ਤਰਨਤਾਰਨ ਸਾਹਿਬ 'ਚ ਹਰਾ ਸ਼ਰਬਤ ਸਮਝ ਕੇ ਬੱਚਿਆਂ ਨੇ ਪੀਤੀ ਜ਼ਹਿਰੀਲੀ ਦਵਾਈ, ਭੈਣ-ਭਰਾ ਦੀ ਮੌਤ
Published : Mar 31, 2022, 3:24 pm IST
Updated : Mar 31, 2022, 3:40 pm IST
SHARE ARTICLE
Photo
Photo

ਦੁਖ਼ੀ ਮਾਂ ਨੇ ਵੀ ਪੀਤੀ ਦਵਾਈ

 

ਤਰਨਤਾਰਨ: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਰਨਤਾਰਨ ਵਿੱਚ ਗਰਮੀਆਂ ਵਿੱਚ ਸਕੂਲ ਤੋਂ ਵਾਪਸ ਆਏ ਦੋ ਬੱਚਿਆਂ ਨੇ ਸ਼ਰਬਤ ਸਮਝ ਕੇ ਜ਼ਹਿਰੀਲੀ ਦਵਾਈ ਪੀ ਲਈ। ਦੋਵਾਂ ਬੱਚਿਆਂ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ 'ਤੇ ਦੁੱਖਾਂ ਦਾ ਪਹਾੜ ਇੱਥੇ ਹੀ ਖ਼ਤਮ ਨਹੀਂ ਹੋਇਆ। ਬੱਚੀ ਦਾ ਸਸਕਾਰ ਕਰਕੇ ਘਰ ਪਰਤਣ ਵਾਲੀ ਮਾਂ ਨੇ ਵੀ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਰੰਤ ਹੀ ਲੋਕਾਂ ਨੇ ਉਸ ਨੂੰ ਤਰਨਤਾਰਨ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ।

 

 

PHOTOPHOTO

ਘਟਨਾ ਤਰਨਤਾਰਨ ਦੇ ਭਿੱਖੀਵਿੰਡ ਨੇੜਲੇ ਪਿੰਡ ਤਤਲੇ ਦੀ ਹੈ। ਮ੍ਰਿਤਕ ਬੱਚਿਆਂ ਦੇ ਪਿਤਾ ਬਾਗ ਸਿੰਘ ਨੇ ਦੱਸਿਆ ਕਿ 14 ਮਾਰਚ ਨੂੰ ਉਨ੍ਹਾਂ ਦੇ ਸਿਰ ’ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਸੀ। ਉਸ ਦੇ ਦੋ ਬੱਚੇ 6 ਸਾਲਾ ਜਗਰੂਪ ਅਤੇ 9 ਸਾਲਾ ਮਨਪ੍ਰੀਤ ਕੌਰ ਸਕੂਲ ਤੋਂ ਘਰ ਪਰਤੇ ਸਨ। ਇਸ ਤੋਂ ਬਾਅਦ ਉਸ ਦੀ ਮਾਤਾ ਲਖਵਿੰਦਰ ਕੌਰ ਉਹਨਾਂ ਲਈ ਖਾਣ-ਪੀਣ ਦਾ ਸਾਮਾਨ ਲੈਣ ਲਈ ਬਾਜ਼ਾਰ ਗਈ।

DeathDeath

 

ਉਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਦੋਵੇਂ ਬੱਚਿਆਂ ਨੇ ਸ਼ਰਬਤ ਸਮਝ ਕੇ ਬੋਤਲ 'ਚ ਜ਼ਹਿਰ ਘੋਲ ਕੇ ਪੀ ਲਿਆ। ਜਦੋਂ ਲਖਬੀਰ ਕੌਰ ਘਰ ਆਈ ਤਾਂ ਦੋਵੇਂ ਬੱਚਿਆਂ ਨੂੰ ਬੇਹੋਸ਼ ਦੇਖ ਕੇ ਤੁਰੰਤ ਹਸਪਤਾਲ ਪਹੁੰਚਾਇਆ। ਬੇਟੇ ਦੀ ਇਲਾਜ ਦੌਰਾਨ 20 ਮਾਰਚ ਨੂੰ ਮੌਤ ਹੋ ਗਈ ਸੀ। ਧੀ ਨੂੰ ਡੀਐਮਸੀ ਲੁਧਿਆਣਾ ਵਿੱਚ ਤਬਦੀਲ ਕਰ ਦਿੱਤਾ ਗਿਆ। ਬੱਚੀ ਦੀ ਵੀ ਬੁੱਧਵਾਰ ਰਾਤ ਨੂੰ ਮੌਤ ਹੋ ਗਈ।

ਬਾਗ ਸਿੰਘ ਨੇ ਦੱਸਿਆ ਕਿ ਉਸ ਦਾ ਦੁੱਖ ਇੱਥੇ ਹੀ ਨਹੀਂ ਰੁਕਿਆ। ਧੀ ਦਾ ਸਸਕਾਰ ਕਰਕੇ ਘਰ ਪਰਤਿਆ ਹੀ ਉਸ ਦੀ ਪਤਨੀ ਲਖਬੀਰ ਨੇ ਵੀ ਦੁਖੀ ਹੋ ਕੇ ਜ਼ਹਿਰ ਪੀ ਲਿਆ ਪਰ ਉਸ ਦੀ ਇਹ ਹਰਕਤ ਸਾਰਿਆਂ ਦੀਆਂ ਅੱਖਾਂ ਵਿਚ ਆ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ। ਹੁਣ ਉਸ ਦੀ ਪਤਨੀ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement