ਸਿਆਸੀ ਪ੍ਰਚਾਰ 'ਚ ਅੱਜ ਕੱਲ੍ਹ ਆਗੂ ਸਿਰਫ਼ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਨੇ - ਸੁਖਦੇਵ ਢੀਂਡਸਾ 
Published : Dec 30, 2021, 4:58 pm IST
Updated : Dec 30, 2021, 4:59 pm IST
SHARE ARTICLE
Sukhdev Dhindsa
Sukhdev Dhindsa

"ਸਾਡੇ ਵੇਲੇ ਦੀ ਰਾਜਨੀਤੀ 'ਚ ਇੱਕ ਦੂਜੇ ਦੀਆਂ ਪੱਗਾਂ ਨਹੀਂ ਸੀ ਲਾਉਂਦੇ"

 

ਚੰਡੀਗੜ੍ਹ (ਅਮਨਪ੍ਰੀਤ ਕੌਰ) - ਬੀਤੇ ਦਿਨੀਂ ਸ਼੍ਰੋਮਣੀ ਅਕਾਲ ਦਲ ਸੰਯੁਕਤ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਬਾਜਪਾ ਨਾਲ ਗਠਜੋੜ ਕੀਤਾ ਹੈ। ਇਸ ਗਠਜੋੜ ਤੋਂ ਬਾਅਦ ਸਪੋਕਸਮੈਨ ਨੇ ਸੁਖਦੇਵ ਢੀਂਡਸਾ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਭਾਜਪਾ ਅੱਗੇ ਪੰਥ ਅਤੇ ਪੰਜਾਬ ਦਾ ਏਜੰਡਾ ਰੱਖਿਆ ਸੀ ਜਿਸ ਨੂੰ ਲੈ ਕੇ ਭਾਜਪਾ ਸਹਿਮਤ ਹੋਈ ਹੈ ਤੇ ਫਿਰ ਅਸੀਂ ਗਠਜੋੜ ਕੀਤਾ ਹੈ ਤੇ ਇਕੱਠੇ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਜਪਾ ਨਾਲ ਸਾਡੀ ਗੱਲ ਪਹਿਲਾਂ ਵੀ ਸੀ ਤੇ ਹੁਣ ਵੀ ਉਸੇ ਤਰ੍ਹਾਂ ਹੀ ਹੈ ਬਲਕਿ ਹੁਣ ਥੋੜ੍ਹਾ ਬਦਲਾਅ ਹੈ ਕਿ ਅਸੀਂ ਨਵੀਂ ਸੋਚ ਲੈ ਕੇ ਚੱਲ ਰਹੇ ਹਾਂ ਤੇ ਨਵਾਂ ਪੰਜਾਬ ਸਿਰਜਣ ਦੀ ਸੋਚ ਲੈ ਕੇ ਚੱਲ ਰਹੇ ਹਾਂ।  ਹੁਣ ਅਸੀਂ ਦੂਜੇ ਦੇ ਮਦਦਗਾਰ ਹੋ ਕੇ ਚੱਲਾਂਗੇ। 

Sukhdev Dhindsa Sukhdev Dhindsa

ਸੁਖਦੇਵ ਢੀਂਡਸਾ ਨੇ ਹਿੰਦੂਆਂ ਦੀ ਗੱਲ ਕਰਦੇ ਹੋਏ ਕਿਹਾ ਕਿ ਹਿੰਦੂ ਕੋਈ ਪੰਥ ਦੇ ਖਿਲਾਫ਼ ਨਹੀਂ ਹਨ। ਉਹਨਾਂ ਕਿਹਾ ਕਿ ਪੰਥ ਨੇ ਕਦੇ ਵੀ ਕਿਸੇ ਧਰਮ ਦੇ ਖਿਲਾਫ਼ ਗੱਲ ਨਹੀਂ ਕੀਤੀ ਤੇ ਨਾ ਹੀ ਕੋਈ ਭੇਦਭਾਵ ਕੀਤਾ ਹੈ, ਉਹਨਾਂ ਕਿਹਾ ਕਿ ਅਸੀਂ ਤਾਂ ਇਕੱਠੇ ਇਸ ਲਈ ਹੋ ਰਹੇ ਹਾਂ ਕਿ ਕਦੇ ਕਿਸੇ ਵਿਚ ਕੋਈ ਵਿਗਾੜ ਨਾ ਆਵੇ ਭਾਈਚਾਰਕ ਸਾਂਝ ਲੈ ਕੇ ਚੱਲੀਏ ਤੇ ਨਵਾਂ ਪੰਜਾਬ ਸਿਰਜੀਏ। ਸੀਟਾਂ ਦੀ ਵੰਡ ਨੂੰ ਲੈ ਕੇ ਸੁਖਦੇਵ ਢੀਂਡਸਾ ਨੇ ਕਿਹਾ ਕਿ ਤਿੰਨੋਂ ਪਾਰਟੀਆਂ ਦੇ ਨੁਮਾਇੰਦੇ ਬੈਠਣਗੇ ਤੇ ਵਿਚਾਰ ਕਰਨਗੇ ਜਿਸ ਤੋਂ ਬਾਅਦ ਸਭ ਸਾਹਮਣੇ ਆ ਜਾਵੇਗਾ ਪਰ ਸਾਰੀਆਂ ਧਿਰਾਂ ਪੰਜਾਬ, ਪੰਜਾਬੀਅਤ ਸਭ ਦਾ ਧਿਆਨ ਰੱਖਿਆ ਜਾਵੇਗਾ। ਮੀਟਿੰਗਾਂ ਦੇ ਦੌਰ ਨੂੰ ਲੈ ਕੇ ਢੀਂਡਸਾ ਨੇ ਕਿਹਾ ਕਿ ਚੋਣਾਂ ਪੰਜਾਬ ਵਿਚ ਹੋਣਗੀਆਂ ਤੇ ਇਸ ਲਈ ਸਭ ਮੁੱਦਿਆਂ ਨੂੰ ਲੈ ਕੇ ਮੀਟਿੰਗਾਂ ਵੀ ਪੰਜਾਬ ਵਿਚ ਹੀ ਹੋਣਗੀਆਂ ਪਰ ਮੀਟਿੰਗ ਕਿੱਥੇ ਕੀਤੀ ਜਾਵੇਗੀ ਉਹ ਕਮੇਟੀ ਹੀ ਦੱਸੇਗੀ।

Sukhdev DhindsaSukhdev Dhindsa

ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਿਹਾ ਕਿ ਸਾਰੀਆਂ ਪਾਰਟੀਆਂ ਜੋ ਲੋਕਾਂ ਨਾਲ ਵਾਅਦੇ ਕਰ ਰਹੀਆਂ ਹਨ ਜਾਂ ਕਹਿ ਲਵੋ ਕਿ ਝਾਂਸੇ ਦੇ ਰਹੀਆਂ ਹਨ ਸਭ ਨੇ ਵਾਅਦੇ ਤਾਂ ਕਰ ਦਿੱਤੇ ਪਰ ਕਿਸੇ ਨੇ ਇਹ ਨਹੀਂ ਦੱਸਿਆ ਕਿ ਉਹ ਇਹ ਵਾਅਦੇ ਪੂਰੇ ਕਰਨ ਲਈ ਪੈਸੇ ਕਿੱਥੋਂ ਲੈ ਕੇ ਆਉਣਗੀਆਂ। ਉਹਨਾਂ ਕਿਹਾ ਕਿ ਅੱਜ ਦੀਆਂ ਪਾਰਟੀਆਂ ਤਾਂ ਇਕ ਦੂਜੇ ਨੂੰ ਗਾਲ੍ਹਾ ਵੱਢ ਕੱਢਦੀਆਂ ਹਨ ਪਰ ਕੰਮ ਘੱਟ ਕਰਦੀਆਂ ਨੇ ਪਰ ਸਾਡੇ ਵੇਲੇ ਇਸ ਤਰ੍ਹਾਂ ਨਹੀਂ ਸੀ। ਪਾਰਟੀਆਂ ਇਕ ਦੂਜੇ ਨੂੰ ਗਾਲ੍ਹਾ ਕੱਢਦੀਆਂ ਨੇ ਪੱਗਾਂ ਲਾਉਂਦੀਆਂ ਨੇ ਤੇ ਅਸੈਂਬਲੀ 'ਚ ਇਕ ਦੂਜੇ ਦੇ ਗਲ ਪੈਂਦੀਆਂ ਨੇ ਪਰ ਸਾਡੇ ਸਮੇਂ 'ਚ ਅਜਿਹਾ ਕੁੱਝ ਨਹੀਂ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਮੈਨੀਫੈਸਟੋ ਸੰਵਿਧਾਨਕ ਬਣਾਉਣ ਤੇ ਜਿਹੜੀਆਂ ਪਾਰਟੀਆਂ ਅਪਣਾ ਮੈਨੀਫੈਸਟੋ ਲਾਗੂ ਨਾ ਕਰਨ ਉਹਨਾਂ ਨੂੰ ਅੱਗੇ ਤੋਂ ਚੋਣ ਲੜਨ ਦੀ ਇਜ਼ਾਜਤ ਨਾ ਦਿੱਤੀ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮੁੱਦੇ ਬਹੁਤ ਨੇ ਪਰ ਸਭ ਤੋਂ ਪਹਿਲਾਂ ਤਾਂ ਉਹ ਬੇਅਦਬੀ, ਨਸ਼ੇ ਤੇ ਜੋ ਮਾਫ਼ੀਆ ਹੈ ਉਹਨਾਂ ਚੀਜ਼ਾਂ ਤੋਂ ਨਿਜਾਤ ਚਾਹੁੰਦੇ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement