
ਲੁਧਿਆਣਾ ਦੀ ਫਿਰੋਜ਼ ਗਾਂਧੀ ਮਾਰਕਿਟ ਵਿਚ ਦੋ ਕਾਰਾਂ ਨੂੰ ਭਿਆਨਕ ਅੱਗ ਲੱਗਣ ਦੀ ਖਬਰ...
ਲੁਧਿਆਣਾ: ਲੁਧਿਆਣਾ ਦੀ ਫਿਰੋਜ਼ ਗਾਂਧੀ ਮਾਰਕਿਟ ਵਿਚ ਦੋ ਕਾਰਾਂ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਜਿੱਥੇ ਫਿਰੋਜ਼ ਗਾਂਧੀ ਮਾਰਕਿਟ ਵਿਚ ਇਕ ਚਿੰਗਾਰੀ ਨੇ ਦੋ ਖੜੀਆਂ ਕਾਰਾਂ ਨੂੰ ਅੱਗ ਲਗਾ ਦਿੱਤੀ। ਦੇਖਦੇ ਹੀ ਦੇਖਦੇ ਦੋਨੋਂ ਕਾਰਾਂ ਅੱਗ ਦੇ ਗੋਲੇ ਚ ਤਬਦੀਲ ਹੋ ਗਈਆਂ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਵਿਚ ਵੀ ਹੜਕੰਪ ਮਚ ਗਿਆ। ਘਟਨਾ ਸਵੇਰੇ ਲਗਪਗ 10 ਵਜੇ ਦੀ ਹੈ।
fire in Ludhiana
ਤੁਰੰਤ ਫਾਇਰ ਬ੍ਰੀਗੇਡ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਭਾਰੀ ਮੁਸ਼ਕਿਲ ਨਾਲ ਅੱਗ ਉਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਕਾਰਾਂ ਦੇ ਨੇੜੇ ਕੁੜੇ ਦਾ ਢੇਰ ਲੱਗਿਆ ਹੋਇਆ ਸੀ, ਜਿਸ ਵਿਚ ਕਿਸੇ ਨੇ ਅੱਗ ਲਗਾ ਦਿੱਤੀ ਸੀ। ਇਸੇ ਅੱਗ ਨਾਲ ਇਕ ਚਿੰਗਾਰੀ ਭੜਕ ਗਈ ਕਾਰਾਂ ਵਿਚ ਜਾ ਡਿੱਗੀ ਜਿਸ ਨਾਲ ਦੋਨੋਂ ਕਾਰਾਂ ਨੂੰ ਅੱਗ ਲੱਗ ਗਈ।
Fire
ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਦੋਨੋਂ ਕਾਰਾਂ ਦੇ ਮਾਲਕ ਪੁਲਿਸ ਵੀ ਮੌਕੇ ’ਤੇ ਪਹੁੰਚੀ ਪਰ ਅੱਗ ਵਿਚ ਕਾਰਾਂ ਪੂਰੀ ਤਰ੍ਹਾਂ ਨਾਲ ਜਲ ਕੇ ਰਾਖ ਹੋ ਚੁੱਕੀਆਂ ਸਨ। ਸਿਰਫ਼ ਸਾਇਡ ਦੇ ਆਧਾਰ ’ਤੇ ਅੰਦਾਜ਼ਾ ਲਗਾਇਆ ਗਿਆ ਕਿ ਕਿਹੜੀ ਕਿਸਦੀ ਕਾਰ ਸੀ। ਫਿਲਹਾਲ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਵਿਚ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।