ਨਾਨਕਸ਼ਾਹੀ ਕੈਲੰਡਰ ਤੁਰਤ ਲਾਗੂ ਕਰਨ ਦੀ ਬੀਬੀ ਜਗੀਰ ਕੌਰ ਨੇ ਕੀਤੀ ਮੰਗ
Published : Dec 30, 2022, 7:17 am IST
Updated : Dec 30, 2022, 7:17 am IST
SHARE ARTICLE
IMAGE
IMAGE

ਨਾਨਕਸ਼ਾਹੀ ਕੈਲੰਡਰ ਤੁਰਤ ਲਾਗੂ ਕਰਨ ਦੀ ਬੀਬੀ ਜਗੀਰ ਕੌਰ ਨੇ ਕੀਤੀ ਮੰਗ

 


ਸ੍ਰੀ ਅਨੰਦਪੁਰ ਸਾਹਿਬ, 29 ਦਸੰਬਰ (ਸੁਖਵਿੰਦਰ ਸੁੱਖੂ): ਨਾਨਕਸ਼ਾਹੀ ਕੈਲੰਡਰ ਤੁਰਤ ਲਾਗੂ ਕੀਤਾ ਜਾਵੇ ਤਾਂ ਜੋ ਸੰਗਤਾਂ ਵਿਚ ਦੁਬਿਧਾ ਖ਼ਤਮ ਹੋ ਸਕੇ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ | ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ ਜਿਸ ਵਿਚ 5 ਜਨਵਰੀ ਦੀ ਪੱਕੀ ਤਰੀਕ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਰੱਖੀ ਗਈ ਸੀ | ਇਹ ਕੈਲੰਡਰ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਵੀ ਕਰ ਦਿਤਾ ਗਿਆ ਸੀ ਤੇ ਲਗਾਤਾਰ 10 ਸਾਲ ਇਸ ਮੁਤਾਬਕ ਹੀ ਦਿਨ ਤਿਉਹਾਰ ਮਨਾਏ ਜਾਂਦੇ ਰਹੇ | ਪਰ ਇਸ ਵਿਚ ਸੋਧਾਂ ਦੇ ਨਾਮ ਤੇ ਇਸ ਨੂੰ  ਖ਼ਤਮ ਕਰ ਦਿਤਾ ਗਿਆ ਜੋ ਅਫ਼ਸੋਸਨਾਕ ਹੈ |
ਉਨ੍ਹਾਂ ਕਿਹਾ ਕਿ ਇਸ ਵਾਰ ਸੰਗਤਾਂ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਇਹ ਬੇਨਤੀ ਕੀਤੀ ਗਈ ਸੀ ਕਿ ਇਸ ਵਾਰ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਅਗਲੇ ਸਾਲ 5 ਜਨਵਰੀ ਨੂੰ  ਮਨਾਇਆ ਜਾਵੇ ਕਿਉਂਕਿ ਇਸ ਸਾਲ ਦੇ ਆਰੰਭ ਵਿਚ ਇਹ ਗੁਰਪੁਰਬ ਮਨਾ ਲਿਆ ਗਿਆ ਸੀ ਪਰ ਸ਼੍ਰੋਮਣੀ ਕਮੇਟੀ ਵਲੋਂ ਸੰਗਤ ਦੀ ਇਹ ਮੰਗ ਨਹੀਂ ਮੰਨੀ ਗਈ ਤੇ ਸ਼੍ਰੋਮਣੀ ਕਮੇਟੀ 29 ਦਸੰਬਰ ਨੂੰ  ਹੀ ਗੁਰਪੁਰਬ ਮਨਾਉਣ ਲਈ ਬਜ਼ਿੱਦ ਹੈ | ਇਸ ਤਰ੍ਹਾਂ ਸੰਨ 2022 ਵਿਚ ਇਹ ਗੁਰਪੁਰਬ ਦੋ ਵਾਰ ਮਨਾਇਆ ਜਾਵੇਗਾ ਪਰ ਸੰਨ 2023 ਵਿਚ ਦਸਮ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਹੀ ਨਹੀਂ ਜਾਵੇਗਾ | ਇਸ ਤਰ੍ਹਾਂ ਇਹ ਹਾਸੋਹੀਣੀ ਹਾਲਤ ਬਣਾ ਦਿਤੀ ਗਈ ਹੈ | ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਪੁਰਾਤਨ ਨਾਨਕਸ਼ਾਹੀ ਕੈਲੰਡਰ ਨੂੰ  ਤੁਰਤ ਲਾਗੂ ਕਰੇ ਤੇ ਗੁਰਪੁਰਬਾਂ ਦੀਆਂ ਤਰੀਕਾਂ ਪੱਕੇ ਤੌਰ 'ਤੇ ਫ਼ਿਕਸ ਕੀਤੀਆਂ ਜਾਣ ਤਾਂ ਜੋ ਕੌਮ ਦੁਬਿਧਾ ਵਿਚ ਨਾ ਪਵੇ |
ਫੋਟੋ ਰੋਪੜ-29-03 ਤੋਂ ਪ੍ਰਾਪਤ ਕਰੋ ਜੀ |

 

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement