Punjab News : ਨਿਸ਼ਾਨ-ਏ-ਸਿੱਖੀ ਸੰਸਥਾ ਦੇ 5 ਵਿਦਿਆਰਥੀ ਪਹੁੰਚੇ NDA, ਆਮ ਪ੍ਰਵਾਰਾਂ ਤੋਂ ਹਨ ਪੰਜੇ ਨੌਜਵਾਨ
Published : Jan 31, 2024, 1:18 pm IST
Updated : Jan 31, 2024, 1:34 pm IST
SHARE ARTICLE
5 students of Nishan-e-Sikhi organization reached NDA news in punjabi
5 students of Nishan-e-Sikhi organization reached NDA news in punjabi

Punjab News : ਮਿਹਨਤ ਸਦਕਾ ਹਾਸਲ ਕੀਤਾ ਮੁਕਾਮ

5 students of Nishan-e-Sikhi organization reached NDA news in punjabi : ਪੰਜਾਬ ਦੇ ਨੌਜਵਾਨਾਂ ਨੂੰ ਫੌਜ ਵਿਚ ਅਫਸਰ ਰੈਂਕ ਤੱਕ ਲੈ ਕੇ ਜਾਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਫਾਰ ਸਾਇੰਸ ਐਂਡ ਟ੍ਰੇਨਿੰਗ (ਐਨ.ਐਸ.ਆਈ.ਐਸ.ਟੀ.) ਦੇ ਪੰਜ ਨੌਜਵਾਨ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਵਿਚ ਪਹੁੰਚ ਗਏ ਹਨ। ਜਲਦੀ ਹੀ ਇਹ ਨੌਜਵਾਨ NDA ਖੜਕਵਾਸਲਾ ਪੁਣੇ 'ਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: Chhattisgarh News: ਛੱਤੀਸਗੜ੍ਹ ਦੇ ਬੀਜਾਪੁਰ 'ਚ ਵੱਡਾ ਨਕਸਲੀ ਹਮਲਾ, 3 ਜਵਾਨ ਸ਼ਹੀਦ; 15 ਜ਼ਖਮੀ 

ਇਨ੍ਹਾਂ 5 ਨੌਜਵਾਨਾਂ ਵਿਚੋਂ 4 ਪੰਜਾਬ ਦੇ ਪੇਂਡੂ ਅਤੇ ਸਰਹੱਦੀ ਖੇਤਰਾਂ ਦੇ ਆਮ ਪਰਿਵਾਰਾਂ ਨਾਲ ਸਬੰਧਤ ਹਨ। ਦੱਸ ਦੇਈਏ ਕਿ ਸਤੰਬਰ 2023 ਵਿਚ ਇਥੋਂ ਦੇ 15 ਵਿਦਿਆਰਥੀਆਂ ਨੇ ਐਨਡੀਏ ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਸੀ। ਉਨ੍ਹਾਂ ਵਿਚੋਂ ਪੰਜ ਨੇ ਆਪਣਾ ਸੁਪਨਾ ਸਾਕਾਰ ਕੀਤਾ। ਪੰਜਾਬ ਦੇ ਜ਼ਿਆਦਾਤਰ ਨੈਸ਼ਨਲ ਹਾਈਵੇਅ ਦੇ ਆਲੇ-ਦੁਆਲੇ ਅਤੇ ਮੁੰਬਈ ਅਤੇ ਰਾਜਸਥਾਨ ਵਿਚ ਵੀ ਰੁੱਖ ਲਗਾ ਕੇ ਸੇਵਾ ਕਰਨ ਵਾਲੇ ਬਾਬਾ ਸੇਵਾ ਸਿੰਘ ਹੁਣ ਸੂਬੇ ਦੇ ਨੌਜਵਾਨਾਂ ਨੂੰ ਫੌਜ ਵਿਚ ਅਫਸਰ ਰੈਂਕ ਤੱਕ ਲੈ ਕੇ ਜਾਣ ਵਿਚ ਰੁੱਝੇ ਹੋਏ ਹਨ।

ਇਹ ਵੀ ਪੜ੍ਹੋ: Chandigarh News: ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਕੀਤਾ ਗਰਭਵਤੀ, ਕੋਰਟ ਨੇ 12 ਹਫਤਿਆਂ ਦੇ ਗਰਭਪਾਤ ਕਰਨ ਦੀ ਦਿਤੀ ਇਜਾਜ਼ਤ 

ਰੁੱਖਾਂ ਦੀ ਸੰਭਾਲ ਵਿਚ ਉਨ੍ਹਾਂ ਦੇ ਯੋਗਦਾਨ ਦੇ ਮੱਦੇਨਜ਼ਰ ਉਨ੍ਹਾਂ ਨੂੰ 2010 ਵਿਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਪਰ 2020 ਵਿਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੇ ਇਸ ਨੂੰ ਵਾਪਸ ਕਰਨ ਦਾ ਐਲਾਨ ਵੀ ਕਰ ਦਿਤਾ ਸੀ। ਇਨ੍ਹਾਂ ਨੌਜਵਾਨਾਂ ਤੋਂ ਇਲਾਵਾ ਇਸ ਸੰਸਥਾ ਦੇ ਹੁਣ ਤੱਕ 24 ਨੌਜਵਾਨ ਐਨਡੀਏ ਅਤੇ 90 ਮਰਚੈਂਟ ਨੇਵੀ ਵਿੱਚ ਸ਼ਾਮਲ ਹੋ ਚੁੱਕੇ ਹਨ।

ਤਰਨਤਾਰਨ ਦੇ ਕੈਡਿਟ ਸਹਿਜਪ੍ਰੀਤ ਸਿੰਘ ਨੇ ਇਹ ਸਫਲਤਾ ਹਾਸਲ ਕੀਤੀ। ਉਸ ਦੇ ਪਿਤਾ ਕੋਲ 5 ਏਕੜ ਜ਼ਮੀਨ ਹੈ, ਜਦੋਂ ਕਿ ਉਸ ਦੀ ਮਾਂ ਘਰੇਲੂ ਔਰਤ ਹੈ। ਸਹਿਜਪ੍ਰੀਤ ਦੇ ਪਰਿਵਾਰ 'ਚੋਂ ਕੋਈ ਵੀ ਫੌਜ 'ਚ ਭਰਤੀ ਨਹੀਂ ਹੋਇਆ, ਪਰ ਉਹ ਇਸ 'ਚ ਦਿਲਚਸਪੀ ਰੱਖਦਾ ਸੀ।

ਕੈਡੇਟ ਬਲਰੂਪ ਸਿੰਘ ਅੰਮ੍ਰਿਤਸਰ ਦੇ ਪਿੰਡ ਸੋਫੀਆਂ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਵੀ ਇੱਕ ਕਿਸਾਨ ਹਨ ਅਤੇ ਮਾਂ ਇਕ ਘਰੇਲੂ ਔਰਤ ਹੈ। ਪਿਤਾ ਕੋਲ 12 ਏਕੜ ਜ਼ਮੀਨ ਹੈ। ਉਸ ਦੀ ਭੈਣ ਕੋਲ ਕੰਪਿਊਟਰ ਸਾਇੰਸ ਵਿੱਚ ਡਿਗਰੀ ਹੈ, ਪਰ ਉਸ ਦਾ ਸੁਪਨਾ ਐਨਡੀਏ ਵਿਚ ਸ਼ਾਮਲ ਹੋਣਾ ਸੀ।

ਕੈਡੇਟ ਧਰਵਿੰਦਰ ਸਿੰਘ ਸੰਗਰੂਰ ਦੇ ਪਿੰਡ ਹਰਿਆਊ ਦਾ ਰਹਿਣ ਵਾਲਾ ਹੈ। ਪਿਤਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਜੂਨੀਅਰ ਇੰਜੀਨੀਅਰ ਹਨ ਅਤੇ ਮਾਤਾ ਇੱਕ ਘਰੇਲੂ ਔਰਤ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸੇ ਤਰ੍ਹਾਂ ਜਤਿਨਜੋਤ ਸਿੰਘ ਗੁਰਦਾਸਪੁਰ ਦੇ ਪਿੰਡ ਕਾਹਨੂੰਵਾਲ ਦਾ ਰਹਿਣ ਵਾਲਾ ਹੈ। ਉਸ ਦੇ ਮਾਪੇ ਅਧਿਆਪਕ ਹਨ। ਜਤਿਨ ਦੱਸਦਾ ਹੈ ਕਿ ਉਸ ਦੇ ਦਾਦਾ ਫੌਜ ਵਿੱਚ ਸਨ ਅਤੇ ਉਹਨਾਂ ਨੇ ਹੀ ਉਸ ਨੂੰ ਐਨਡੀਏ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਸੀ। ਕੈਡੇਟ ਸਿਦਕਪ੍ਰੀਤ ਸਿੰਘ ਚੌਥਾ ਨੌਜਵਾਨ ਹੈ ਜਿਸ ਨੇ ਐਨਡੀਏ ਦੀ ਪ੍ਰੀਖਿਆ ਪਾਸ ਕੀਤੀ ਹੈ। ਸਿਦਕਪ੍ਰੀਤ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਐਲੂਮੀਨੀਅਮ ਦੇ ਦਰਵਾਜ਼ੇ ਬਣਾਉਣ ਦਾ ਕੰਮ ਕਰਦੇ ਹਨ।

 (For more Punjabi news apart from 5 students of Nishan-e-Sikhi organization reached NDA news in punjabi  , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement