ਬਜਟ ਸੈਸ਼ਨ ਦੇ ਸੰਵਿਧਾਨਕ ਅੜਚਣ ’ਚ ਫਸਣ ਦੇ ਆਸਾਰ, ਸਰਕਾਰ ਨੇ ਸਤੰਬਰ 4 ਨੂੰ ਉਠਾਈ ਬੈਠਕ ਦੀ ‘ਵਿਧੀਵਤ ਸਮਾਪਤੀ’ ਨਹੀਂ ਕੀਤੀ
Published : Jan 31, 2025, 9:11 am IST
Updated : Jan 31, 2025, 9:16 am IST
SHARE ARTICLE
Punjab Vidhan Sabha Budget News in punjabi
Punjab Vidhan Sabha Budget News in punjabi

ਨਵੇਂ ਸਾਲ ਵਿਚ ਰਾਜਪਾਲ ਦਾ ਭਾਸ਼ਣ ਕਿਵੇਂ ਹੋਵੇਗਾ?

Punjab Vidhan Sabha Budget News in punjabi: ਚੰਡੀਗੜ੍ਹ (ਜੀ.ਸੀ.ਭਾਰਦਵਾਜ): ਪੰਜਾਬ ਦੇ ਪਿਛਲੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਭਗਵੰਤ ਮਾਨ ਸਰਕਾਰ ਵਿਚਾਲੇ ਢਾਈ ਸਾਲ ਤਕ ਚਲੇ ਟਕਰਾਅ ਤੋਂ ਬਾਅਦ ਜਦੋਂ ਮੌਜੂਦਾ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਚਾਰਜ ਸੰਭਾਲਿਆ ਤਾਂ ਮਾਹੌਲ ਕਾਫ਼ੀ ਸੁਖਾਵਾਂ, ਲਚਕੀਲਾ ਅਤੇ ਅਗਾਂਹਵਧੂ ਕਦਮਾਂ ਵਾਲਾ ਬਣ ਗਿਆ ਸੀ। ਪਰ ਪਿਛਲੇ ਸਾਲ ਸਤੰਬਰ 4 ਨੂੰ ਅਣਮਿਥੇ ਸਮੇਂ ਲਈ ਉਠਾਈ ਵਿਧਾਨ ਸਭਾ ਇਜਲਾਸ ਦੀ ਬੈਠਕ ਤੇ ਸੈਸ਼ਨ ਨੂੰ ਵਿਧੀਵਤ ਉਠਾਉਣ ਯਾਨੀ ਪਰੋਰੋਗ ਕਰਨ ਦੀ ਪ੍ਰਕਿਰਿਆ ’ਤੇ ਕੋਈ ਫ਼ੈਸਲਾ ਅਜੇ ਤਕ ਸਰਕਾਰ ਨੇ ਨਹੀਂ ਲਿਆ।

ਕਾਨੂੰਨੀ ਪ੍ਰਕਿਰਿਆ ਦੇ ਨਿਯਮਾਂ ਮੁਤਾਬਕ ਵਿਧਾਨ ਸਭਾ ਸਕੱਤਰੇਤ ਨੇ ਤਾਂ ਉਸੇ ਦਿਨ ਸਰਕਾਰ ਦੇ ਸੰਸਦੀ ਮਾਮਲਿਆਂ ਦੇ ਵਿਭਾਗ ਨੂੰ ਲਿਖਤੀ ਰੂਪ ਵਿਚ ਭੇਜ ਦਿਤਾ ਸੀ ਪਰ 5 ਮਹੀਨੇ ਬੀਤਣ ਬਾਅਦ ਵੀ ਸਰਕਾਰ ਦੇ ਸਬੰਧਤ ਮੰਤਰੀ ਡਾ. ਰਵਜੋਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਰਾਹੀਂ ਪੁਰਾਣੇ ਸੈਸ਼ਨ ਨੂੰ ਪਰੋਰੋਗ ਕਰਵਾਉਣ ਦਾ ਨੋਟੀਫ਼ੀਕੇਸ਼ਨ ਜਾਰੀ ਨਹੀਂ ਕਰਵਾਇਆ। ਸੰਵਿਧਾਨ ਦੀ ਧਾਰਾ 174 ਅਨੁਸਾਰ ਜੇ ਅਜੇ ਪੁਰਾਣੇ ਇਜਲਾਸ ਨੂੰ ਵਿਧੀਵਤ ਨਹੀਂ ਉਠਾਇਆ ਤਾਂ ਨਵੇਂ ਸਾਲ 2025 ਦਾ ਸੈਸ਼ਨ ਕਿਵੇਂ ਰਾਜਪਾਲ ਨੋਟੀਫ਼ੀਕੇਸ਼ਨ ਜਾਰੀ ਕਰ ਕੇ ਸੱਦੇਗਾ?

ਜ਼ਿਕਰਯੋਗ ਹੈ ਕਿ ਸਾਲ 2022 ਅਤੇ 2023 ਦੌਰਾਨ ਪਿਛਲੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਲੰਮਾ ਸਮਾਂ ਤਕਰਾਰ ਸ਼ਬਦੀ ਜੰਗ ਅਤੇ ਖਟਾਸ ਇਥੋਂ ਤਕ ਚਲੀ ਸੀ ਕਿ ਭਗਵੰਤ ਮਾਨ ਨੇ ਬਨਵਾਰੀ ਲਾਲ ਪੁਰੋਹਿਤ ਨੂੰ ਵਿਹਲਾ ਕੇਂਦਰ ਤੋਂ ਥਾਪਿਆ ਕਿਹਾ ਜਦੋਂ ਕਿ ਰਾਜਪਾਲ ਨੇ ਅਕਤੂਬਰ 2023 ਵਾਲੇ ਇਜਲਾਸ ਨੂੰ ਗ਼ੈਰ ਕਾਨੂੰਨੀ ਕਿਹਾ ਸੀ। ਸਾਲ 2023 ਵਿਚ ਬਜਟ ਸੈਸ਼ਨ 3 ਮਾਰਚ ਤੋਂ 22 ਮਾਰਚ ਤਕ ਫਿਰ ਜੂਨ 19 ਅਤੇ 20 ਨੂੰ ਬੈਠਕ ਕੀਤੀ। ਫਿਰ 1 ਬੈਠਕ ਅਕਤੂਬਰ 20 ਨੂੰ ਕੀਤੀ, ਮਾਮਲਾ ਸੁਪਰੀਮ ਕੋਰਟ ਪਹੁੰਚਿਆ ਬਿਨਾਂ ਪਰੋਰੋਗ ਕੀਤੇ ਨਵੰਬਰ 28-29 ਨੂੰ 2 ਬੈਠਕਾਂ ਮਗਰੋਂ ਸੁਪਰੀਮ ਕੋਰਟ ਨੇ ਸੁਲਝਾਇਆ। 

ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਇਜਲਾਸ ਵਿਚ ਪਾਸ ਕਰਵਾਏ ਦੋ ਤਿੰਨ ਬਿਲ ਅਜੇ ਵੀ ਰਾਜਪਾਲ ਨੇ ਮਨਜ਼ੂਰ ਨਹੀਂ ਕੀਤੇ, ਰਾਸ਼ਟਰਪਤੀ ਨੂੰ ਭੇਜ ਦਿਤੇ ਮਤਲਬ ਰੱਦ ਹੋ ਗਏ। ਸਾਲ 2024 ਵਿਚ ਬਜਟ ਇਜਲਾਸ 1 ਮਾਰਚ ਤੋਂ 15 ਤਕ ਚਲਿਆ, 10 ਬੈਠਕਾਂ ਹੋਈਆਂ।

ਨਿਯਮਾਂ ਅਤੇ ਸੰਵਿਧਾਨਕ ਅਨੁਸਾਰ ਹਰ ਨਵੇਂ ਸਾਲ ਦੇ ਪਹਿਲੇ ਸਮਾਗਮ ਨੂੰ ਰਾਜਪਾਲ ਅਪਣੇ ਭਾਸ਼ਣ ਰਾਹੀਂ ਸੰਬੋਧਤ ਕਰਦਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਅਤੇ ਗਵਰਨਰ ਨੂੰ ਚਿੱਠੀ ਲਿਖ ਕੇ ਇਸ ਹਾਲਾਤ ’ਤੇ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ਸਿਆਸੀ ਮਾਹਰ, ਕਾਨੂੰਨਦਾਨ ਅਤੇ ਆਰਥਕ ਅੰਕੜਾ ਵਿਸ਼ਲੇਸ਼ਕ, ਗੰਭੀਰਤਾ ਭਰੇ ਸਵਾਲ ਕਰਦੇ ਹਨ? ਕੀ ‘ਆਪ’ ਸਰਕਾਰ ਫਿਰ ਨਵੇਂ ਰਾਜਪਾਲ ਨਾਲ ਬੇਵਜ੍ਹਾ ਆਢਾ ਲੈ ਕੇ ਪੰਜਾਬ ਦਾ ਨੁਕਸਾਨ ਕਰੇਗੀ? 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement