ਵਿਸ਼ਵ ਸਿਖਿਆ ਮੇਲੇ ਆਯੋਜਿਤ ਕੀਤੇ ਜਾਣਗੇ : ਚਾਰਮਜ਼ ਐਜੂਕੇਸ਼ਨ
Published : Jan 31, 2019, 1:01 pm IST
Updated : Jan 31, 2019, 1:01 pm IST
SHARE ARTICLE
World education fairs will be organized: Charmes Education
World education fairs will be organized: Charmes Education

ਕਨੇਡਾ 'ਚ ਵਿਦਿਆਰਥੀਆਂ ਲਈ ਹੁਣ 'ਬਾਇਓਮੈਟ੍ਰਿਕ' ਜ਼ਰੂਰੀ.......

ਚੰਡੀਗੜ੍ਹ : ਕੁਝ ਟਾਪ ਵਿਦੇਸ਼ੀ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਉੱਚ ਸਿੱਖਿਆ ਹਾਸਿਲ ਕਰਨ ਦੇ ਇਛੁੱਕ ਵਿਦਿਆਰਥੀਆਂ ਦੇ ਲਈ ਵਧੀਆ ਖਬਰ ਹੈ। ਚੰਡੀਗੜ੍ਹ ਅਤੇ ਆਸੇ ਪਾਸੇ ਦੇ ਕੁਝ ਹੋਰ ਸਥਾਨਾਂ 'ਤੇ ਵਿਸ਼ਵ ਸਿੱਖਿਆ ਮੇਲੇ ਆਯੋਜਿਤ ਹੋਣ ਜਾ ਰਹੇ ਹਨ। ਇਨ੍ਹਾਂ 'ਚ ਸਰਕਾਰੀ ਮਾਨਤਾ ਪ੍ਰਾਪਤ ਕੁਝ ਟਾਪ ਅੰਤਰਰਾਸ਼ਟਰੀ ਉੱਚ ਸਿੱਖਿਆ ਸੰਸਥਾਨਾਂ ਨੂੰ ਇੱਕ ਮੰਚ 'ਤੇ ਪੇਸ਼ ਕੀਤਾ ਜਾਵੇਗਾ। ਐਡਮਿਸ਼ਨ ਡਾਇਰੈਕਟਰ, ਸੀਈਓ ਅਤੇ ਕੈਨੇਡਾ, ਯੂਰਪ-ਖ਼ਾਸ ਰੂਪ ਨਾਲ ਫਰਾਂਸ, ਬ੍ਰਿਟੇਨ, ਆਇਰਲੈਂਡ, ਨਿਊਜੀਲੈਂਡ ਅਤੇ ਆਸਟ੍ਰੇਲੀਆ ਜਿਹੇ ਦੇਸ਼ਾਂ ਦੇ 50 ਨਾਲੋਂ ਜ਼ਿਆਦਾ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰਤੀਨਿਧੀ ਵਿਦਿਆਰਥੀਆਂ ਦੇ

ਮਾਰਗਦਰਸ਼ਨ ਦੇ ਲਈ ਉਪਲਬਧ ਰਹਿਣਗੇ। ਚਾਰਮਸ ਐਜੁਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸੇਜ ਦੇ ਮਾਹਿਰਾਂ ਨੇ ਮੀਡੀਆ ਦੇ ਨਾਲ ਇਹ ਜਾਣਕਾਰੀ ਸ਼ੇਅਰ ਕੀਤੀ। ਇਹ ਸੰਸਥਾ ਵਿਦਿਆਰਥੀਆਂ ਨੂੰ ਕਨੇਡਾ ਅਤੇ ਹੋਰ ਕਈ ਦੇਸ਼ਾਂ 'ਚ ਪੜ੍ਹਾਈ ਦੇ ਲਈ ਸਹੀ ਕੋਰਸ, ਇੰਸਟੀਟਿਊਟ ਅਤੇ ਕੰਸਲਟੈਂਸੀ ਪ੍ਰਦਾਨ ਕਰਦੀ ਹੈ।
'ਚੰਡੀਗੜ੍ਹ 'ਚ ਵਰਲਡ ਐਜੂਕੇਸ਼ਨ ਫੇਅਰ ਦਾ ਆਯੋਜਨ 3 ਫਰਵਰੀ (ਐਤਵਾਰ) ਨੂੰ ਹੋਟਲ ਤਾਜ, ਸੈਕਟਰ 17 'ਚ ਕੀਤਾ ਜਾਵੇਗਾ। ਇਸ ਨਾਲੋਂ ਪਹਿਲਾਂ, ਅਜਿਹੇ ਹੀ ਮੇਲਿਆਂ ਦਾ ਆਯੋਜਨ 1 ਫਰਵਰੀ ਨੂੰ ਅੰਮ੍ਰਿਤਸਰ ਦੇ ਹੋਟਲ ਹਾਲੀਡੇ ਇਨ ਅਤੇ 2 ਫਰਵਰੀ ਨੂੰ ਲੁਧਿਆਣਾ ਦੇ ਹੋਟਲ ਪਾਰਕ ਪਲਾਜਾ 'ਚ ਕੀਤਾ ਜਾਵੇਗਾ।

ਐਨਸੀਆਰ ਦਿੱਲੀ ਦੇ ਵਿਦਿਆਰਥੀਆਂ ਲਈ ਵੀ ਖੁਸ਼ ਹੋਣ ਦਾ ਮੌਕਾ ਹੈ, ਕਿਉਂਕਿ 4 ਫਰਵਰੀ ਨੂੰ ਨਵੀਂ ਦਿੱਲੀ ਦੇ ਹੋਟਲ ਸ਼ੈਨਗ੍ਰਿਲ ਲਾ ਏਰੋਸ 'ਚ ਵਿਸ਼ਵ ਸਿੱਖਿਆ ਮੇਲੇ ਦਾ ਆਯੋਜਨ ਕੀਤਾ ਜਾਵੇਗਾ,' ਮਨੀਸ਼ ਪੈਤਕਾ ਨੇ ਕਿਹਾ, 'ਜਿਹੜੇ ਚਾਰਮਸ ਐਜੁਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸੇਜ ਦੇ ਸੀਈਓ ਹਨ ਅਤੇ ਨਿਊਜੀਲੈਂਡ ਸਰਕਾਰ ਵੱਲੋਂ ਲਾਈਸੈਂਸ ਪ੍ਰਾਪਤ ਇੱਕ ਇਮੀਗ੍ਰੇਸ਼ਨ ਸਲਾਹਕਾਰ ਹਨ। 'ਕਨੇਡਾ ਦੇ ਲਈ ਸਟਡੀ ਡਾਇਰੈਕਟਰ (ਐਸਡੀਐਸ) 'ਚ ਕੁਝ ਨੀਤੀਗਤ ਬਦਲਾਅ ਹੋਏ ਹਨ। ਇਸਦੇ ਕਾਰਨ ਅਸੀਂ ਮਜ਼ਬੂਤ ਸਿੱਖਿਆ ਬੈਕਗਰਾਊਂਡ ਵਾਲੇ ਵਿਦਿਆਰਥੀਆਂ ਦੇ ਲਈ ਗੁੰਜਾਇਸ਼ 'ਚ ਸੁਧਾਰ ਦੇਖ ਰਹੇ ਹਾਂ। ਅੰਤਰਰਾਸ਼ਟਰੀ ਅੰਗਰੇਜੀ ਭਾਸ਼ਾ

ਪਰੀਖਣ ਪ੍ਰਣਾਲੀ (ਆਈਲਟਸ) ਦੀ ਸੀਮਾ 5.5 ਤੋਂ ਵਧਾ ਕੇ 6 ਬੈਂਡ ਕੀਤੀ ਗਈ ਹੈ, ਜਿਸ ਕਾਰਨ ਵਿਦਿਆਰਥੀ ਕੁਆਲਿਟੀ ਇਨਟੈਕ 'ਚ ਸੁਧਾਰ ਹੋਇਆ ਹੈ ਅਤੇ ਇਥੋਂ ਤੱਕ ਕਿ ਐਪਲੀਕੇਸ਼ਨ ਅਪਰੂਵਲ ਦਰਾਂ 'ਚ ਵੀ ਸੁਧਾਰ ਹੋਇਆ ਹੈ। ਐਨਾ ਹੀ ਨਹੀਂ ਹੈ, ਨਵੀਂ ਵਿਵਸਥਾ ਦੇ ਤਹਿਤ, ਪ੍ਰੋਸੈਸਿੰਗ ਦੇ ਸਮੇਂ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ, ਜਿਸ ਨਾਲ ਕਨੇਡਾ ਦੇ ਲਈ ਸਟੂਡੈਂਟ ਵੀਜਾ ਦੀ ਪੂਰੀ ਪ੍ਰਣਾਲੀ ਤੇਜ ਹੋ ਗਈ ਹੈ,' ਰਾਹੁਲ ਪੈਤਕਾ, ਮੈਨੇਜਿੰਗ ਡਾਇਰੈਕਟਰ, ਚਾਰਮਸ ਐਜੁਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸੇਜ ਨੇ ਕਿਹਾ, ਜਿਹੜੇ ਕਨੇਡਾ ਸਟਡੀ ਵੀਜ਼ਾ ਐਕਸਪਰਟ ਹਨ ਅਤੇ ਕਨੇਡਾ 'ਚ ਕੋਰਸ ਗਰੈਜੁਟੇ ਵੀ ਹਨ।

'ਜਿਕਰਯੋਗ ਹੈ ਕਿ ਕੈਨੇਡਿਆਈ ਸਰਕਾਰ ਨੇ ਅਗਲੇ ਤਿੰਨ ਸਾਲਾਂ 'ਚ ਪਰਮਾਨੈਂਟ ਰੈਜੀਡੈਂਸੀ ਦੇ ਲਈ ਵਿਦਿਆਰਥੀਆਂ ਸਹਿਤ 10 ਲੱਖ ਇਮੀਗ੍ਰੈਂਟਸ ਦਾ ਟੀਚਾ ਨਿਰਧਾਰਿਤ ਕੀਤਾ ਹੈ। , ਜਿਹੜਾ ਨਿਸ਼ਚਿਤ ਰੂਪ ਨਾਲ ਕਨੇਡਾ 'ਚ ਅਜਿਹੇ ਵਿਦਿਆਰਥੀਆਂ ਦੇ ਲਈ ਲਾਭਦਾਇਕ ਹੋਣ ਜਾ ਰਿਹਾ ਹੈ, ਜਿਹੜੇ ਜੌਬ ਐਕਸੀਪੀਰੀਅੰਸ ਦੇ ਨਾਲ ਆਪਣੇ ਕੋਰਸ ਸਫਲਤਾਪੂਰਕ ਪੂਰਾ ਕਰਦੇ ਹਨ ਅਤੇ ਸਥਾਈ ਨਿਵਾਸ ਦੇ ਲਈ ਪਾਤਰ ਹੋ ਜਾਂਦੇ ਹਨ,' ਰਾਹੁਲ ਨੇ ਦੱਸਿਆ।
'ਆਨਲਾਈਨ ਪ੍ਰੋਸੈਸਿੰਗ ਨੂੰ ਪਹਿਲ ਦਿੱਤੀ ਜਾ ਰਹੀ ਹੈ। ਕਨੇਡਾ ਸਰਕਾਰ ਨੇ ਸੁਰੱਖਿਆ ਚਿੰਤਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਬਾਇਓਮੈਟ੍ਰਿਕਸ ਵੀ ਲਾਗੂ ਕਰ ਦਿੱਤਾ

ਹੈ,' ਮਨੀਸ਼ ਪੈਤਕਾ ਨੇ ਕਿਹਾ। ਇਹ ਵੀ ਜਾਣਕਾਰੀ ਦਿੱਤੀ ਗਈ ਕਿ ਨਿਊਜੀਲੈਂਡ ਅਚਾਨਕ ਤੋਂ ਵਿਦੇਸ਼ 'ਚ ਪੜ੍ਹਾਈ ਦਾ ਇੱਕ ਆਕਰਸ਼ਕ ਅੱਡਾ ਬਣ ਗਿਆ ਹੈ। ਕਾਰਨ ਇਹ ਹੈ ਕਿ ਪੋਸਟ ਸਟਡੀ ਵਰਕ ਰਾਈਟਸ ਦੀ ਨਵੀਂ ਪਾਲਿਸੀ ਲਾਗੂ ਹੋ ਗਈ ਹੈ। ਹੁਣ ਕੋਰਸ ਦੇ ਅਧਾਰ 'ਤੇ 1-3 ਸਾਲ ਤੋਂ ਬਾਅਦ ਸਟਡੀ ਵਰਕ ਦੇ ਅਧਿਕਾਰ ਪ੍ਰਾਪਤ ਕੀਤੇ ਜਾ ਸਕਦੇ ਹਨ। ਐਨਾ ਹੀ ਨਹੀਂ, ਕੀਵੀ ਸਰਕਾਰ ਔਕਲੈਂਡ ਤੋਂ ਇਲਾਵਾ ਹੋਰ ਖੇਤਰਾਂ ਨੂੰ ਤੇਜੀ ਨਾਲ ਹੁੰਗਾਰਾ ਦੇ ਰਹੀ ਹੈ। ਹਾਲਾਂਕਿ ਔਕਲੈਂਡ ਖੇਤਰ ਤੋਂ ਬਾਹਰ ਕੋਈ ਅਧਿਅਨ ਕਰਦਾ ਹੈ, ਤਾਂ ਉਸਨੂੰ 18 ਮਹੀਨੇ ਜਾਂ ਜ਼ਿਆਦਾ ਸਮੇਂ ਤੱਕ ਪੀਜੀ ਡਿਗਰੀ ਹਾਸਿਲ ਕਰਨ ਦੇ ਲਈ 30 ਅੰਕ ਵਾਧੂ ਮਿਲਣਗੇ। ਉਮੀਦਵਾਰਾਂ ਦੇ

ਲਈ ਇਹ ਸਥਾਈ ਨਿਵਾਸ ਦੇ ਉਜਲ ਮੌਕੇ ਹਨ। ਇਸ ਤੋਂ ਇਲਾਵਾ, ਮਾਸਟਰ ਪੱਧਰ ਦੇ ਸਿਲੇਬਸਾਂ ਦੇ ਲਈ ਜਾਣ ਵਾਲੇ ਵਿਵਾਹਿਤ ਵਿਦਿਆਰਥੀ ਆਪਣੇ ਪਰਿਵਾਰਾਂ ਨੂੰ ਨਾਲ ਲੈ ਜਾ ਸਕਦੇ ਹਨ ਅਤੇ ਆਪਣੇ ਬੱਚਿਆਂ ਦੇ ਲਈ ਮੁਫਤ ਸਕੂਲੀ ਸਿੱਖਿਆ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਯੂਰਪ 'ਚ ਵੀ ਵਧੀਆ ਮੌਕੇ ਹਨ। ਜਰਮਨੀ ਨੇ ਦੇਸ਼ 'ਚ ਸਿੱਖਿਆ ਪ੍ਰਾਪਤ ਕਰਨਾ ਆਰਥਿਕ ਰੂਪ ਨਾਲ ਕਾਫੀ ਅਸਾਨ ਬਣਾ ਦਿੱਤਾ ਹੈ। ਉਮੀਦਵਾਰਾਂ ਨੂੰ ਇੱਕ ਸਾਲ ਦਾ ਜਰਮਨ ਭਾਸ਼ਾ ਸਿਲੇਬਸ ਪੂਰਾ ਕਰਨਾ ਹੋਵੇਗਾ ਅਤੇ ਉੱਚ ਸਿੱਖਿਆ ਚਾਰਜ ਨਹੀਂ ਦੇਣਾ ਹੋਵੇਗਾ। ਫਰਾਂਸ 'ਚ ਅਧਿਅਨ ਦੇ ਲਈ ਕਿਸੇ ਪੁਰਾਣੇ ਫੰਡ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਫਰਾਂਸ ਦੇ ਕਿਸੇ ਵੀ ਕਾਲਜ

'ਚ ਦੋ ਸਾਲ ਦੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਵਿਦਿਆਰਥੀ ਵਰਕ ਪਰਮਿਟ ਪ੍ਰਾਪਤ ਕਰ ਸਕਦੇ ਹਨ। ਇਸ ਦੌਰਾਨ, ਵਿਸ਼ਵ ਸਿੱਖਿਆ ਮੇਲਿਆਂ 'ਚ ਮੁਫਤ ਇੰਟਰੀ ਅਤੇ ਵੀਜਾ ਵਰਕਸ਼ਾਪ ਆਯੋਜਿਤ ਕੀਤੀਆਂ ਜਾਂਣਗੀਆਂ, ਜਿਨ੍ਹਾਂ ਦੇ ਮਾਧਿਅਮ ਨਾਲ ਉਮੀਦਵਾਰ ਮਈ, ਜੁਲਾਈ, ਸਤੰਬਰ ਨੰਵਬਰ 2019 ਅਤੇ ਜਨਵਰੀ 2020 ਦੇ ਲਈ ਅਪਲਾਈ ਕਰ ਸਕਣਗੇ। ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਡਿਪਲੋਮਾ (ਯੂਜੀ, ਪੀਜੀ), ਬੈਚਲਰ ਡਿਗਰੀ, ਐਮਬੀਏ ਅਤੇ ਮਾਸਟਰ ਡਿਗਰੀ ਪ੍ਰੋਗਰਾਮਾਂ ਦੇ ਲਈ ਇੰਟਰੀ ਉਪਲਬਧ ਹੋਵੇਗੀ। ਸਪਾਟ ਐਡਮਿਸ਼ਨ ਅਤੇ ਇੱਥੋਂ ਤੱਕ ਕਿ ਸਕਾਲਰਸ਼ਿਪ ਫਾਈਨਲ ਹੋਣ 'ਤੇ ਫ੍ਰੀ ਸਟੂਡੈਂਟ ਵੀਜਾ ਕਾਊਂਸਲਿੰਗ

ਅਤੇ ਗਾਈਡੈਂਸ ਵੀ ਮਿਲੇਗੀ। ਹੁਣ ਸ਼ਿਵ ਸਿੱਖਿਆ ਮੇਲੇ 2019 ਦੇ ਨਾਲ ਆਪਣੀ ਇੰਟਰਨੈਸ਼ਨਲ ਐਜੁਕੇਸ਼ਨ ਦੇ ਸੁਪਨੇ ਨੂੰ ਸੱਚ ਕਰਨ ਦਾ ਸਮਾਂ ਆ ਗਿਆ ਹੈ।
'ਇੱਕ ਖਾਸ ਸੀਮਿਤ ਸਮੇਂ ਦੇ ਰੂਪ 'ਚ, ਇਛੁੱਕ ਉਮੀਦਵਾਰਾਂ ਨੂੰ ਮੁਫਤ ਆਈਈਐਲਟੀਐਸ, ਸਲਾਹ, ਦਾਖਲਾ ਅਤੇ ਵੀਜਾ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਅਸੀਂ ਚਾਰਮਸ ਐਜੁਕੇਸ਼ਨ ਐਂਡ ਇਮੀਗ੍ਰੇਸ਼ਨ 'ਚ ਵਿਦਿਆਰਥੀਆਂ ਨੂੰ ਵਨ ਸਪਾਟ ਸਰਵਿਸ ਪ੍ਰਦਾਨ ਕਰਨ ਦੇ ਲਈ ਮੋਹਾਲੀ, ਲੁਧਿਆਣਾ, ਮੋਗਾ, ਬਠਿੰਡਾ ਅਤੇ ਨਵੀਂ ਦਿੱਲੀ 'ਚ ਆਈਈਐਲਟੀਐਸ ਸੈਂਟਰ ਸਥਾਪਿਤ ਕਰ ਚੁੱਕੇ ਹਾਂ,' ਰਾਹੁਲ ਪੈਤਕਾ ਨੇ ਕਿਹਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement