ਪੰਜਾਬ ਬੰਦ ਦੇ ਸੱਦੇ ਨੂੰ ਸਾਰਿਆਂ ਨੇ ਭਰਪੂਰ ਸਮਰਥਨ ਦੇ ਕੇ ਇਤਿਹਾਸਕ ਬੰਦ ਕੀਤਾ : ਡੱਲੇਵਾਲ 
Published : Dec 30, 2024, 10:26 pm IST
Updated : Dec 30, 2024, 10:26 pm IST
SHARE ARTICLE
Jagjit Singh Dallewal
Jagjit Singh Dallewal

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 35ਵੇਂ ਦਿਨ ’ਚ ਹੋਇਆ ਸ਼ਾਮਲ 

  • ਕਿਹਾ, ਸਰਕਾਰ ਪਿਛਲੇ 10 ਦਿਨਾਂ ਤੋਂ ਹਰ ਰੋਜ਼ ਮੋਰਚੇ ’ਤੇ ਹਮਲਾ ਕਰ ਕੇ  ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਵਿਚ 
  • ਡੱਲੇਵਾਲ ਇਲਾਜ ਲਈ ਸਹਿਮਤੀ ਦੇਣ, ਉਨ੍ਹਾਂ ਦੀ ਜਾਨ ਜ਼ਰੂਰੀ ਹੈ: ਸਾਬਕਾ ਡੀਜੀਪੀ ਜਸਕਰਨ ਸਿੰਘ

ਖਨੌਰੀ : ਅੱਜ 35ਵੇਂ ਦਿਨ ਖਨੌਰੀ ਮੋਰਚੇ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਨਿਰੰਤਰ ਜਾਰੀ ਰਿਹਾ ਹੈ। ਡਾਕਟਰਾਂ ਦੀ ਟੀਮ ਨੇ ਜਗਜੀਤ ਸਿੰਘ ਡੱਲੇਵਾਲ ਦੇ ਖ਼ੂਨ ਦੇ ਸੈਂਪਲ ਸਮੇਤ ਹੋਰ ਸੈਂਪਲ ਲਏ ਹਨ, ਜਿਨ੍ਹਾਂ ਦੀ ਰਿਪੋਰਟ ਕਲ ਨੂੰ ਆਏਗੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅਪਣਾ ਵੀਡੀਉ ਸੰਦੇਸ਼ ਜਾਰੀ ਕਰ ਕੇ ‘ਪੰਜਾਬ ਬੰਦ’ ਨੂੰ ਭਰਪੂਰ ਸਮਰਥਨ ਦੇਣ ਲਈ ਸਾਰੇ ਵਰਗਾਂ ਅਤੇ ਸੰਸਥਾਵਾਂ ਦਾ ਦਿਲੋਂ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਬੰਦ ਦਿਖਾਉਂਦਾ ਹੈ ਕਿ ਅੱਜ ਸਿਰਫ਼ ਕਿਸਾਨ ਵਰਗ ਹੀ ਨਹੀਂ, ਸਗੋਂ ਸਾਰੇ ਵਰਗ ਕਿਸਾਨਾਂ ਦੀਆਂ ਮੰਗਾਂ ਨਾਲ ਖੜੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ 10 ਦਿਨਾਂ ਤੋਂ ਹਰ ਰੋਜ਼ ਮੋਰਚੇ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕਿਸਾਨਾਂ ਅਤੇ ਨੌਜਵਾਨਾਂ ਦੀ ਵੱਡੀ ਗਿਣਤੀ ਦੇਖ ਕੇ ਸਰਕਾਰ ਪਿੱਛੇ ਹਟ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਸੀਂ ਕਿਸੇ ਵੀ ਸਮੇਂ ਕੋਈ ਢਿੱਲ ਨਹੀਂ ਕਰਨੀ ਅਤੇ ਮੋਰਚੇ ’ਤੇ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣਾ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ 4 ਜਨਵਰੀ ਨੂੰ ਖਨੌਰੀ ਕਿਸਾਨ ਮੋਰਚੇ ’ਤੇ ਲੱਖਾਂ ਦੀ ਗਿਣਤੀ ਵਿਚ ਕਿਸਾਨ ਪਹੁੰਚਣਗੇ ਅਤੇ ਉਸ ਲਈ ਪਿੰਡ-ਪਿੰਡ ਵੱਡੇ ਪੱਧਰ ’ਤੇ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਡੱਲੇਵਾਲ ਨੂੰ ਚੁਕਣ ਨੂੰ ਲੈ ਕੇ ਕਿਸਾਨ ਅਤੇ ਪੰਜਾਬ ਪੁਲਿਸ ਆਹਮੋ ਸਾਹਮਣੇ ਖੜੇ ਦਿਖਾਈ ਦੇ ਰਹੇ ਹਨ, ਪੁਲਿਸ ਪ੍ਰਸ਼ਾਸਨ ਵਲੋਂ ਹਰ ਸੰਭਵ ਤਰੀਕੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦਾਖ਼ਲ ਹੋਣ ਲਈ ਮਨਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਮੀਟਿੰਗਾਂ ਨਿਰੰਤਰ ਬੇਸਿਟਾ ਨਿਕਲ ਰਹੀਆਂ ਹਨ। ਜਾਣਕਾਰੀ ਅਨੁਸਾਰ ਪੁਲਿਸ ਵਿਭਾਗ ਵਲੋਂ ਖਨੌਰੀ ਮੋਰਚੇ ਤੋਂ ਜਗਜੀਤ ਸਿੰਘ ਡੱਲੇਵਾਲ ਨੂੰ ਲਿਜਾ ਕੇ ਹਸਪਤਾਲ ਦਾਖ਼ਲ ਕਰਾਉਣ ਲਈ ਵੱਖ-ਵੱਖ ਥਾਵਾਂ ਤੇ ਵੱਡੇ ਪੱਧਰ ਤੇ ਪੁਲਿਸ ਫ਼ੋਰਸਾਂ ਇਕੱਠੀਆਂ ਕੀਤੇ ਜਾਣ ਦੀਆਂ ਚਰਚਾਵਾਂ ਸਾਰਾ ਦਿਨ ਚਲਦੀਆਂ ਰਹੀਆਂ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵਲੋਂ ਖਨੌਰੀ ਨਜ਼ਦੀਕੀ ਕਈ ਥਾਵਾਂ ਤੇ ਵਾਟਰ ਕੈਨਨ ਗੱਡੀਆਂ ਸਮੇਤ ਕਈ ਥਾਵਾਂ ਤੇ ਐਂਬੂਲੈਂਸ ਗੱਡੀਆਂ ਵੀ ਖੜੀਆਂ ਕੀਤੇ ਜਾਣ ਦੇ ਚਰਚੇ ਸਾਰਾ ਦਿਨ ਖਨੌਰੀ ਮੋਰਚੇ ’ਤੇ ਚਲਦੇ ਰਹੇ। 

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦਾਖ਼ਲ ਕਰਾਉਣ ਲਈ ਮਨਾਉਣ ਆਏ ਸਾਬਕਾ ਏ ਡੀਜੀਪੀ ਜਸਕਰਨ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦਸਿਆ ਹੈ ਕਿ ਦੋ ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਹਨ ਅੱਜ ਤੀਸਰੇ ਦੌਰ ਦੀ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਡੱਲੇਵਾਲ ਇਲਾਜ ਦੀ ਸਹਿਮਤੀ ਦੇਣ ਤੇ ਡਾਕਟਰਾਂ ਦੀ ਉੱਚ ਪਧਰੀ ਟੀਮ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਹੈ ਕਿ ਡੱਲੇਵਾਲ ਦੀ ਜਾਨ ਕੀਮਤੀ ਹੈ। ਉਨ੍ਹਾਂ ਨੂੰ ਮਨਾਉਣ ਲਈ ਵਾਰ ਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਕਿਸਾਨ ਆਗੂ ਸੁਖਜਿੰਦਰ ਸਿੰਘ ਖੋਸਾ, ਸੁਰਜੀਤ ਸਿੰਘ ਫੂਲ, ਕਾਕਾ ਸਿੰਘ ਕੋਟੜਾ, ਸੁਖਜੀਤ ਸਿੰਘ ਹਰਦੋ ਝੰਡੇ,ਗੁਰਿੰਦਰ ਸਿੰਘ ਭੰਗੂ, ਬਲਦੇਵ ਸਿੰਘ ਸਿਰਸਾ, ਜਸਵਿੰਦਰ ਸਿੰਘ ਲੌਂਗੋਵਾਲ,ਲਖਵਿੰਦਰ ਸਿੰਘ ਔਲਖ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement