿਵਰਾਜ ਕੈਬਨਿਟ ਨੇ ਧਰਮ ਆਜ਼ਾਦੀ ਬਿਲ 2020 ਨੂੰ 26 ਦਸੰਬਰ 2020 ਨੂੰ ਮਨਜ਼ੂਰੀ ਦੇ ਦਿਤੀ | ਇਹ ਕਾਨੂੰਨ ਜਬਰਨ ਧਰਮ ਪਰਿਵਰਤਨ 'ਤੇ ਰੋਕ ਲਾਉਣ ਦਾ ਕੰਮ ਕਰਦਾ ਹੈ | ਇਸ ਤੋਂ ਬਾਅਦ ਸ਼ਿਵਰਾਜ ਨੇ ਕਿਹਾ ਕਿ ਅਸੀਂ ਮੱਧ ਪ੍ਰਦੇਸ਼ 'ਚ ਕਿਸੇ ਵਿਅਕਤੀ ਨੂੰ ਡਰਾਉਣ, ਧੋਖਾ ਦੇਣ ਜਾਂ ਵਹਿਮ ਕਰਨ ਦੇ ਲਈ ਧਰਮ ਪਰਿਵਰਤਨ ਲਈ ਮਜ਼ਬੂਤ ਨਹੀਂ ਹੋਣ ਦੇਣਗੇ | ਅਸੀਂ 1968 ਦੇ ਕਾਨੂੰਨ ਨੂੰ ਹੋਰ ਵਧ ਪ੍ਰਭਾਵੀ ਤੇ ਸਖ਼ਤ ਬਣਾ ਦਿਤਾ ਹੈ |
ਮੰਗਲਵਾਰ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਦੀ ਬੈਠਕ 'ਚ ਇਸ ਦਾ ਪ੍ਰਸਤਾਵ ਰਖਿਆ ਗਿਆ, ਜਿਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਦੇ ਦਿਤੀ ਗਈ |                     (ਪੀਟੀਆਈ)
PhotoPhoto

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement