
ਸਿੱਧੂ ਨੇ 18 ਸਾਲਾਂ 'ਚ ਕੁੱਝ ਨਹੀਂ ਕੀਤਾ : ਮਜੀਠੀਆ
ਕਿਹਾ, ਸਿੱਧੂ ਨੂੰ ਹੁਣ ਇਮਰਾਨ ਖ਼ਾਨ ਹੀ ਅਹੁਦਾ ਬਖ਼ਸ਼ੂ
ਅੰਮਿ੍ਤਸਰ, 30 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਮਜੀਠਾ ਤੇ ਪੂਰਬੀ ਅੰਮਿ੍ਤਸਰ ਦੇ 2 ਹਲਕਿਆਂ ਤੋਂ ਚੋਣ ਲੜ ਰਹੇ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੇ ਸਿਆਸਤਦਾਨ ਬਿਕਰਮ ਸਿੰਘ ਮਜੀਠੀਆ ਨੇ ਵਖ ਵਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ 18 ਸਾਲਾਂ 'ਚ ਕੋਈ ਵੀ ਵਿਕਾਸ ਕੰਮ ਨਹੀਂ ਕੀਤਾ | ਉਹ 3 ਵਾਰੀ ਐਮ. ਪੀ., ਮੰਤਰੀ, ਮੁੱਖ ਸੰਸਦੀ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਿਆ ਅਤੇ 3 ਸਰਕਾਰਾਂ ਅਕਾਲੀ ਦਲ, ਭਾਜਪਾ, ਕਾਂਗਰਸ ਦੀਆਂ ਹੰਢਾਈਆਂ | ਪਰ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਨਹੀਂ ਕੀਤੇ | ਬੜੇ ਤਿੱਖੇ ਵਿਅੰਗਮਈ ਸਿਆਸੀ ਹਮਲੇ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹ ਕਿਸੇ ਦਾ ਵੀ ਦੁੱਖ ਸੁੱਖ ਦਾ ਭਾਈਵਾਲ ਨਹੀਂ | ਉਹ ਸੋਨੀਆ ਗਾਂਧੀ ਨੂੰ ਮੁੰਨੀ ਤੇ ਰਾਹੁਲ ਗਾਂਧੀ ਨੂੰ ਪੱਪੂ ਆਖ਼ਦਾ ਰਿਹਾ, ਹੁਣ ਸਿੱਧੂ ਸਿਰੇ ਦੀ ਮੌਕਾਪ੍ਰਸਤੀ ਕਰ ਰਿਹਾ | ਪਰ ਲੋਕ ਹੁਣ ਉਸ ਨੂੰ ਤਾਰਾਂ ਪਾਰ (ਪਾਕਿਸਤਾਨ) ਇਮਰਾਨ ਖਾਂ ਕੋਲ ਭੇਜਣਗੇ | ਹੁਣ ਇਮਰਾਨ ਖਾਨ ਹੀ ਸਿੱਧੂ ਨੂੰ ਅਹੁੱਦਾ ਦੇਵੇਗਾ, ਭਾਵੇਂ ਉਹ ਮੁਸਲਿਮ ਲੀਗ ਦਾ ਪ੍ਰਧਾਨ ਹੀ ਬਣਾ ਦੇਵੇ | ਬਿਕਰਮ ਨੇ ਦਾਅਵਾ ਕੀਤਾ ਕਿ ਸਿੱਧੂ ਦੀ ਘਰਵਾਲੀ ਮਜੀਠੀਆ ਨੂੰ ਵੋਟਾਂ ਪਾਵੇਗੀ | ਉਨ੍ਹਾਂ ਨਿੱਜੀ ਹਮਲੇ ਕਰਦਿਆਂ ਕਿਹਾ ਕਿ ਉਸ ਦੀ ਭੈਣ ਦਾ ਮੈਨੂੰ ਬੜਾ ਦੁਖ ਹੈ | ਭੈਣਾ ਦੁਆਵਾਂ ਮੰਗਦੀਆਂ ਹਨ | ਸਿੱਧੂ ਤਾਂ ਅਪਣੀ ਮਾਂ ਦਾ ਵੀ ਨਹੀਂ ਬਣਿਆ | ਉਸ ਦਾ ਦਿਮਾਗ ਅਸਿਥਰ ਹੋ ਚੁੱਕਾ ਹੈ |