ਬੀਜੇਪੀ ਦੇ ਮੰਤਰੀਆਂ ਤੇ ਹੋਰ ਨੇਤਾਵਾਂ ਦੇ ਘਿਰਾਉ ਤੋਂ ਪਾਰਟੀ ਚਿੰਤਾ ਵਿਚ : ਅਸ਼ਵਨੀ ਸ਼ਰਮਾ
Published : Dec 30, 2020, 1:24 am IST
Updated : Dec 30, 2020, 1:24 am IST
SHARE ARTICLE
image
image

ਬੀਜੇਪੀ ਦੇ ਮੰਤਰੀਆਂ ਤੇ ਹੋਰ ਨੇਤਾਵਾਂ ਦੇ ਘਿਰਾਉ ਤੋਂ ਪਾਰਟੀ ਚਿੰਤਾ ਵਿਚ : ਅਸ਼ਵਨੀ ਸ਼ਰਮਾ

ਡੀ.ਜੀ.ਪੀ. ਤੋਂ ਬਾਅਦ ਵਫ਼ਦ ਮਿਲੇਗਾ ਪੰਜਾਬ ਦੇ ਰਾਜਪਾਲ ਨੂੰ

ਚੰਡੀਗੜ੍ਹ, 29 ਦਸੰਬਰ (ਜੀ.ਸੀ.ਭਾਰਦਵਾਜ): ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਕੀਤੇ ਜਾ ਰਹੇ ਕਿਸਾਨੀ ਸੰਘਰਸ਼ ਦੀ ਆੜ ਵਿਚ ਸ਼ਰਾਰਤੀ ਅਨਸਰਾਂ ਵਲੋਂ ਪੰਜਾਬ ਵਿਚ ਕੀਤੀ ਜਾ ਰਹੀ ਭੰਨਤੋੜ ਤੇ ਬੀਜੇਪੀ ਮੰਤਰੀਆਂ ਤੇ ਹੋਰ ਨੇਤਾਵਾਂ ਦੀਆਂ ਰਿਹਾਇਸ਼ਾਂ ਤੇ ਦਫ਼ਤਰਾਂ ਦੇ ਕੀਤੇ ਜਾ ਰਹੇ ਘਿਰਾਉ, ਗੇਟਾਂ ਨੂੰ ਜਿੰਦਰੇ ਮਾਰਨ, ਘਰੇਲੂ ਔਰਤਾਂ ਤੇ ਲੜਕੀਆਂ ਨੂੰ ਅਬਾ-ਤਬਾ ਬੋਲਣ ਅਤੇ ਡਰਾਉਣ ਧਮਕਾਉਣ ਦੀਆਂ ਕਾਰਵਾਈਆਂ ਤੋਂ ਦੁਖੀ ਹੋਏ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਸੀਨੀਅਰ ਨੇਤਾਵਾਂ ਨੇ ਮੁੱਖ ਮੰਤਰੀ, ਡੀ.ਜੀ.ਪੀ. ਤੇ ਪੁਲਿਸ ਅਧਿਕਾਰੀਆਂ ਨੂੰ ਤਾੜਨਾ ਕੀਤੀ ਹੈ ਕਿ ਜਲਦ ਸਥਿਤੀ 'ਤੇ ਕਾਬੂ ਪਾਇਆ ਜਾਵੇ ਨਹੀਂ, ਤਾਂ ਇਸ ਸਰਹੱਦੀ ਸੂਬੇ ਵਿਚ ਹਾਲਾਤ ਹੋਰ ਵਿਗੜ ਜਾਣਗੇ |
ਪਾਰਟੀ ਪ੍ਰਧਾਨ ਨੇ ਕਿਹਾ ਕਿ ਭਲਕੇ ਜਾਂ ਪਰਸੋਂ ਇਸ ਗੰਭੀਰ ਮਸਲੇ ਬਾਰੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਬੀਜੇਪੀ ਦਾ ਉਚ ਪੱਧਰੀ ਵਫ਼ਦ ਮਿਲ ਕੇ ਜਾਣਕਾਰੀ ਦੇਵੇਗਾ ਤਾਕਿ ਇਸ ਸਥਿਤੀ ਦੀ ਗੰਭੀਰਤਾ ਦਾ ਗਿਆਨ ਉਨ੍ਹਾਂ ਨੂੰ ਕਰਵਾ ਕੇ ਮੁੱਖ ਮੰਤਰੀ ਦੇ ਕੰਟਰੋਲ ਨੂੰ ਢਿੱਲਾ ਹੋਣ ਬਾਰੇ ਦਸਿਆ ਜਾਵੇ | ਅੱਜ ਇਥੇ ਪਾਰਟੀ ਦੇ ਹੈੱਡ ਆਫ਼ਿਸ ਵਿਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਦਸਿਆ ਕਿ ਹੁਣ ਬੀਜੇਪੀ ਦੇ ਵਰਕਰ, ਕਾਰਜਕਰਤਾ, ਨੇਤਾ ਚੁੱਪ ਨਹੀਂ ਬੈਠਣਗੇ ਅਤੇ ਪੰਜਾਬ ਪੁਲਿਸ ਦੀ ਵਰਦੀ ਵਿਚ ਖ਼ੁਦ ਕੁੱਝ ਅਨਸਰਾਂ ਤੇ ਗੁੰਡਿਆਂ ਦਾ ਪਰਦਾਫ਼ਾਸ਼ ਕੀਤਾ ਜਾਵੇਗਾ 
ਅਤੇ ਪੁਲਿਸ ਦੀ ਭੂਮਿਕਾ ਗੰਧਨੀ ਹੋਣ ਅਤੇ ਕਿਰਦਾਰ ਇਕ ਪਾਸੜ ਯਾਨੀ ਸੱਤਾਧਾਰੀ ਕਾਂਗਰਸ ਦੇ ਹੱਕ ਵਿਚ ਸਿੱਧਾ ਹੋਣ ਬਾਰੇ ਲੋਕਾਂ ਨੂੰ ਜਾਣਕਾਰੀ ਦਿਤੀ ਜਾਵੇਗੀ |
ਬਠਿੰਡਾ, ਕੋਟਕਪੂਰਾ, ਫਗਵਾੜਾ, ਹੁਸ਼ਿਆਰਪੁਰ, ਪਠਾਨਕੋਟ ਸਮੇਤ 26 ਥਾਵਾਂ 'ਤੇ ਘਿਰਾਉ ਤੇ ਹੋਰ ਗੜਬੜੀ ਕਰਨ ਦਾ ਦੋਸ਼ ਸਿੱਧਾ, ਪੁਲਿਸ ਡੀ.ਜੀ.ਪੀ. ਤੇ ਲਗਾਉਂਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੌਜੂਦਾ ਪੰਜਾਬ ਡੀ.ਜੀ.ਪੀ. 'ਚ ਦਮ ਨਹੀਂ ਹੈ, ਕਮਜ਼ੋਰ ਹੈ ਅਤੇ ਧਰਨਾਕਾਰੀਆਂ ਨੂੰ ਬੀਜੇਪੀ ਲੀਡਰਾਂ ਦੀ ਰਿਹਾਇਸ਼ਾਂ ਤੋਂ ਦੂਰ ਸਾਂਝੀ ਥਾਂ 'ਤੇ ਲਿਜਾਉਣ 'ਚ ਅਸਮਰਥ ਹੈ | ਇਹ ਡੀ.ਜੀ.ਪੀ. ਸੱਤਾਧਾਰੀ ਕਾਂਗਰਸ ਦੇ ਇਸ਼ਾਰੇ 'ਤੇ ਹੀ ਚਲਦਾ ਹੈ | ਅਸ਼ਵਨੀ ਸ਼ਰਮਾ ਨੇ 2 ਜਨਵਰੀ ਤਕ ਦਾ ਅਲਟੀਮੇਟਮ ਡੀ.ਜੀ.ਪੀ. ਨੂੰ ਦਿੰਦੇ ਹੋਏ ਕਿਹਾ ਕਿ ਬੀਤੇ ਕਲ ਬਠਿੰਡਾ ਵਿਚ ਪਾਰਟੀ ਫ਼ੰਕਸ਼ਨ ਵਿਚ ਹੁੜਦੰਗ ਮਚਾਉਣ ਵਾਲਿਆਂ ਵਿਰੁਧ ਜੇ ਰੀਪੋਰਟ ਦਰਜ ਨਾ ਕੀਤੀ ਗਈ ਤਾਂ ਬੀਜੇਪੀ ਕੋਰ ਗਰੁਪ ਦੇ ਮੈਂਬਰ ਲੁਧਿਆਣਾ ਐਮ.ਪੀ. ਰਵਨੀਤ ਸਿੰਘ ਬਿੱਟੂ ਵਿਰੁਧ ਲਗਾਤਾਰ ਧਰਨਾ ਦੇਣਗੇ ਕਿਉਂਕਿ ਇਸ ਕਾਂਗਰਸੀ ਐਮ.ਪੀ. ਨੇ ਅਪਣੇ ਬਿਆਨ ਵਿਚ 'ਲਾਸ਼ਾਂ ਦੇ ਢੇਰ, ਪੰਜਾਬ ਵਿਚ ਲਗਾ ਦਿਆਂਗੇ' ਵਰਗੇ ਭੜਕਾਊ ਸ਼ਬਦ ਵਰਤੇ ਸਨ |
ਬੀਜੇਪੀ ਦੀ ਸਕੱਤਰ ਜਨਰਲ ਬੀਬੀ ਸੁਨੀਤਾ ਨੇ ਪ੍ਰੈਸ ਕਾਨਫ਼ਰੰਸ ਵਿਚ ਦਸਿਆ ਕਿ ਕੋਟਕਪੂਰਾ ਵਿਚ ਉਨ੍ਹਾਂ ਦੀ ਰਿਹਾਇਸ਼ ਨੂੰ 90 ਦਿਨਾਂ ਤੋਂ ਘੇਰਿਆ ਹੋਇਆ ਹੈ, ਕਿਸਾਨਾਂ ਦਾ ਗਰੁਪ ਗੇਟ ਮੂਹਰੇ ਲਗਾਤਾਰ ਬੈਠਾ ਹੈ, ਅਪਸ਼ਬਦ ਤੇ ਗਾਲਾਂ ਕਢੀਆਂ ਜਾ ਰਹੀਆਂ ਹਨ | ਪੁਲਿਸ ਨੂੰ ਕੀਤੀ ਸ਼ਿਕਾਇਤ 'ਤੇ ਕੋਈ ਰੀਪੋਰਟ ਦਰਜ ਨਹੀਂ ਕੀਤੀ ਜਾ ਰਹੀ | ਭਲਕੇ 7ਵੇਂ ਦੌਰ ਦੀ ਕਿਸਾਨ ਜਥੇਬੰਦੀਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਹੋ ਰਹੀ ਮੀਟਿੰਗ ਤੇ ਗੱਲਬਾਤ ਸਬੰਧੀ ਪੁਛੇ ਸਵਾਲਾਂ ਤੇ ਅੰਦਾਜ਼ਨ ਨਤੀਜੇ ਬਾਰੇ ਅਸ਼ਵਨੀ ਸ਼ਰਮਾ ਨੇ ਸਪਸ਼ਟ ਕੀਤਾ ਕਿ ਜ਼ਰੂਰ ਹੀ ਗੱਲਬਾਤ ਸਾਰਥਕ ਸਿੱਧ ਹੋਵੇਗੀ ਅਤੇ ਪੰਜਾਬ ਵਿਚ ਕਿਸਾਨੀ ਤਰੱਕੀ ਦਾ ਰਾਹ ਖੁਲ੍ਹੇਗਾ | ਪਾਰਟੀ ਪ੍ਰਧਾਨ ਨੇ ਕਿਹਾ ਕਿ ਭੜਕਾਊ ਤੇ ਭੱਦੀ ਸ਼ਬਦਾਵਲੀ ਵਰਤਣ ਦੇ ਬਾਵਜੂਦ ਵੀ ਪਾਰਟੀ ਵਰਕਰ ਤੇ ਨੇਤਾ ਅਪਣੇ ਆਪ 'ਤੇ ਕੰਟਰੋਲ ਕਰੀ ਬੈਠੇ ਹਨ ਕਿਉਂਕਿ ਇਸ ਸਰਹੱਦੀ ਸੂਬੇ ਵੀ ਅਮਨ ਸ਼ਾਂਤੀ ਕਾਇਮ ਰੱਖਣਾ, ਬੀਜੇਪੀ ਦਾ ਮੁੱਖ ਤੇ ਪਹਿਲਾ ਫ਼ਰਜ਼ ਹੈ | 
ਫ਼ੋਟੋ: 1 ਅਤੇ 2 ਸੰਤੋਖ ਸਿੰਘ ਵਲੋਂ

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement