ਨਾਂਦੇੜ ਗੁਰਦੁਆਰਾ ਹਿੰਸਾ : ਪੁਲਿਸ ’ਤੇ ਹਮਲਾ ਕਰਨ ਦੇ ਦੋਸ਼ ਵਿਚ 22 ਲੋਕਾਂ ਨੂੰ ਲਿਆ ਹਿਰਾਸਤ ਵਿਚ
Published : Mar 31, 2021, 12:25 am IST
Updated : Mar 31, 2021, 12:25 am IST
SHARE ARTICLE
image
image

ਨਾਂਦੇੜ ਗੁਰਦੁਆਰਾ ਹਿੰਸਾ : ਪੁਲਿਸ ’ਤੇ ਹਮਲਾ ਕਰਨ ਦੇ ਦੋਸ਼ ਵਿਚ 22 ਲੋਕਾਂ ਨੂੰ ਲਿਆ ਹਿਰਾਸਤ ਵਿਚ

500 ਸਿੱਖਾਂ ਵਿਰੁਧ ਕਤਲ, ਹਿੰਸਾ ਦੇ ਦੋਸ਼ਾਂ ਹੇਠ ਐਫ਼.ਆਈ.ਆਰ. ਦਰਜ

ਮੁੰਬਈ, 30 ਮਾਰਚ : ਮਹਾਰਾਸ਼ਟਰ ਦੇ ਨਾਂਦੇੜ ’ਚ ਗੁਰਦੁਆਰਾ ਸਾਹਿਬ ਵਿਚ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਨੇ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ ਇਸ ਮਾਮਲੇ ’ਚ 500 ਸਿੱਖਾਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਨਾਂਦੇੜ ’ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪ੍ਰਸ਼ਾਸਨ ਨੇ ਜਲੂਸ ਕੱਢਣ ਦੀ ਆਗਿਆ ਨਹੀਂ ਦਿਤੀ ਸੀ। ਨਾਂਦੇੜ ਰੇਂਜ ਦੇ ਪੁਲਿਸ ਡੀਆਈਜੀ ਨਿਸਾਰ ਤੰਬੋਲੀ ਨੇ ਦਸਿਆ ਕਿ, ‘‘ਮਹਾਂਮਾਰੀ ਦੇ ਚਲਦਿਆਂ ਹੋਲਾ-ਮਹੱਲੇ ਦਾ ਜਲੂਸ ਕਢਣ ਦੀ ਆਗਿਆ ਨਹੀਂ ਦਿਤੀ ਗਈ।
ਕੋਰੋਨਾ ਦੀਆਂ ਪਾਬੰਦੀਆਂ ਕਾਰਨ ਪ੍ਰਸ਼ਾਸਨ ਨੇ ਹੋਲਾ ਮਹੱਲਾ ਮਨਾਉਣ ਦੀ ਮਨਜ਼ੂਰੀ ਨਹੀਂ ਦਿਤੀ ਸੀ ਪਰ ਇਸ ਦੇ ਬਾਵਜੂਦ ਲੋਕ ਸੜਕਾਂ ’ਤੇ ਉਤਰ ਆਏ। ਨੰਦੇੜ ਪੁਲਿਸ ਨੇ ਦਸਿਆ ਕਿ ਗੁਰਦੁਆਰੇ ਦੇ ਬਾਹਰ ਪੁਲਿਸ ਵਾਲਿਆਂ ਨਾਲ ਕੁੱਟਮਾਰ ਅਤੇ ਭੰਨ-ਤੋੜ ਦੇ ਮਾਮਲੇ ’ਚ 22 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਨਾਲ ਹੀ 500 ਸਿੱਖਾਂ ਵਿਰੁਧ ਦੰਗਾ ਕਰਨ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। 
ਐਸ.ਪੀ. ਵਿਨੋਦ ਸ਼ਿਵਾੜੇ ਨੇ ਦਸਿਆ ਕਿ ਨੰਦੇੜ ਜ਼ਿਲ੍ਹੇ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪ੍ਰਸ਼ਾਸਨ ਨੇ ਲੋਕਾਂ ਦੇ ਇਕ ਥਾਂ ’ਤੇ ਇਕੱਠੇ ਹੋਣ ’ਤੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਸਿੱਖ ਹੋਲਾ ਮਹੱਲਾ ਕਢਣਾ ਚਾਹੁੰਦੇ ਸਨ। ਹਾਲਾਂਕਿ, ਗੁਰਦੁਆਰਾ ਦੇ ਅੰਦਰ ਪ੍ਰੋਗਰਾਮ ਕਰਨ ਦੀ ਮਨਜ਼ੂਰੀ ਦਿਤੀ ਗਈ ਸੀ ਪਰ ਅਜਿਹਾ ਨਹੀਂ ਹੋਇਆ। ਕਮੇਟੀ ਨੇ ਕਿਹਾ ਸੀ ਕਿ ਉਹ ਇਸ ਦਾ ਆਯੋਜਨ ਗੁਰਦੁਆਰਾ ਕੰਪਲੈਕਸ ਦੇ ਅੰਦਰ ਆਪ ਕਰ ਲੈਣਗੇ ਪਰ 4 ਵਜੇ ਦੇ ਕਰੀਬ ਗੇਟ ਦੇ ਕੋਲ ਨਿਸ਼ਾਨ ਸਾਹਿਬ ਲਿਆਂਦਾ ਗਿਆ। ਉਹ ਪੁਲਿਸ ਵਾਲਿਆਂ ਨਾਲ ਬਹਿਸ ਕਰਨ ਲੱਗੇ। ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋਏ ਸਿੱਖਾਂ ਨੇ ਗੁਰਦੁਆਰੇ ਦੇ ਬਾਹਰ ਲੱਗੀ ਬੈਰੀਕੇਡਿੰਗ ਤੋੜ ਦਿਤੀ। ਜਦੋਂ ਪੁਲਿਸ ਨੇ ਸਿੱਖਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ’ਤੇ ਵੀ ਹਮਲਾ ਕਰ ਦਿਤਾ ਗਿਆ ਜਿਸ ਵਿਚ ਚਾਰ ਪੁਲਿਸ ਵਾਲੇ ਜ਼ਖ਼ਮੀ ਹੋ ਗਏ।  
ਚਾਰ ’ਚੋਂ ਇਕ ਕਾਂਸਟੇਬਲ ਦੀ ਹਾਲਤ ਗੰਭੀਰ ਹੈ ਅਤੇ ਪੁਲਿਸ ਦੀਆਂ 6 ਗੱਡੀਆਂ ਨੂੰ ਵੀ ਭੀੜ ਨੇ ਨੁਕਸਾਨ ਪਹੁੰਚਾਇਆ ਹੈ। ਪੁਲਿਸ ਨੇ ਕੋਰੋਨਾ ਪਾਬੰਦੀਆਂ ਨੂੰ ਤੋੜਨ, ਪੁਲਿਸ ਵਾਲਿਆਂ ’ਤੇ ਹਮਲਾ ਕਰਨ ਦੇ ਦੋਸ਼ ’ਚ ਕਰੀਬ 500 ਸਿੱਖਾਂ ਵਿਰੁਧ ਧਾਰਾ 307,324,188,269 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।        (ਏਜੰਸੀ)

SHARE ARTICLE

ਏਜੰਸੀ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement