
ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਮਹੀਨਾਵਾਰ ਮੀਟਿੰਗ ਅੱਜ ਮੇਅਰ ਆਸ਼ਾ ਜੈਸਵਾਲ ਦੀ ਅਗਵਾਈ ਹੇਠ ਹੋਈ। ਮੀਟਿੰਗ 'ਚ ਕਮਿਸ਼ਨਰ ਬਾਲਦਿਓ ਪਾਰਸੂਆਰਥਾ ਅਤੇ ਜੁਆਇੰਟ ਕਮਿਸ਼ਨਰ ਮਨੋਜ
ਚੰਡੀਗੜ੍ਹ, 31 ਜੁਲਾਈ (ਸਰਬਜੀਤ ਸਿੰਘ ਢਿੱਲੋਂ) : ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਮਹੀਨਾਵਾਰ ਮੀਟਿੰਗ ਅੱਜ ਮੇਅਰ ਆਸ਼ਾ ਜੈਸਵਾਲ ਦੀ ਅਗਵਾਈ ਹੇਠ ਹੋਈ। ਮੀਟਿੰਗ 'ਚ ਕਮਿਸ਼ਨਰ ਬਾਲਦਿਓ ਪਾਰਸੂਆਰਥਾ ਅਤੇ ਜੁਆਇੰਟ ਕਮਿਸ਼ਨਰ ਮਨੋਜ ਖੱਤਰੀ ਸਮੇਤ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ। 11 ਵਜੇ ਸ਼ੁਰੂ ਹੋਈ ਮੀਟਿੰਗ 'ਚ ਮੇਅਰ, ਕਮਿਸ਼ਨਰ, ਚੀਫ਼ ਇੰਜੀਨੀਅਰ ਤੋਂ ਇਲਾਵਾ ਐਤਕੀਂ ਬਜਟ ਪੱਖੋਂ ਕਮਜ਼ੋਰ ਤੇ ਘਾਟੇ 'ਚ ਚੱਲ ਰਹੀ ਨਗਰ ਨਿਗਮ ਚੰਡੀਗੜ੍ਹ ਨੇ ਅਪਣੇ ਮੇਅਰ, ਡਿਪਟੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਕੌਂਸਲਰਾਂ ਤੋਂ ਇਲਾਵਾ ਏ ਅਤੇ ਬੀ ਗ੍ਰੇਡ 'ਚ ਕੰਮ ਕਰਦੇ ਸੀਨੀਅਰ ਅਧਿਕਾਰੀਆਂ ਨੂੰ ਮਾਲੋ-ਮਾਲ ਕਰਨ ਲਈ ਮੁਫ਼ਤ ਮੋਬਾਈਲ ਫ਼ੋਨ ਖਰੀਦਣ ਲਈ ਬ੍ਰਾਡਬੈਂਡ ਅਤੇ ਇੰਟਰਨੈਟ ਕੁਨੈਕਸ਼ਨ ਤੇ ਸਰਕਾਰੀ ਘਰਾਂ 'ਚ ਲੈਂਡਲਾਈਨ ਫੋਨ ਲਾਉਣ ਅਤੇ ਉਨ੍ਹਾਂ ਦੇ ਬਿਲਾਂ ਦੇ ਭੁਗਤਾਨ ਲਈ ਪ੍ਰਸਤਾਵ ਪਾਸ ਕਰ ਦਿਤਾ।
ਪ੍ਰਸਤਾਵ 'ਚ ਮੇਅਰ ਤੇ ਕਮਿਸ਼ਨਰ ਏ ਵਰਗ ਦੇ ਅਧਿਕਾਰੀਆਂ ਨੂੰ 40,000 ਰੁਪਏ ਤਕ ਮੋਬਾਈਲ ਖਰੀਦਣ, ਬੀ ਵਰਗ ਦੇ ਅਧਿਕਾਰੀਆਂ ਤੇ ਕੌਂਸਲਰਾਂ ਲਈ 15000 ਰੁਪਏ ਤਕ ਮੋਬਾਈਲ ਖਰੀਦਣ ਅਤੇ ਇੰਟਰਨੈਟ ਆਦਿ ਦੀ ਮੁਫ਼ਤ ਸਹੂਲਤਾਂ ਦਿਤੀਆਂ ਜਾਣਗੀਆਂ, ਜਦੋਂਕਿ ਐਗਜ਼ੈਕਟਿਵ ਪੱਧਰ ਦੇ ਅਧਿਕਾਰੀਆਂ, ਮੇਅਰ ਅਤੇ ਕਮਿਸ਼ਨਰ ਲਈ ਟੈਲੀਫ਼ੋਨ ਦੇ ਬਿਲਾਂ ਦੀ ਕੋਈ ਹੱਦ ਨਹੀਂ ਰੱਖੀ ਗਈ। ਉਹ ਮਨਮਰਜ਼ੀ ਦੇ ਫ਼ੋਨਾਂ ਦੀ ਵਰਤੋਂ ਕਰ ਸਕਣਗੇ। ਇਸਤੋਂ ਇਲਾਵਾ ਪੀ.ਆਰ.ਓ., ਜਨ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ 'ਚ ਕੰਮ ਕਰਦੇ ਅਮਲੇ ਨੂੰ 1000 ਰੁਪਏ ਤੋਂ ਲੈ ਕੇ ਮੋਬਾਈਲ ਦੀ ਅਸਲ ਰਕਮ ਦੇ ਬਿਲਾਂ ਦਾ ਭੁਗਤਾਨ ਨਗਰ ਨਿਗਮ ਕਰੇਗੀ। ਕਲਰਕ ਤੇ ਸਟੈਨੋਗ੍ਰਾਫ਼ਰ ਨੂੰ ਵੀ ਮੁਫ਼ਤ ਬਿਲਾਂ ਦੀ ਸਹੂਲਤ ਦਿਤੀ ਗਈ ਹੈ। ਇਸਤੋਂ ਪਹਿਲਾਂ ਨਗਰ ਨਿਗਮ ਵਲੋਂ ਚੁਣੇ ਹੋਏ ਕੌਂਸਲਰਾਂ ਤੇ ਨਾਮਜ਼ਦ ਕੌਂਸਲਰਾਂ ਸਮੇਤ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਮੁਫ਼ਤ ਮੋਬਾਈਲ, ਟੈਲੀਫ਼ੋਨ ਬਰਾਂਡਬੈਂਡ ਅਤੇ ਉਨ੍ਹਾਂ ਦੇ ਘਰਾਂ 'ਚ ਸਰਕਾਰੀ ਫ਼ੋਨ ਲਾਉਣ ਤੇ ਬਿਲਾਂ ਦੇ ਭੁਗਤਾਨ ਨਗਰ ਨਿਗਮ ਵਲੋਂ ਕਰਨ ਦੇ ਏਜੰਡੇ ਸਮੇਤ ਸ਼ਹਿਰ ਦੇ ਵਿਕਾਸ ਲਈ ਕਈ ਹੋਰ ਵੀ ਵਿਕਾਸ ਪ੍ਰਸਤਾਵ ਪਾਸ ਕੀਤੇ ਗਏ। ਇਸ ਮੌਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਕਾਂਗਰਸ ਦੇ ਕੌਂਸਲਰਾਂ ਵਿਚਕਾਰ ਕਈ ਵਾਰੀ ਮਾਮੂਲੀ ਝੜਪਾਂ ਵੀ ਹੋਈਆਂ। ਮੀਟਿੰਗ ਦੇਰ ਸ਼ਾਮ ਤਕ ਚਲੀ।
ਮੇਅਰ, ਕਮਿਸ਼ਨਰ, ਕੌਂਸਲਰਾਂ ਸਣੇ ਹੇਠਲੇ ਵਰਗ ਨੂੰ ਮੁਫ਼ਤ ਸਹੂਲਤਾਂ ਲਈ ਮਤਾ ਪਾਸ
ਅਪਣੇ ਮੇਅਰ, ਕਮਿਸ਼ਨਰ ਤੇ ਕੌਂਸਲਰਾਂ ਨੂੰ 75000 ਰੁਪਏ ਤਕ ਦੇ ਲੈਪਟਾਪ ਖਰੀਦਣ ਦੀਆਂ ਸਹੂਲਤਾਂ ਵੀ ਦੇ ਚੁੱਕਾ ਹੈ। ਤਨਖਾਹਾਂ ਅਤੇ ਮੀਟਿੰਗਾਂ ਦੇ ਪੈਸੇ ਵਾਧੂ ਮਿਲਦੇ ਹਨ।
ਐਲ.ਈ.ਡੀ. ਲਾਈਟਾਂ ਲਈ ਮਤਾ ਪਾਸ
ਭਾਰਤ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਈ.ਈ.ਐਸ.ਐਲ. ਕੰਪਨੀ ਦੇ ਰਾਹੀਂ ਕੀਤੇ ਇਕ ਸਮਝੌਤੇ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ 20 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਲਾਈਟਾਂ ਲਾਈਆਂ ਜਾਣਗੀਆਂ।
ਸੈਕਟਰ 34 'ਚ ਟੈਰੀਸਰੀ ਵਾਟਰ ਕੁਨੈਕਸ਼ਨ ਲਈ ਮਤਾ ਪਾਸ :
ਮਿਉਂਸਪਲ ਕਾਰਪੋਰੇਸ਼ਨ ਵਲੋਂ ਚੰਡੀਗੜ੍ਹ ਸ਼ਹਿਰ 'ਚ 1 ਕਨਾਲ ਤੋਂ ਵੱਡੇ ਘਰਾਂ ਲਈ ਟੈਰੀਸਰੀ ਵਾਟਰ ਦੇ ਕੁਨੈਕਸ਼ਨ ਜ਼ਰੂਰੀ ਕੀਤੇ ਹੋਏ ਹਨ। ਇਸ ਲਈ ਹੁਣ ਤਕ 16 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ 'ਚ ਪਾਈਪ ਲਾਈਨਾਂ ਵਿਛਾਈਆਂ ਜਾ ਚੁਕੀਆਂ ਹਨ। ਮਿਉਂਸਪਲ ਕਾਰਪੋਰੇਸ਼ਨ ਨੇ ਸਬ ਸਿਟੀ ਸੈਂਟਰ ਸੈਕਟਰ 34 'ਚ ਅਤੇ ਆਸ ਪਾਸ ਦੇ ਇਲਾਕੇ 'ਚ ਫ਼ਾਈਦਾ ਪਹੁੰਚਾਉਣ ਲਈ 90 ਐਮ.ਐਮ.ਓ ਚੌੜੀਆਂ ਪਾਈਪ ਲਾਈਨਾਂ ਲਈ 75 ਲੱਖ 16 ਰੁਪਏ ਦਾ ਪ੍ਰਸਤਾਵ ਪਾਸ ਕਰ ਦਿਤਾ ਹੈ।
ਮੋਲੀ ਜਾਗਰਾਂ 'ਚ ਡੇਅ ਮਾਰਕੀਟ ਦੀ ਉਸਾਰੀ ਲਈ ਮਤਾ ਪਾਸ
ਮੋਲੀ ਜਾਗਰਾਂ 'ਚ ਪਰਵਾਸੀ ਮਜ਼ਦੂਰਾਂ ਦੇ ਮੁੜ ਵਸੇਬੇ ਲਈ ਬਣੀ ਚੌਧਰੀ ਚਰਨ ਸਿੰਘ ਕਲੋਨੀ 'ਚ 136 ਫੜੀਆਂ ਲਾਉਣ ਲਈ ਇਕ ਦਿਨੇ-ਦਿਨੇ ਠੱਲਣ ਵਾਲੀ ਥੜਾ ਮਾਰਕੀਟ ਦੀ ਉਸਾਰੀ ਕੀਤੀ ਜਾਵੇਗੀ। ਜਿਥੇ ਉਹ ਬੈਠ ਕੇ ਅਪਣਾ ਸਾਮਾਨ ਅਤੇ ਸਬਜ਼ੀਆਂ ਆਦਿ ਵੇਚਕੇ ਰੋਜ਼ੀ ਰੋਟੀ ਕਮਾ ਸਕਣਗੇ। ਇਸ ਲਈ 102 ਲੱਖ ਰੁਪਏ ਖਰਚ ਹੋਣਗੇ। ਇਸਤੋਂ ਇਲਾਵਾ ਮਿਉਂਸਪਲ ਕਾਰਪੋਰੇਸ਼ਨ ਵਲੋਂ ਸ਼ਹਿਰ ਦੇ ਵੱਖ ਵੱਖ ਸੈਕਟਰਾਂ 'ਚ ਪੇਂਟਰ ਬਲਾਕ ਲਾਉਣ, ਸੜਕਾਂ ਦੀ ਉਸਾਰੀ ਕਰਨ ਸਮੇਤ ਮਤੇ ਪਾਸ ਕੀਤੇ ਗਏ।