ਕਿਸਾਨਾਂ ਤੇ ਸਰਕਾਰ ਵਿਚਾਲੇ ਸਿਰਫ਼ ਇਕ 'ਕਾਲ' ਦੀ ਦੂਰੀ : ਮੋਦੀ
Published : Jan 31, 2021, 12:29 am IST
Updated : Jan 31, 2021, 12:29 am IST
SHARE ARTICLE
image
image

ਕਿਸਾਨਾਂ ਤੇ ਸਰਕਾਰ ਵਿਚਾਲੇ ਸਿਰਫ਼ ਇਕ 'ਕਾਲ' ਦੀ ਦੂਰੀ : ਮੋਦੀ


ਰਾਜਸੀ ਦਰਸ਼ਕਾਂ ਅਨੁਸਾਰ, ਪ੍ਰਧਾਨ ਮੰਤਰੀ ਨੇ ਬਜਟ ਸੈਸ਼ਨ ਵਿਚ ਹੰਗਾਮੇ ਰੋਕਣ ਲਈ ਗੱਲਬਾਤ ਦਾ ਤੀਰ ਛਡਿਆ ਹੈ ਪਰ ਤਿੰਨ ਕਾਨੂੰਨਾਂ ਬਾਰੇ ਕੋਈ ਤਬਦੀਲੀ ਨਹੀਂ ਆਈ

ਨਵੀਂ ਦਿੱਲੀ, 30 ਜਨਵਰੀ : ਦਿੱਲੀ ਵਿਖੇ ਸਨਿਚਰਵਾਰ ਨੂੰ ਬਜਟ ਸੈਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਸਰਬ ਪਾਰਟੀ ਬੈਠਕ ਬੁਲਾਈ ਗਈ | ਬੈਠਕ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ | ਇਸ ਬੈਠਕ 'ਚ ਕਿਸਾਨਾਂ ਦੇ ਮੁੱਦੇ 'ਤੇ ਗੱਲਬਾਤ ਹੋਈ | ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਖੇਤੀ ਕਾਨੂੰਨਾਂ 'ਤੇ ਗੱਲਬਾਤ ਲਈ ਤਿਆਰ ਹੈ | ਕਿਸਾਨ ਗੱਲਬਾਤ ਕਰਨਾ ਚਾਹੁਣ ਤਾਂ ਦਿੱਲੀ ਵਿਖੇ ਵਿਗਿਆਨ ਭਵਨ ਵਿਚ ਆ ਸਕਦੇ ਹਨ | 
ਬੈਠਕ ਦੌਰਾਨ ਪੀ.ਐਮ. ਮੋਦੀ ਨੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਕਿਹਾ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਰਸਤਾ ਹਮੇਸ਼ਾ ਖੁੱਲ੍ਹਾ ਹੈ | ਉਨ੍ਹਾਂ ਕਿਹਾ ਕਿ ਮੈਂ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੀ ਗੱਲ ਦੋਹਰਾਉਣਾ ਚਾਹਾਂਗਾ | ਭਲੇ ਹੀ ਸਰਕਾਰ ਅਤੇ ਕਿਸਾਨ ਖੇਤੀ ਕਾਨੂੰਨਾਂ ਦੇ ਹੱਲ ਨੂੰ ਲੈ ਕੇ ਆਮ ਸਹਿਮਤੀ 'ਤੇ ਨਹੀਂ ਪਹੁੰਚੇ ਪਰ ਅਸੀਂ ਕਿਸਾਨਾਂ ਦੇ ਸਾਹਮਣੇ ਬਦਲ ਰੱਖ ਰਹੇ ਹਾਂ | ਉਹ ਇਸ 'ਤੇ ਚਰਚਾ ਕਰਨ | ਕਿਸਾਨਾਂ ਅਤੇ ਮੇਰੇ ਵਿਚਕਾਰ ਸਿਰਫ਼ ਇਕ ਫ਼ੋਨ ਕਾਲ ਦੀ ਦੂਰੀ ਹੈ | ਸਰਬ ਪਾਰਟੀ ਦੀ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸੀ ਨੇ ਕਿਹਾ, Tਅੱਜ 18 ਪਾਰਟੀਆਂ ਨੇ ਸਰਬ ਪਾਰਟੀ ਮੀਟਿੰਗ ਵਿਚ ਹਿੱਸਾ ਲਿਆ ਅਤੇ ਕਿਸਾਨੀ ਅਤੇ ਖੇਤੀਬਾੜੀ ਕਾਨੂੰਨ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ | ਇਸ ਸਮੇਂ ਦੌਰਾਨ ਛੋਟੀਆਂ ਪਾਰਟੀਆਂ ਨੂੰ ਵਧੇਰੇ ਸਮਾਂ ਦੇਣ 'ਤੇ ਸਹਿਮਤੀ ਬਣ ਗਈ ਹੈ, ਪਰ ਵੱਡੀਆਂ ਪਾਰਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੱਲਬਾਤ ਵਿਚ ਵਿਘਨ ਨਾ ਪਾਉਣ |
ਸਰਕਾਰ ਦੀ ਤਰਫ਼ੋਂ, ਸਾਰੀਆਂ ਵਿਰੋਧੀ ਪਾਰਟੀਆਂ ਨੂੰ ਭਰੋਸਾ ਦਿਤਾ ਗਿਆ ਹੈ ਕਿ ਸਰਕਾਰ ਖੇਤੀ ਨਾਲ ਜੁੜੇ ਕਾਨੂੰਨਾਂ ਸਮੇਤ ਸਾਰੇ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਲਈ ਤਿਆਰ ਹੈ | ਇਸ ਤੋਂ ਪਹਿਲਾਂ, ਬਜਟ ਸੈਸਨ ਦੇ ਪਹਿਲੇ ਦਿਨ, 20 ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ ਕੀਤਾ ਸੀ, ਇਸ ਲਈ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਬਜਟ ਸੈਸ਼ਨ ਵਿਚ ਕੋਈ ਹੰਗਾਮਾ ਨਾ ਹੋਵੇ |  ਆਲ ਪਾਰਟੀ ਬੈਠਕ 'ਚ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ, ਤਿ੍ਣਮੂਲ ਕਾਂਗਰਸ ਦੇ ਸੁਦੀਪ ਬੰਧੋਪਾਧਿਆਏ, ਸ਼ਿਵ ਸੈਨਾ ਸਾਂਸਦ ਵਿਨਾਇਕ ਰਾਊਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੁੰਦੜ ਨੇ ਕਿਸਾਨਾਂ ਦਾ ਮੁੱਦਾ ਚੁਕਿਆ | ਉਥੇ ਹੀ ਜਨਤਾ ਦਲ ਯੂਨਾਈਟਿਡ (ਜੇ.ਡੀ.ਯੂ.) ਸਾਂਸਦ ਆਰ.ਸੀ.ਪੀ. ਸਿੰਘ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ | ਸਾਡੇ ਪੱਤਰਕਾਰ ਦੀ ਰੀਪੋਰਟ ਹੈ ਕਿ ਕਿਸਾਨ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੀ ਪੇਸ਼ਕਸ਼ ਦਾ ਸਵਾਗਤ ਕੀਤਾ ਹੈ | ਭਾਵੇਂ ਉਨ੍ਹਾਂ ਨੂੰ 'ਕਾਲੇ ਕਾਨੂੰਨਾਂ' ਬਾਰੇ ਕੋਈ ਆਸ ਇਸ ਬਿਆਨ ਨਾਲ ਨਹੀਂ ਬੱਝੀ ਪਰ ਉਹ ਕਿਸਾਨਾਂ ਨਾimageimageਲ ਦਿੱਲੀ ਵਿਚ ਹੋ ਰਹੇ ਧੱਕੇ ਅਤੇ ਝੂਠੇ ਕੇਸਾਂ ਬਾਰੇ ਗੱਲ ਕਰਨ ਦਾ ਮੌਕਾ ਜ਼ਰੂਰ ਮਿਲੇਗਾ |    (ਪੀਟੀਆਈ)


ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ |                        (ਪੀ.ਟੀ.ਆਈ)
 

SHARE ARTICLE

ਏਜੰਸੀ

Advertisement

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM

Congress ਦਾ ਸਾਥ ਦੇਣ 'ਤੇ Sidhu Moosewala ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ | Latest News

19 May 2024 8:37 AM

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM
Advertisement