
ਇਟਲੀ ’ਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਸੰਗਤਾਂ ਨਿਰਾਸ਼ ਨਾ ਹੋਣ : ਭਾਈ ਰਵਿੰਦਰਜੀਤ ਸਿੰਘ
ਰੋਮ ਇਟਲੀ, 29 ਦਸੰਬਰ (ਚੀਨੀਆ): ਆਸਟਰੀਆ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਮਿਲਣ ਉਪਰੰਤ ਇਟਲੀ ਦੇ ਸਿੱਖਾਂ ਵਲੋਂ ਸੋਸ਼ਲ ਮੀਡੀਏ ਰਾਹੀਂ ਸਥਾਨਕ ਸਿੱਖ ਆਗੂਆਂ ਦੀ ਅਗਵਾਈ ਅਤੇ ਕਾਬਲੀਅਤ ਸਵਾਲੀਆਂ ਚਿੰਨ੍ਹ ਲੱਗਣ ਤੋਂ ਬਾਅਦ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਇਟਲੀ ਦੇ ਮੌਜੂਦਾ ਪ੍ਰਧਾਨ ਭਾਈ ਰਵਿੰਦਰਜੀਤ ਸਿੰਘ ਨੇ ਅਪਣਾ ਪੱਖ ਰਖਦਿਆਂ ਦਸਿਆ ਕਿ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਇਟਲੀ, ਵਲੋਂ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਸ ਲਈ ਸੰਗਤਾਂ ਨੂੰ ਨਿਰਾਸ਼ਾਵਾਦੀ ਹੋਣ ਦੀ ਲੋੜ ਨਹੀਂ ਸਗੋਂ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰੋ ਕਿ ਸਾਰੇ ਕਾਰਜ ਜਲਦ ਤੋਂ ਜਲਦ ਨੇਪਰੇ ਚੜ੍ਹ ਸਕਣ।