ਪਾਰਲੀਮੈਂਟ 'ਚ ਹਰਸਿਮਰਤ ਕੌਰ ਬਾਦਲ ਨੇ CM ਭਗਵੰਤ ਸਿੰਘ 'ਤੇ ਕੀਤਾ ਨਿਜੀ ਹਮਲਾ ਤਾਂ MP ਰਵਨੀਤ ਸਿੰਘ ਬਿੱਟੂ ਨੇ ਕੀਤਾ ਵਿਰੋਧ 

By : KOMALJEET

Published : Dec 30, 2022, 5:55 pm IST
Updated : Dec 30, 2022, 5:55 pm IST
SHARE ARTICLE
Punjab News
Punjab News

ਕਿਹਾ - ਕਿਉਂ ਪੰਜਾਬ ਦੀ ਪੱਗ ਉਛਾਲ ਰਹੇ ਹੋ ਤੇ ਸਾਰੇ ਹਾਊਸ ਨੂੰ ਪੰਜਾਬ 'ਤੇ ਹੱਸਣ ਲਈ ਮਸਾਲਾ ਦੇ ਰਹੇ ਹੋ? 

ਕੀ ਬਿੱਟੂ ਜੀ ਭਗਵੰਤ ਮਾਨ ਨਾਲ ਯਾਰੀ ਪੁਗਾ ਰਹੇ ਸਨ ਜਾਂ ਅਸੂਲ ਦੀ ਗੱਲ ਰਹੇ ਸਨ ਕਿ ਪਾਰਲੀਮੈਂਟ ਵਿਚ ਅਪਣੇ ਪੰਜਾਬ ਦਾ ਤੇ ਉਸ ਦੇ ਲੀਡਰਾਂ ਦਾ ਮਜ਼ਾਕ ਨਹੀਂ ਉਡਾਣਾ ਚਾਹੀਦਾ?
ਆਉ ਰਵਨੀਤ ਬਿੱਟੂ ਐਮ.ਪੀ. ਕੋਲੋਂ ਉਨ੍ਹਾਂ ਦਾ ਪੱਖ ਸੁਣੀਏ:


ਜੇਕਰ ਉਸ ਮੌਕੇ ਦੀਆਂ ਫ਼ੋਟੋਆਂ ਵੇਖੀਏ ਤਾਂ ਸਾਫ਼ ਵੇਖਿਆ ਜਾ ਸਕਦਾ ਹੈ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਟਿਪਣੀ ਕੀਤੀ ਗਈ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਾਰੀ ਕੈਬਨਿਟ ਦੇ ਵਜ਼ੀਰ ਕਿਸ ਤਰੀਕੇ ਨਾਲ ਹੱਸ ਰਹੇ ਸਨ। ਇਸ ਲਈ ਇਨ੍ਹਾਂ ਨੇ ਪੰਜਾਬ ਨੂੰ ਬਹੁਤ ਵੱਡੀ ਢਾਹ ਲਾਈ ਹੈ ਅਤੇ ਪੰਜਾਬ ਨੂੰ ਨੀਵਾਂ ਕੀਤਾ ਹੈ। ਇਨ੍ਹਾਂ ਨੇ ਪੰਜਾਬ ਦੇ ਅਕਸ ਨੂੰ ਧੁੰਦਲਾ ਕੀਤਾ ਹੈ ਜਿਸ ਲਈ ਹਰਸਿਮਰਤ ਕੌਰ ਬਾਦਲ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਸੰਸਦ ਵਿਚ ਪੰਜਾਬ ਨੂੰ ਇਕ ਨਸ਼ੇ ਵਿਚ ਡੁਬਿਆ ਹੋਇਆ ਨਸ਼ੇੜੀ ਸੂਬਾ ਵਿਖਾਇਆ ਹੈ। ਪੰਜਾਬ ਦੇ ਲੋਕਾਂ ਨੇ ਭਾਵੇਂ ਇਨ੍ਹਾਂ ਨੂੰ ਹੁਣ ਇਕ ਪਾਸੇ ਕਰ ਦਿਤਾ ਹੈ ਪਰ ਜਦੋਂ ਸਮਾਂ ਸੀ ਉਸ ਵੇਲੇ ਸੱਤਾ ਵਿਚ ਵੀ ਰਖਿਆ। ਸੋ ਲੋਕਾਂ ਵਲੋਂ ਨਕਾਰੇ ਹੋਏ ਲੋਕ ਜਨਤਾ ਤੋਂ ਇਸ ਤਰ੍ਹਾਂ ਬਦਲਾ ਲੈਣਗੇ? ਜਦੋਂ ਬੀਬੀ ਬਾਦਲ ਸਦਨ ਵਿਚ ਪੰਜਾਬ ਅਤੇ ਪੰਜਾਬੀਆਂ ਬਾਰੇ ਬੋਲ ਰਹੇ ਸਨ ਤਾਂ ਸਾਡਾ ਉਥੇ ਬੈਠਣਾ ਵੀ ਮੁਸ਼ਕਲ ਹੋ ਗਿਆ ਸੀ। ਥੋੜਾ ਜਿਹਾ ਸਮਝਦਾਰ ਬੰਦਾ ਵੀ ਇਸ ਪਰਵਾਰ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ ਕਿਉਕਿ ਇਨ੍ਹਾਂ ਨੇ ਜਨਰਲ ਡਾਇਰ ਨਾਲ ਮਿਲ ਕੇ ਵੀ ਇਹੋ ਹਾਲ ਕੀਤਾ ਸੀ। 


ਨਿਜੀ ਹਮਲਿਆਂ ਤੋਂ ਬਿਨਾਂ ਪੰਜਾਬ ਦੀ ਕੋਈ ਗੱਲ ਹੀ ਨਾ ਕੀਤੀ...
ਬੀਬੀ ਹਰਸਿਮਰਤ ਕੌਰ ਬਾਦਲ ਨੂੰ 25 ਮਿੰਟ ਦਾ ਸਮਾਂ ਮਿਲਿਆ ਜਿਸ ਵਿਚ ਉਨ੍ਹਾਂ ਨੇ ਨਾ ਤਾਂ ਪੰਜਾਬ ਦੇ ਮਸਲਿਆਂ ਬਾਰੇ ਅਤੇ ਨਾ ਹੀ ਉਨ੍ਹਾਂ ਦੇ ਸੁਧਾਰਾਂ ਜਾਂ ਕੇਂਦਰ ਤੋਂ ਸਹਾਇਤਾ ਬਾਰੇ ਕੋਈ ਗੱਲ ਕੀਤੀ ਸਗੋਂ ਇਸ ਸਾਰੇ ਸਮੇਂ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ’ਤੇ ਹੀ ਨਿਜੀ ਹਮਲੇ ਕੀਤੇ। ਜੇਕਰ ਅੰਮ੍ਰਿਤਸਰ ਤੋਂ ਸੱਤਾ ਅਤੇ ਪਿੰਦੀ ਦੀ ਗੱਲ ਕਰੀਏ ਕਿ ਜਦੋਂ ਬਾਹਰ ਜਹਾਜ਼ ਉਤਰਦਾ ਸੀ ਤਾਂ ਇਹ ਪਰਵਾਰ ਕਿਸ ਦੇ ਘਰ ਜਾਂਦਾ ਸੀ? ਜੇਕਰ ਅਸੀਂ ਇਹ ਗੱਲਾਂ ਸਦਨ ਵਿਚ ਕਰੀਏ ਤਾਂ ਫਿਰ ਕੀ ਜਵਾਬ ਹੋਵੇਗਾ? 


ਸਵਾਲ : ਇਸ ਚਰਚਾ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਾਮ ਆਇਆ ਤਾਂ ਉਨ੍ਹਾਂ (ਹਰਸਿਮਰਤ ਕੌਰ ਨੇ) ਤੁਹਾਨੂੰ ਕਿਹਾ ਕਿ ‘ਤੁਹਾਨੂੰ ਕਿਸ ਗੱਲ ਦੀ ਪੀੜ ਹੋਈ?’ ਕੀ ਗ਼ਲਤ ਬੋਲ ਰਹੇ ਸਨ ਬੀਬੀ ਬਾਦਲ?
ਜਵਾਬ : ਅਸੀਂ ਪਾਰਟੀਆਂ ਵਾਲੇ ਹੋਰ ਜੋ ਮਰਜ਼ੀ ਕਹਿ ਦੇਈਏ ਪਰ ਜੇਕਰ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤਾਂ ਦੇਸ਼ ਦੇ 120 ਕਰੋੜ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ। ਇਸੇ ਤਰ੍ਹਾਂ ਹੀ ਸੂਬੇ ਦਾ ਮੁੱਖ ਮੰਤਰੀ ਵੀ ਤਿੰਨ ਕਰੋੜ ਲੋਕਾਂ ਵਲੋਂ ਚੁਣਿਆ ਹੋਇਆ ਨੁਮਾਇੰਦਾ ਹੈ ਅਤੇ ਸੰਸਦ ਵਿਚ ਉਨ੍ਹਾਂ ਬਾਰੇ ਅਜਿਹਾ ਬਿਆਨ ਦੇਣਾ ਕਿਥੋਂ ਤਕ ਜਾਇਜ਼ ਹੈ? ਮੁੱਖ ਮੰਤਰੀ ਨਾਲ ਮੇਰੇ ਜਾਂ ਮੇਰੀ ਪਾਰਟੀ ਦੇ ਲੱਖ ਮਤਭੇਦ ਹੋ ਸਕਦੇ ਹਨ ਪਰ ਕੀ ਬੀਬੀ ਬਾਦਲ ਦੱਸ ਸਕਦੇ ਹਨ ਕਿ ਕੋਈ ‘ਚਿੱਟਾ’ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਕੀਤਾ ਜਾਂ ਭਗਵੰਤ ਮਾਨ ਸਾਬ੍ਹ ’ਤੇ ਚਿੱਟੇ ਦਾ ਕੋਈ ਇਲਜ਼ਾਮ ਲੱਗਾ? ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਮਜ਼ਾਕ ਬਣਾ ਕੇ ਬੇਬੁਨਿਆਦ ਗੱਲਾਂ ਕੀਤੀਆਂ ਜਾ ਰਹੀਆਂ ਸਨ ਜਿਸ ’ਤੇ ਦੂਜੇ ਸੂਬਿਆਂ ਦੇ ਸੰਸਦ ਮੈਂਬਰ ਸਾਡੇ ’ਤੇ ਹੱਸ ਰਹੇ ਸਨ। ਇਸ ਗੱਲ ਦਾ ਮੈਂ ਡਟ ਕੇ ਵਿਰੋਧ ਕੀਤਾ ਕਿ ਬੀਬੀ ਜੀ ਤੁਹਾਨੂੰ ਪੰਜਾਬ ਦਾ ਦਰਦ ਨਹੀਂ ਹੈ ਸਗੋਂ ਤੁਸੀਂ ਤਾਂ ਪੰਜਾਬ ਦਾ ਮਜ਼ਾਕ ਉਡਾ ਰਹੇ ਹੋ। ਮੈਂ ਉਸ ਮੌਕੇ ਇਹ ਵੀ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਭਰੀ ਸੰਸਦ ਵਿਚ ਇਕ ਪੰਜਾਬੀ ਦੀ ਪੱਗ ਨੂੰ ਉਛਾਲਿਆ ਜਾ ਰਿਹਾ ਹੈ। ਬੇਸ਼ੱਕ ਮੇਰੇ ਇਸ ਵਿਰੋਧ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਲਿਆ ਗਿਆ ਹੋਵੇ ਪਰ ਪੰਜਾਬ ਵਿਚ ਭਾਵੇਂ ਅਸੀਂ ਇਕ-ਦੂਜੇ ਨਾਲ ਲੜਦੇ ਹਾਂ ਅਤੇ ਵਿਰੋਧ ਕਰਦੇ ਹਾਂ ਪਰ ਬਾਹਰਲੇ ਸੂਬਿਆਂ ਅਤੇ ਹੋਰ ਦੇਸ਼ਾਂ ਦੇ ਲੋਕਾਂ ਸਾਹਮਣੇ ਸਾਨੂੰ ਸੱਭ ਨੂੰ ਇਕ ਹੋਣਾ ਚਾਹੀਦਾ ਹੈ। ਅਸੀਂ ਵੀ ਸੰਸਦ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਬਾਰੇ ਕਈ ਸਵਾਲ ਚੁੱਕੇ ਹੋਣਗੇ ਪਰ ਕਦੇ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਨਿਜੀ ਟਿੱਪਣੀ ਨਹੀਂ ਕੀਤੀ। ਇਸੇ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਸਰਕਾਰ ’ਤੇ ਵੀ ਸਵਾਲ ਚੁੱਕੇ ਪਰ ਨਿਜੀ ਜਾਂ ਪਰਵਾਰਕ ਟਿੱਪਣੀ ਤੋਂ ਹਮੇਸ਼ਾ ਗੁਰੇਜ਼ ਕੀਤਾ ਹੈ। ਲੋਕਤੰਤਰ ਵਿਚ ਸੱਭ ਕੱੁਝ ਚਲਦਾ ਹੈ ਪਰ ਕਿਤੇ ਜਾ ਕੇ ਤਾਂ ਇਸ ਦੀ ਹੱਦ ਮਿਥੀ  ਹੀ ਜਾਣੀ ਚਾਹੀਦੀ ਹੈ।

ਸਵਾਲ : ਮੁੱਖ ਮੰਤਰੀ ਭਗਵੰਤ ਮਾਨ ਲਈ ਰਵਨੀਤ ਬਿੱਟੂ ਦਾ ਇਹ ਪਿਆਰ ਤਾਂ ਨਹੀਂ ਕਿਉਂਕਿ ਲੰਮਾ ਸਮਾਂ ਉਹ ਤੁਹਾਡੇ ਸਾਥੀ ਰਹੇ ਹਨ?
ਜਵਾਬ : ਇਹ ਕੋਈ ਖਾਸ ਗੱਲ ਨਹੀਂ ਕਿਉਂਕਿ ਮੇਰੀਆਂ ਤਾਂ ਸੁਖਬੀਰ ਸਿੰਘ ਬਾਦਲ, ਸੁਨੀਲ ਜਾਖੜ ਜਾਂ ਬੀ.ਜੇ.ਪੀ ਦੀ ਗੱਲ ਕਰਨ ਤਾਂ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਜੀ ਨਾਲ ਵੀ ਫ਼ੋਟੋਆਂ ਸਾਹਮਣੇ ਆ ਜਾਂਦੀਆਂ ਹਨ ਕਿਉਂਕਿ ਅਸੀਂ ਉਨ੍ਹਾਂ ਨੂੰ ਮਿਲਦੇ ਰਹਿੰਦੇ ਹਾਂ ਅਤੇ ਇਹ ਗੱਲਾਂ ਬਹੁਤ ਛੋਟੀਆਂ ਹਨ। ਸਾਡਾ ਮਕਸਦ ਪੰਜਾਬ ਦੇ ਮੁੱਦਿਆਂ ’ਤੇ ਗੱਲ ਕਰਨਾ ਹੁੰਦਾ ਹੈ ਪਰ ਮੁੱਖ ਮੰਤਰੀ ’ਤੇ ਇਸ ਤਰ੍ਹਾਂ ਨਿਜੀ ਹਮਲਾ ਕਰ ਕੇ ਕੀ ਹਾਸਲ ਹੋਵੇਗਾ? ਬੀਬੀ ਹਰਸਿਮਰਤ ਕੌਰ ਬਾਦਲ ਨੂੰ 25 ਮਿੰਟ ਦਾ ਸਮਾਂ ਮਿਲਿਆ ਜਿਸ ਵਿਚ ਉਨ੍ਹਾਂ ਨੇ ਨਾ ਤਾਂ ਪੰਜਾਬ ਦੇ ਮਸਲਿਆਂ ਬਾਰੇ ਅਤੇ ਨਾ ਹੀ ਉਨ੍ਹਾਂ ਦੇ ਸੁਧਾਰਾਂ ਜਾਂ ਕੇਂਦਰ ਤੋਂ ਸਹਾਇਤਾ ਬਾਰੇ ਕੋਈ ਗੱਲ ਕੀਤੀ ਸਗੋਂ ਇਸ ਸਾਰੇ ਸਮੇਂ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ’ਤੇ ਹੀ ਨਿਜੀ ਹਮਲੇ ਹੀ ਕੀਤੇ। ਜੇਕਰ ਅੰਮ੍ਰਿਤਸਰ ਤੋਂ ਸੱਤਾ ਅਤੇ ਪਿੰਦੀ ਦੀ ਗੱਲ ਕਰੀਏ ਕਿ ਜਦੋਂ ਬਾਹਰ ਜਹਾਜ਼ ਉਤਰਦਾ ਸੀ ਤਾਂ ਇਹ ਪਰਵਾਰ ਕਿਸ ਦੇ ਘਰ ਜਾਂਦਾ ਸੀ? ਜੇਕਰ ਅਸੀਂ ਇਹ ਗੱਲਾਂ ਸਦਨ ਵਿਚ ਕਰੀਏ ਤਾਂ ਫਿਰ ਕੀ ਜਵਾਬ ਹੋਵੇਗਾ? 

ਸਵਾਲ : ਤੁਸੀਂ ਕਹਿ ਰਹੇ ਹੋ ਕਿ ਨਿਜੀ ਹਮਲੇ ਕਰ ਕੇ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਹੁੰਦੀ। ਸਦਨ ਵਿਚ ਮੁੱਦਿਆਂ ਦੀ ਗੱਲ ਨਹੀਂ ਕੀਤੀ ਜਾਂਦੀ?
ਜਵਾਬ : ਅਜੇ ਤਾਂ ਲੋਕ ਇਹ ਭੁੱਲੇ ਨਹੀਂ, ਉਨ੍ਹਾਂ ਨੂੰ ਸੱਭ ਯਾਦ ਹੈ ਕਿ ਮਜੀਠੀਆ ਸਾਬ੍ਹ ਅਤੇ ਇਨ੍ਹਾਂ ਦੇ ਮੰਤਰੀ ਕੀ ਕਰਦੇ ਰਹੇ ਹਨ। ਕਿਸੇ ਬਾਰੇ ਅਜਿਹੀਆਂ ਗੱਲਾਂ ਕਰ ਕੇ ਕੀ ਇਹ ਅਪਣਾ ਬੀਤੇ ਦਾ ਇਤਿਹਾਸ ਭੁਲਾ ਸਕਦੇ ਹਨ? ਇਹ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਅਤੇ ਨਾ ਹੀ ਜਨਤਾ ਨੇ ਇਨ੍ਹਾਂ ਨੂੰ ਮੁਆਫ਼ ਕਰਨਾ ਹੈ। ਜੇਕਰ ਬੀਬੀ ਹਰਸਿਮਰਤ ਕੌਰ ਬਾਦਲ ਅਮਿਤ ਸ਼ਾਹ ਜੀ ਨੂੰ ਕਹਿੰਦੇ ਕਿ ਮੰਤਰੀ ਸਾਬ੍ਹ ਮੇਰੇ ਭਰਾ ਮਜੀਠੀਆ ਬਾਰੇ ਸੁਪਰੀਮ ਕੋਰਟ ਵਿਚ ਫ਼ਾਈਲ ਪਈ ਹੈ ਉਹ ਖੋਲ੍ਹੀ ਜਾਵੇ ਅਤੇ ਜਾਂਚ ਕਰਵਾਈ ਜਾਵੇ, ਤਾਂ ਤੇ ਮੁੱਦੇ ਦੀ ਗੱਲ ਬਣਦੀ ਸੀ ਪਰ ਬੀਬੀ ਜੀ ਦੂਜਿਆਂ ਨੂੰ ਹੀ ਤਾਹਨੇ-ਮਿਹਣੇ ਮਾਰ ਰਹੇ ਸਨ। ਦੂਜੀ ਗੱਲ, ਜੇਕਰ ਉਨ੍ਹਾਂ ਦੀ ਗੱਲ ਵਿਚ ਦਮ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਉਨ੍ਹਾਂ ਦੇ ਨਾਲ ਨਹੀਂ ਖੜੇ ਹੋਏ ਕਿਉਂਕਿ ਨਿਜੀ ਹਮਲਿਆਂ ਵਿਚ ਕੱੁਝ ਵੀ ਪ੍ਰਾਪਤ ਨਹੀਂ ਹੁੰਦਾ।

ਜੇਕਰ ਉਸ ਮੌਕੇ ਦੀਆਂ ਫ਼ੋਟੋਆਂ ਵੇਖੀਏ ਤਾਂ ਸਾਫ਼ ਵੇਖਿਆ ਜਾ ਸਕਦਾ ਹੈ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਟਿਪਣੀ ਕੀਤੀ ਗਈ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਾਰੀ ਕੈਬਨਿਟ ਦੇ ਮੰਤਰੀ ਕਿਸ ਤਰੀਕੇ ਨਾਲ ਹੱਸ ਰਹੇ ਸਨ। ਇਸ ਲਈ ਇਨ੍ਹਾਂ ਨੇ ਪੰਜਾਬ ਨੂੰ ਬਹੁਤ ਵੱਡੀ ਢਾਹ ਲਾਈ ਹੈ ਅਤੇ ਪੰਜਾਬ ਨੂੰ ਨੀਵਾਂ ਕੀਤਾ ਹੈ। ਇਨ੍ਹਾਂ ਨੇ ਪੰਜਾਬ ਦੇ ਅਕਸ ਨੂੰ ਧੁੰਦਲਾ ਕੀਤਾ ਹੈ ਜਿਸ ਲਈ ਹਰਸਿਮਰਤ ਕੌਰ ਬਾਦਲ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਸੰਸਦ ਵਿਚ ਪੰਜਾਬ ਨੂੰ ਇਕ ਨਸ਼ੇ ਵਿਚ ਡੁਬਿਆ ਹੋਇਆ ਨਸ਼ੇੜੀ ਸੂਬਾ ਵਿਖਾਇਆ ਹੈ। ਪੰਜਾਬ ਦੇ ਲੋਕਾਂ ਨੇ ਭਾਵੇਂ ਇਨ੍ਹਾਂ ਨੂੰ ਹੁਣ ਇਕ ਪਾਸੇ ਕਰ ਦਿਤਾ ਹੈ ਪਰ ਜਦੋਂ ਸਮਾਂ ਸੀ ਉਸ ਵੇਲੇ ਸੱਤਾ ਵਿਚ ਵੀ ਰਖਿਆ, ਸੋ ਲੋਕਾਂ ਵਲੋਂ ਨਕਾਰੇ ਹੋਏ ਲੋਕ ਜਨਤਾ ਤੋਂ ਇਸ ਤਰ੍ਹਾਂ ਬਦਲਾ ਲੈਣਗੇ? ਜਦੋਂ ਬੀਬੀ ਬਾਦਲ ਸਦਨ ਵਿਚ ਪੰਜਾਬ ਅਤੇ ਪੰਜਾਬੀਆਂ ਬਾਰੇ ਇਹ ਬੋਲ ਰਹੇ ਸਨ ਤਾਂ ਸਾਡਾ ਉਥੇ ਬੈਠਣਾ ਵੀ ਮੁਸ਼ਕਲ ਹੋ ਗਿਆ ਸੀ।

ਜੇਕਰ ਕੋਈ ਥੋੜਾ ਵੀ ਸਮਝਦਾਰ ਹੋਵੇਗਾ ਤਾਂ ਉਹ ਇਸ ਪਰਵਾਰ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ ਕਿਉਕਿ ਇਨ੍ਹਾਂ ਨੇ ਜਨਰਲ ਡਾਇਰ ਨਾਲ ਮਿਲ ਕੇ ਵੀ ਇਹੋ ਹਾਲ ਹੀ ਕੀਤਾ ਸੀ। ਸਦਨ ਵਿਚ ਹੋਈ ਚਰਚਾ ਨੂੰ ਜੇਕਰ ਤੁਸੀਂ ਸੁਣੋ ਤਾਂ ਉਸ ਵਿਚ ਕਿਸੇ ਵੀ ਸੂਬੇ ਦੇ ਨੁਮਾਇੰਦੇ ਨੇ ਅਪਣੇ ਸੂਬੇ ਜਾਂ ਮੁੱਖ ਮੰਤਰੀ ਦਾ ਮਜ਼ਾਕ ਨਹੀਂ ਉਡਾਇਆ ਪਰ ਦੋ ਦਿਨ ਚੱਲੀ ਇਸ ਚਰਚਾ ਵਿਚ ਬੀਬੀ ਬਾਦਲ ਨੇ ਸਿਰਫ਼ ਤੇ ਸਿਰਫ਼ ਪੰਜਾਬ ਅਤੇ ਮੁੱਖ ਮੰਤਰੀ ਦਾ ਮਜ਼ਾਕ ਹੀ ਉਡਾਇਆ ਅਤੇ ਉਨ੍ਹਾਂ ਨੂੰ ਟਿਚਰਾਂ ਹੀ ਕੀਤੀਆਂ। ਹਰਸਿਮਰਤ ਕੌਰ ਬਾਦਲ ਨੇ ਮੇਰੀ ਮੁੱਖ ਮੰਤਰੀ ਨਾਲ ਨੇੜਤਾ ’ਤੇ ਸਵਾਲ ਚੁੱਕੇ ਸਨ। ਮੇਰੀ ਭਗਵੰਤ ਮਾਨ ਸਾਬ੍ਹ ਨਾਲ ਦੋਸਤੀ ਹੈ ਪਰ ਕੋਈ ਕਾਰੋਬਾਰ ਦੀ ਸਾਂਝ ਨਹੀਂ ਅਤੇ ਨਾ ਹੀ ਉਨ੍ਹਾਂ ਤੋਂ ਕੋਈ ਫ਼ਾਇਦਾ ਲੈਣਾ ਹੈ। ਜੋ ਬੀਬੀ ਬਾਦਲ ਨੇ ਸਵਾਲ ਚੁੱਕੇ ਹਨ ਉਨ੍ਹਾਂ ਨੂੰ ਸਾਬਤ ਕਰਨ ਕਿਉਂਕਿ ਬਾਦਲ ਪ੍ਰਵਾਰ ਤਾਂ ਚੌਟਾਲਾ ਅਤੇ ਦੇਵੀ ਲਾਲ ਤੋਂ ਫਾਇਦੇ ਲੈਂਦਾ ਰਿਹਾ ਹੈ। ਅਸੀਂ ਤਾਂ ਨਾ ਕੋਈ ਟੈਂਡਰ ਪਾਸ ਕਰਵਾਉਣਾ ਹੈ, ਨਾ ਰੇਤਾ ਲੈਣਾ ਹੈ ਭਗਵੰਤ ਮਾਨ ਸਾਬ੍ਹ ਤੋਂ ਪਰ ਇਨ੍ਹਾਂ ਨੇ ਤਾਂ ਬੱਸਾਂ ਦੇ ਰੂਟ ਲੈਣੇ ਹੁੰਦੇ ਹਨ। ਸੋ ਸਾਨੂੰ ਉਨ੍ਹਾਂ ਨਾਲ ਕੋਈ ਕੰਮ ਨਹੀਂ ਤੇ ਨਾ ਹੀ ਕੋਈ ਫ਼ਾਇਦਾ ਲੈਣਾ ਹੈ।

ਸਵਾਲ : ਜੇਕਰ ਕਾਂਗਰਸੀ ਆਗੂਆਂ ਦੀ ਗੱਲ ਕਰੀਏ ਜਿਹੜੇ ਥੋੜੀ ਨਰਮੀ ਰਖਦੇ ਹਨ ਤਾਂ ਕੀ ਉਨ੍ਹਾਂ ਨੂੰ ਇਹ ਡਰ ਤਾਂ ਨਹੀਂ ਕਿ ਮੌਜੂਦਾ ਸਰਕਾਰ ਪੁਰਾਣੇ ਮੰਤਰੀਆਂ ਅਤੇ ਆਗੂਆਂ ਦੀਆਂ ਫ਼ਾਈਲਾਂ ਖੁਲ੍ਹਵਾ ਰਹੀ ਹੈ, ਤੁਹਾਡੇ ਮਿੱਤਰ ਤੇ ਕਾਂਗਰਸੀ ਆਗੂ ਜੋ ਇਸ ਵਕਤ ਜੇਲ ਵਿਚ ਹਨ, ਕੀ ਇਨ੍ਹਾਂ ਚੀਜ਼ਾਂ ਦਾ ਡਰ ਤਾਂ ਨਹੀਂ?
ਜਵਾਬ : ਜੇਕਰ ਭਗਵੰਤ ਮਾਨ ਇਹ ਗੱਲ ਕਰਦੇ ਹੋਣਗੇ ਤਾਂ ਉਨ੍ਹਾਂ ਤੋਂ ਉਪਰ ਵੀ ਬਹੁਤ ਬੈਠੇ ਹਨ ਜਿਨ੍ਹਾਂ ਨਾਲ ਮੇਰੀ ਕੋਈ ਨੇੜਤਾ ਨਹੀਂ ਹੈ। ਨਾ ਹੀ ਉਹ ਮੇਰੇ ਦੋਸਤ ਹਨ ਤੇ ਨਾ ਹੀ ਉਨ੍ਹਾਂ ਨਾਲ ਮੇਰਾ ਕੋਈ ਸਬੰਧ ਹੈ, ਇਸ ਤੋਂ ਇਲਾਵਾ ਕਾਨੂੰਨ ਦੇ ਦਾਇਰੇ ਵਿਚ ਕੋਈ ਦੋਸਤੀ ਨਹੀਂ ਹੁੰਦੀ। ਮੈਂ ਤੁਹਾਡੇ ਸਾਹਮਣੇ ਹਿੱਕ ਦੇ ਜ਼ੋਰ ’ਤੇ ਕਹਿੰਦਾ ਹਾਂ ਕਿ ਭਾਵੇਂ ਕੋਈ ਵੀ ਹੋਵੇ ਮੇਰੀ ਕਿਸੇ ਤਰ੍ਹਾਂ ਦੀ ਫ਼ਾਈਲ ਵੀ ਖੁਲ੍ਹਵਾ ਕੇ ਵੇਖ ਲਵੇ। ਜੇਕਰ ਮੈਂ ਪੰਜਾਬ ਦੇ ਹੱਕ ਬਾਰੇ ਕੋਈ ਗੱਲ ਕਰ ਦਿਤੀ ਤਾਂ ਕੀ ਇਸ ਦਾ ਮਤਲਬ ਇਹ ਹੋ ਗਿਆ ਕਿ ਮੈਂ ਕੋਈ ਅਪਣੇ ਕਾਰਖਾਨੇ ਜਾਂ ਪਰਚੇ ਬਚਾਉਣੇ ਹਨ? ਮੈਂ ਤੁਹਾਨੂੰ ਸਾਰੇ ਮੀਡੀਆ ਨੂੰ ਵੀ ਕਹਿੰਦਾ ਹਾਂ ਕਿ ਮੇਰੀ ਕੋਈ ਅਜਿਹੀ ਗ਼ੈਰ ਕਾਨੂੰਨੀ ਕੰਮਾਂ ਦੀ ਫ਼ਾਈਲ ਲੈ ਆਉ, ਉਸ ਦਾ ਜਵਾਬਦੇਹ ਮੈਂ ਖ਼ੁਦ ਹੋਵਾਂਗਾ। ਮੈਂ ਤਾਂ ਇਕ ਖੁਲ੍ਹੀ ਕਿਤਾਬ ਹਾਂ, ਤਾਂ ਹੀ ਮੈਂ ਡਰਦਾ ਨਹੀਂ ਕਿਸੇ ਤੋਂ।
 

ਸਵਾਲ : ਸਰਕਾਰ ਨੂੰ ਸੱਤਾ ਵਿਚ ਆਏ ਜਿੰਨਾ ਸਮਾਂ ਹੋਇਆ ਜੇਕਰ ਨਿਜੀ ਟਿਪਣੀ ਨੂੰ ਛੱਡ ਕੇ ਭਗਵੰਤ ਮਾਨ ਸਰਕਾਰ ਬਾਰੇ ਗੱਲ ਕਰੀਏ ਤਾਂ ਸਰਕਾਰ ਦਾ ਕੋਈ ਅਜਿਹਾ ਕੰਮ ਜੋ ਤੁਹਾਨੂੰ ਚੰਗਾ ਲੱਗਾ ਹੋਵੇ?
ਜਵਾਬ : ਮੇਰੀ ਇਹ ਨਰਮੀ ਸਰਕਾਰ ਖ਼ਾਤਰ ਨਹੀਂ ਸੀ ਕਿਉਂਕਿ ਸਰਕਾਰ ਅਜੇ ਬਿਲਕੁਲ ਫ਼ੇਲ੍ਹ ਹੈ। ਭਗਵੰਤ ਮਾਨ ਸਰਕਾਰ ਦਾ ਅਜੇ ਤਕ ਕੀਤਾ ਕੋਈ ਵੀ ਕੰਮ ਗਿਣਾਉਣ ਵਾਲਾ ਨਹੀਂ। ਮੈਂ ਤਾਂ ਸਿਰਫ਼ ਇਹ ਕਹਿੰਦਾ ਹਾਂ ਕਿ ਜਦੋਂ ਕਦੇ ਅਸੀਂ ਬਾਹਰ ਜਾ ਕੇ ਪੰਜਾਬ ਦੀ ਗੱਲ ਕਰੀਏ ਤਾਂ ਇੱਕ ਦੂਜੇ ਦੀ ਪੱਗ ਲਾਹੁਣ ਦੀ ਜਗ੍ਹਾ ਉਸ ਦੀ ਸ਼ਾਨ ਨੂੰ ਉਚਾ ਕਰ ਕੇ ਰਖੀਏ ਅਤੇ ਇਕਜੁਟ ਹੋ ਕੇ ਰਹੀਏ। ਮੈਂ ਤਾਂ ਸਿਰਫ਼ ਬੀਬੀ ਜੀ ਨੂੰ ਏਨਾ ਹੀ ਕਿਹਾ ਸੀ ਕਿ ਅਜਿਹੀਆਂ ਟਿਪਣੀਆਂ ਤੋਂ ਗੁਰੇਜ਼ ਕਰੋ ਕਿਉਂਕਿ ਪਹਿਲਾਂ ਹੀ ਤੁਸੀਂ ਪੰਜਾਬ ਦਾ ਬੇੜਾ ਗਰਕ ਕਰ ਚੁਕੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਹਿਲਾਂ ਕਦੇ ਨਹੀਂ ਹੋਈ, ਉਹ ਵੀ ਤੁਹਾਡੇ ਰਾਜ ਵਿਚ ਹੋਈ। ਪਹਿਲਾਂ ਤੁਸੀਂ ਪੰਜਾਬ ਵਿਚ ਨਸ਼ਾ ਲਿਆ ਕੇ ਹੁਣ ਸੰਸਦ ਵਿਚ ਸਾਰਿਆਂ ਦਾ ਮਜ਼ਾਕ ਉਡਾ ਰਹੇ ਹੋ। ਜੇਕਰ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਉਹ ਤੇ ਅਜੇ ਪੱਬਾਂ ਭਰ ਵੀ ਨਹੀਂ ਹੋ ਸਕੀ ਕਿਉਂਕਿ ਆਏ ਦਿਨ ਜਿਸ ਤਰ੍ਹਾਂ ਆਰ.ਪੀ.ਜੀ. ਮਿਲ ਰਹੇ ਹਨ, ਉਸ ਤੋਂ ਤਾਂ ਲਗਦਾ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਹਨ। ਪੰਜਾਬ ਦੇ ਉਦਯੋਗਪਤੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਮਿਲ ਰਹੇ ਹਨ। 

ਸਵਾਲ : ਦੂਜੇ ’ਤੇ ਇਲਜ਼ਾਮ ਲਗਾਉਣੇ ਸੌਖੇ ਹੁੰਦੇ ਹਨ।  ਤੁਹਾਡੀ ਸਰਕਾਰ ਵੇਲੇ ਵੀ ਇੰਡਸਟਰੀ ਸ਼ਿਫ਼ਟ ਹੋਈ ਸੀ। ਬਹੁਤ ਸਾਰੀਆਂ ਫ਼ਾਰਮਾਸਿਊਟੀਕਲ ਕੰਪਨੀਆਂ ਬੱਦੀ ਜਾਂ ਹਿਮਾਚਲ ’ਚ ਗਈਆਂ ਸਨ?
ਜਵਾਬ : ਪਹਾੜੀ ਇਲਾਕਿਆਂ ਵਿਚ ਜੀ.ਐਸ.ਟੀ.ਅਤੇ ਟੈਕਸ ਵਿਚ ਛੋਟ ਮਿਲਦੀ ਹੈ। ਇਹ ਤਾਂ ਹੋ ਸਕਦਾ ਹੈ ਕਿ ਜੇ ਕਿਸੇ ਨੇ ਦੋ ਕੰਪਨੀਆਂ ਲਗਾਉਣੀਆਂ ਹਨ ਤਾਂ ਉਹ ਅਪਣਾ ਇਕ ਪਲਾਂਟ ਪਹਾੜੀ ਇਲਾਕੇ ਵਿਚ ਲਗਾਉਣ ਨੂੰ ਤਰਜੀਹ ਦੇਵੇ ਪਰ ਜੋ ਹੁਣ ਉੱਤਰਪ੍ਰਦੇਸ਼ ਵਿਚ ਜਾਣ ਦੀ ਗੱਲ ਹੈ ਉਸ ਦਾ ਉਨ੍ਹਾਂ ਨੂੰ ਕੀ ਫ਼ਾਇਦਾ? ਉਹ ਤਾਂ ਸਿਰਫ਼ ਕਾਨੂੰਨ ਵਿਵਸਥਾ ਦੇ ਹਵਾਲੇ ਨਾਲ ਉਦਯੋਗਪਤੀ ਪੰਜਾਬ ਨੂੰ ਛੱਡ ਕੇ ਉਥੇ ਜਾ ਰਹੇ ਹਨ। 

ਸਵਾਲ : ਪਹਿਲਾਂ ਜਿਥੋਂ ਦੀਆਂ ਉਦਾਹਰਣਾਂ ਦਿਤੀਆਂ ਜਾਂਦੀਆਂ ਸਨ ਕੀ ਹੁਣ ਉਥੇ ਯਾਨੀ ਉੱਤਰ ਪ੍ਰਦੇਸ਼ ਵਿਚ ਕਾਨੂੰਨ ਵਿਵਸਥਾ ਬਿਹਤਰ ਹੋਵੇਗੀ?
ਜਵਾਬ : ਬਿਲਕੁਲ, ਇਹ ਤਾਂ ਮੰਨਣਯੋਗ ਹੈ, ਜਿਥੇ ਗੈਂਗਸਟਰਾਂ ਦੇ ਘਰਾਂ ਅਤੇ ਟਿਕਾਣਿਆਂ ਦੇ ਵੀ ਨਾਮ ਨਿਸ਼ਾਨ ਨਹੀਂ ਰਹਿੰਦੇ, ਅਜਿਹੀ ਸਖ਼ਤੀ ਨੂੰ ਤਾਂ ਲੋਕ ਪਸੰਦ ਕਰਨਗੇ ਹੀ। 

ਸਵਾਲ : ਇਹ ਮੰਨ ਲਈਏ ਕਿ ਲੋਕਾਂ ਨੂੰ ਯੋਗੀ ਰਾਜ ਪਸੰਦ ਆਉਣ ਲੱਗ ਪਿਆ?
ਜਵਾਬ : ਜਨਤਾ ਨੇ ਦੂਜੀ ਵਾਰ ਉਨ੍ਹਾਂ ਨੂੰ ਫ਼ਤਵਾ ਦਿਤਾ ਹੈ। ਕਿਸੇ ਵੀ ਸਰਕਾਰ ਦੀ ਮੁੜ ਚੋਣ ਉਸ ਦੇ ਕੀਤੇ ਕੰਮਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਹੁੰਦੀ ਹੈ। 

ਸਵਾਲ : ਤੁਸੀਂ ਕਿਹਾ ਕਿ ਸਦਨ ਵਿਚ ਬੈਠੇ ਸਾਰੇ ਮੈਂਬਰ ਪੰਜਾਬ ’ਤੇ ਹੱਸੇ ਸਨ। ਜੇਕਰ ਅਮਿਤ ਸ਼ਾਹ ਦੇ ਬਿਆਨ ਦੀ ਗੱਲ ਕਰੀਏ ਤਾਂ ਉਨ੍ਹਾਂ ਕਿਹਾ ਕਿ ਜਿਥੇ ਸੱਭ ਤੋਂ ਵੱਧ ਮਾਤਰਾ ਵਿਚ ਨਸ਼ਾ ਫੜਿਆ ਜਾ ਰਿਹਾ ਹੈ ਜਾਂ ਜ਼ਿਆਦਾ ਕਾਰਵਾਈਆਂ ਹੋ ਰਹੀਆਂ ਹਨ ਤਾਂ ਉਸ ਦਾ ਮਤਲਬ ਹੈ ਕਿ ਉਥੇ ਸਖ਼ਤੀ ਵੀ ਹੈ। ਕੀ ਤੁਸੀਂ ਉਨ੍ਹਾਂ ਦੇ ਇਸ ਬਿਆਨ ਨਾਲ ਸਹਿਮਤ ਹੋ?
ਜਵਾਬ : ਬਿਲਕੁਲ, ਜਦੋਂ ਉਥੇ ਅੰਕੜੇ ਪੇਸ਼ ਕੀਤੇ ਗਏ ਤਾਂ ਖੁਲਾਸਾ ਹੋਇਆ ਕਿ ਸੱਭ ਤੋਂ ਵੱਧ ਨਸ਼ਾ ਤਸਕਰੀ ਸਮੁੰਦਰੀ ਰਸਤੇ ਰਾਹੀਂ ਹੁੰਦੀ ਹੈ। ਉਹ ਬੰਦਰਗਾਹਾਂ ਗੁਜਰਾਤ ਅਤੇ ਮਹਾਰਾਸ਼ਟਰ ਵਿਚ ਹਨ ਅਤੇ ਉਥੇ ਨਸ਼ੇ ਦੀ ਬਰਾਮਦਗੀ ਵੱਡੇ ਪੱਧਰ ’ਤੇ ਹੋ ਰਹੀ ਹੈ। ਪੰਜਾਬ ਵਿਚ ਅਸੀਂ ਕਈ ਨਸ਼ਾ ਛੁਡਾਊ ਕੇਂਦਰ ਖੋਲ੍ਹ ਰਹੇ ਹਾਂ ਪਰ ਉਨ੍ਹਾਂ ਸੂਬਿਆਂ ਵਿਚ ਨੌਜਵਾਨ ਨਸ਼ੇ ’ਤੇ ਨਹੀਂ ਲੱਗੇ। ਉਹ ਨਸ਼ੇ ਫੜ ਕੇ ਇਸ ਨੂੰ ਰੋਕ ਰਹੇ ਹਨ ਅਤੇ ਅਸੀਂ ਪੰਜਾਬ ਵਿਚ ਰੋਕ ਨਹੀਂ ਸਕੇ ਤੇ ਸਰਕਾਰ ਭਾਵੇਂ ਕੋਈ ਵੀ ਹੋਵੇ ਪਰ ਅਸੀਂ ਆਪਣੇ ਨੌਜਵਾਨ ਨਸ਼ੇ ’ਤੇ ਲਗਾ ਲਈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement