
ਉਹਨਾਂ ਨੂੰ ਸਪੋਕਸਮੈਨ ਟੀਮ ਵੱਲੋਂ ਪੁੱਛਿਆ ਗਿਆ ਕਿ ਉਹਨਾਂ ਵੱਲੋਂ...
ਅੰਮ੍ਰਿਤਸਰ: ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 39 ਹੋ ਗਈ ਹੈ। ਮੋਹਾਲੀ ਦੇ ਪਿੰਡ ਨਵਾਂ ਗਾਉਂ ਵਿਚ 65 ਸਾਲ ਦਾ ਬਜੁਰਗ ਕੋਰੋਨਾ ਵਾਇਰਸ ਪੌਜੀਟਿਵ ਪਾਇਆ ਗਿਆ ਹੈ। ਇਸ ਮਰੀਜ਼ ਨੂੰ ਪੀ ਜੀ ਆਈ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਕਈ ਅਜਿਹੇ ਵੀ ਲੋਕ ਹਨ ਜੋ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਰਹੇ ਹਨ।
Photo
ਇਕ ਅਜਿਹੀ ਹੀ ਸੇਵਾ ਅੰਮ੍ਰਿਤਸਰ ਵਿਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਇੱਥੇ ਐਸਐਚਓ ਸੰਜੀਵ ਕੁਮਾਰ ਵੱਲੋਂ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਉਹ ਇਹ ਸਾਰਾ ਰਾਸ਼ਨ ਇਕ ਰੇਹੜੀ ਤੇ ਲੈਜਾ ਕੇ ਲੋਕਾਂ ਨੂੰ ਵੰਡ ਰਹੇ ਹਨ। ਇਹ ਰੇਹੜੀ ਆਕਾਰ ਵਿਚ ਵੱਡੀ ਹੋਣ ਕਾਰਨ ਘਰਾਂ ਦੀਆਂ ਗਲੀਆਂ ਤਕ ਨਹੀਂ ਪਹੁੰਚ ਸਕੀ ਇਸ ਲਈ ਇਹਨਾਂ ਨੇ ਪਿੰਡ ਤੋਂ ਬਾਹਰ ਹੀ ਲੋਕਾਂ ਨੂੰ ਰਾਸ਼ਨ ਵੰਡਣ ਸਹੀ ਸਮਝਿਆ।
ਉਹਨਾਂ ਨੂੰ ਸਪੋਕਸਮੈਨ ਟੀਮ ਵੱਲੋਂ ਪੁੱਛਿਆ ਗਿਆ ਕਿ ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਜਾਂ ਹੋਰ ਕਈ ਉਪਰਾਲੇ ਕੀਤੇ ਜਾ ਰਹੇ ਹਨ ਇਸ ਬਾਰੇ ਉਹਨਾਂ ਦੀ ਕੀ ਰਾਇ ਹੈ ਤਾਂ ਉਹਨਾਂ ਕਿਹਾ ਕਿ ਉਹ ਕੁੱਝ ਨਹੀਂ ਕਰ ਰਹੇ ਜੋ ਕਰਵਾ ਰਿਹਾ ਹੈ ਉਹ ਪ੍ਰਮਾਤਮਾ ਦੀ ਦੇਣ ਹੈ। ਉਸ ਦੀ ਬਦੌਲਤ ਹੀ ਇਹ ਸਭ ਕੁੱਝ ਸੰਭਵ ਹੋ ਸਕਿਆ ਹੈ।
ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਧ ਚੜ੍ਹ ਕੇ ਅੱਗੇ ਆਉਣ ਅਤੇ ਇਸ ਔਖੀ ਘੜੀ ਵਿਚ ਜ਼ਰੂਰਤਮੰਦ ਅਤੇ ਲਾਚਾਰ ਲੋਕਾਂ ਦਾ ਸਾਥ ਦੇਣ। ਜਿਹਨਾਂ ਦੇ ਘਰ ਰਾਤ ਨੂੰ ਰੋਟੀ ਨਹੀਂ ਪੱਕਦੀ ਉਹਨਾਂ ਦੀ ਮਦਦ ਕੀਤੀ ਜਾਵੇ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ ਤਾਂ ਕੋਈ ਮਦਦ ਨਹੀਂ ਹੋਈ ਪਰ ਐਸਐਚਓ ਨੇ ਉਹਨਾਂ ਦੀ ਵਧ ਚੜ੍ਹ ਕੇ ਮਦਦ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।