
ਇੱਕ ਦੋਸਤ ਹੋਇਆ ਗੰਭੀਰ ਜ਼ਖਮੀ
ਜਲੰਧਰ : ਬੀਤੀ ਦੇਰ ਰਾਤ ਕਰੀਬ ਦੋ ਵਜੇ ਜਲੰਧਰ ਤੋਂ ਪਰਤ ਰਹੇ ਗੱਡੀ ’ਤੇ ਸਵਾਰ ਦੋ ਨੌਜਵਾਨਾਂ ਦੀ ਇੱਕ ਕਰੇਟਾ ਕਾਰ ਕਪੂਰਥਲਾ ਵਿਖੇ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿਚ ਇਕ ਨੌਜਵਾਨ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ ਦੂਜਾ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ।
ਜਾਣਕਾਰੀ ਮੁਤਾਬਕ ਥਾਣਾ ਕੋਤਵਾਲੀ ਵਿਚ ਤਾਇਨਾਤ ਅਕਾਸ਼ਦੀਪ ਸਿੰਘ ਪੁੱਤਰ ਬਖ਼ਸ਼ੀਸ਼ ਸਿੰਘ ਆਪਣੇ ਵਿਦੇਸ਼ ਤੋਂ ਆਏ ਦੋਸਤ ਨਾਲ ਜਲੰਧਰ ਤੋਂ ਡਿਊਟੀ ਖਤਮ ਕਰ ਕੇ ਘਰ ਪਰਤ ਰਿਹਾ ਸੀ। ਜਦੋਂ ਉਹ ਸੁਲਤਾਨਪੁਰ ਲੋਧੀ ਨੇੜੇ ਰਮਣੀਕ ਚੌਕ ਪੁੱਜੇ ਤਾਂ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਅ ਗਈ।
ਜਿਸ ਨਾਲ ਪੁਲਿਸ ਮੁਲਾਜ਼ਮ ਅਕਾਸ਼ਦੀਪ ਦੀ ਮੌਕੇ ’ਤੇ ਮੌਤ ਹੋ ਗਈ ਤੇ ਉਸ ਦਾ ਦੋਸਤ ਰਣਜੋਧ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ। ਦੱਸਿਆ ਜਾ ਰਿਹਾ ਸੀ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਅੱਧੀ ਰਾਤ ਨੂੰ ਸੁੱਤੇ ਪਏ ਲੋਕ ਵੀ ਆਵਾਜ਼ ਸੁਣ ਕੇ ਬਾਹਰ ਆ ਗਏ।