ਦਿੱਲੀ ਦੀਆਂ ਹੱਦਾਂ 'ਤੇ ਪੰਜਾਬ ਪੁਲਿਸ ਤੈਨਾਤ ਕਰਨ ਦੀ 'ਆਪ' ਦੀ ਮੰਗ ਹਾਸੋਹੀਣੀ : ਜਾਖੜ
ਚੰਡੀਗੜ੍ਹ, 30 ਜਨਵਰੀ (ਗੁਰਉਪਦੇਸ਼ ਭੱੁਲਰ): ਕੌਮੀ ਰਾਜਧਾਨੀ ਦੀਆਂ ਸਰਹੱਦਾਂ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਤਾਇਨਾਤ ਕਰਨ ਦੀ ਆਮ ਆਦਮੀ ਪਾਰਟੀ (ਆਪ) ਦੀ ਮੰਗ ਦੀ ਖਿੱਲੀ ਉਡਾਉਾਦਿਆਂ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇਥੇ ਕਿਹਾ ਕਿ ਬਗੈਰ ਮਨਜ਼ੂਰੀ ਦੇ ਸੀ.ਬੀ.ਆਈ ਵੀ ਸੂਬੇ ਵਿੱਚ ਦਾਖ਼ਲ ਨਹੀਂ ਹੋ ਸਕਦੀ |
ਉਨ੍ਹਾਂ ਕਿਹਾ ਕਿ, T ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਤਰ੍ਹਾਂ ਕਾਂਗਰਸ ਸਰਕਾਰ ਪੰਜਾਬ ਵਿੱਚ ਅਰਾਜਕਤਾਵਾਦੀ ਸਰਕਾਰ ਨਹੀਂ ਚਲਾ ਰਹੀ ਅਤੇ ਕਿਹਾ ਕਿ ਦਿੱਲੀ ਵਿੱਚ ਆਪ ਵੱਲੋਂ ਅਸਲ ਪ੍ਰਸ਼ਾਸਨ ਦੀ ਥਾਂ ਲੰਮੇ ਸਮੇਂ ਤੋਂ ਨੀਵੇਂ ਦਰਜੇ ਦੀ ਸਿਆਸਤ ਕੀਤੀ ਜਾ ਰਹੀ ਹੈ |T
ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਪ੍ਰਧਾਨ 'ਆਪ' ਦੇ ਬੁਲਾਰੇ ਰਾਘਵ ਚੱਢਾ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਰਾਘਵ ਚੱਢਾ ਨੇ ਕਥਿਤ ਬੀਜੇਪੀ ਦੇ ਗੁੰਡਿਆਂ, ਜਿਸਨੂੰ ਉਹ ਦਿੱਲੀ ਪੁਲਿਸ ਦੀ ਸੁਰੱਖਿਆ ਕਹਿ ਰਹੇ ਹਨ, ਦੁਆਰਾ ਕੀਤੇ ਜਾ ਰਹੇ ਹਮਲਿਆਂ ਤੋਂ ਕਿਸਾਨਾਂ ਦੀ ਸੁਰੱਖਿਆ ਲਈ ਦਿੱਲੀ ਸਰਹੱਦ 'ਤੇ ਪੰਜਾਬ ਪੁਲਿਸ ਤਾਇਨਾਤ ਕਰਨ ਦੀ ਗੱਲ ਕਹੀ |
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨੇ ਟਿੱਪਣੀ ਕੀਤੀ, '' ਕੀ ਤੁਸੀਂ ਪੁਲਿਸ ਦੇ ਅਧਿਕਾਰ ਖੇਤਰ ਦੇ ਸਿਧਾਂਤਾਂ ਅਤੇ ਨਿਯਮਾਂ ਬਾਰੇ ਨਹੀਂ ਜਾਣਦੇ?U ਉਨ੍ਹਾਂ ਰਾਘਵ ਚੱਢਾ ਨੂੰ ਕਿਹਾ ਕਿ ਉਹ ਆਪਣੇ ਬੇਤੁਕੇ ਬਿਆਨਾਂ ਨਾਲ ਰਾਸਟਰੀ ਰਾਜਧਾਨੀ ਵਿਚ ਮੌਜੂਦਾ ਸੰਵੇਦਨਸੀਲ ਅਤੇ ਗੰਭੀਰ ਸਥਿਤੀ ਦਾ ਮਖੌਲ ਉਡਾਉਣ ਤੋਂ ਬੰਦ ਕਰਨ |ਜਾਖੜ ਨੇ ਸਵਾਲ ਕੀਤਾ Tਇੱਕ ਰਾਜ ਦੀ ਪੁਲਿਸ ਫੋਰਸ ਦਿੱਲੀ ਜਾਂ ਕਿਸੇ ਹੋਰ ਰਾਜ ਵਿਚ ਕਿਵੇਂ ਦਾਖਲ ਹੋ ਸਕਦੀ ਹੈ, ਜਦੋਂ ਕਿ ਸੀ.ਬੀ.ਆਈ. ਵਰਗੀ ਕੇਂਦਰੀ ਏਜੰਸੀ ਕੋਲ ਵੀ ਅਜਿਹਾ ਅਧਿਕਾਰ ਜਾਂ ਅਧਿਕਾਰ ਖੇਤਰ ਨਹੀਂ ਹੁੰਦਾ?U |
'ਆਪ' ਆਗੂ 'ਤੇ ਵਰ੍ਹਦਿਆਂ ਜਾਖੜ ਨੇ ਕਿਹਾ, T ਕਿਸਾਨਾਂ ਦੀ ਸੁਰੱਖਿਆ ਲਈ ਰਾਜਧਾਨੀ ਵਿਚ ਤੁਹਾਡੀ ਆਪ ਸਰਕਾਰ ਦਿੱਲੀ ਦੇ ਹੋਮ ਗਾਰਡਾਂ ਨੂੰ ਸਰਹੱਦਾਂ 'ਤੇ ਕਿਉਾ ਨਹੀਂ ਭੇਜਦੀ ਜੋ ਸਿੱਧੇ ਤੌਰ 'ਤੇ ਦਿੱਲੀ ਸਰਕਾਰ ਨੂੰ ਰਿਪੋਰਟ ਕਰਦੇ ਹਨ | ਉਨ੍ਹਾਂ ਚੁਟਕੀ ਲੈਂਦਿਆਂ ਕਿਹਾ, '' ਸ਼ਹਿਰ ਦੁਆਲੇ ਤੁਹਾਡੇ 66 ਵਿਧਾਇਕ ਫੈਲੇ ਹੋਏ ਹਨ ਅਤੇ ਤੁਸੀਂ ਪੰਜਾਬ ਸਰਕਾਰ ਨੂੰ ਸਲਾਹ ਦੇਣ ਵਿਚ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ ਕਿਸਾਨਾਂ ਦੀ ਮਦਦ ਕਿਉਾ ਨਹੀਂ ਕਰਦੇ?