
ਫ਼ਰੀਦਕੋਟ ਦੀ 41 ਸਾਲਾ ਰਾਜ ਵਰਮਾ ਨੇ ਮਿਸਿਜ਼ ਯੂਨੀਵਰਸ 2022 'ਚ ਹਾਸਲ ਕੀਤਾ ਦੂਜਾ ਸਥਾਨ
ਫ਼ਰੀਦਕੋਟ, 30 ਮਾਰਚ (ਗੁਰਪ੍ਰੀਤ ਸਿੰਘ ਚੌਹਾਨ) : ਦੀਵਾਲਿਸ਼ਿਯਸ ਮਿਸਿਜ਼ ਇੰਡੀਆ ਪੁਰਸਕਾਰ 2022 ਦੀ ਤਾਜਪੋਸ਼ੀ ਵਾਸਤੇ ਜੈਪੁਰ ਇੱਕ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ 'ਚ ਸਿੱਕਮ, ਮੱਧ ਪ੍ਰਦੇਸ਼, ਦਿੱਲੀ, ਮਹਾਂਰਾਸ਼ਟਰ, ਮਨੀਪੁਰ, ਪੰਜਾਬ ਸਮੇਤ 8 ਰਾਜਾਂ ਤੋਂ ਚੁਣੀ ਗਈਆਂ ਭਾਗੀਦਾਰਾਂ ਨੇ ਅਪਣੇ ਪੂਰੀ ਦਿਲਚਸਪੀ ਨਾਲ ਭਾਗ ਲਿਆ | ਇਸ ਮੁਕਾਬਲੇ 'ਚ ਟੇਲੈਂਟ, ਕਾਨਫ਼ੀਡੈਂਸ ਅਤੇ ਵਾਕ ਰਾਊਾਡਜ਼ ਦੇ ਅਧਾਰ 'ਤੇ ਹੋਏ ਮੁਕਾਬਲੇ 'ਚ ਫ਼ਰੀਦਕੋਟ ਦੀ ਮਿਸਿਜ਼ ਰਾਜ ਵਰਮਾ ਨੇ ਰਨਰ ਅੱਪ ਰਹਿੰਦਿਆਂ ਆਪਣਾ, ਪ੍ਰੀਵਾਰ, ਫ਼ਰੀਦਕੋਟ ਅਤੇ ਪੰਜਾਬ ਦਾ ਨਾਮ ਪੂਰੇ ਦੇਸ਼ ਅੰਦਰ ਰੌਸ਼ਨ ਕੀਤਾ ਹੈ | ਉਨ੍ਹਾਂ ਦਸਿਆ ਕਿ ਜੈਪੁਰ ਦੇ ਜੇ.ਐਲ.ਐਨ. ਮਾਰਗ ਸਥਿਤ ਹੋਟਲ ਗਰੈਂਡ ਉਨਿਆਰਾ ਵਿਖੇ ਹੋਏ ਮਿਸਿਜ਼ ਯੂਨੀਵਰਸ 2022 'ਚ ਉਸ ਨੇ ਭਾਗ ਲਿਆ |
ਫ਼ਰੀਦਕੋਟ ਦੀ ਸ਼੍ਰੀਮਤੀ ਰਾਜ ਵਰਮਾ ਨੇ ਪਲਾਟੀਨਮ ਕੈਟਾਗਰੀ 'ਚ ਭਾਗ ਲਿਆ ਤੇ ਦੂਜਾ ਸਥਾਨ ਹਾਸਲ ਕੀਤਾ | ਵਿਆਹੁਤਾ ਅਤੇ 40 ਸਾਲ ਪਲੱਸ ਉਮਰ ਦੀ ਕੈਟਾਗਰੀ ਪਾਲਟੀਟਨਮ 'ਚ ਭਾਗ ਲੈਣ ਵਾਲੀ ਰਾਜ ਵਰਮਾ ਨੇ ਦੱਸਿਆ ਕਿ ਅਪਣੇ ਪਤੀ ਬਾਬੂ ਲਾਲ ਵਰਮਾ ਜੋ ਐੱਫ਼.ਸੀ.ਆਈ. ਦੇ ਮੈਨੇਜਰ ਹਨ ਦੀ ਪੂਰੀ ਸਪੋਰਟ ਨਾਲ ਉਸ ਨੇ ਇਹ ਪ੍ਰਾਪਤੀ ਕਰਨ 'ਚ ਕਾਮਯਾਬੀ ਹਾਸਲ ਕੀਤਾ ਹੇ |
ਬਿਸ਼ਮੰਬਰ ਦਿਆਲ ਵਰਮਾ ਅਤੇ ਚੰਦਰਾਵਤੀ ਵਰਮਾ ਦੀ ਬੇਟੀ ਰਾਜ ਵਰਮਾ ਨੂੰ ਇਸ ਪ੍ਰਾਪਤੀ ਤੇ ਹਰ ਪਾਸਿਓ ਵਧਾਈਆਂ ਮਿਲ ਰਹੀਆਂ ਹਨ | ਰਾਜ ਵਰਮਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਪ੍ਰੀਵਾਰ ਤੋਂ ਬਾਅਦ ਨਰੇਸ਼ ਮਦਾਨ ਅਤੇ ਸੰਦੀਪ ਧਰਮਾ ਦੀ ਪ੍ਰੇਰਣਾ ਸਦਕਾ ਉਹ ਭਵਿੱਖ 'ਚ ਮਿਸਿਜ਼ ਯੂਨੀਵਰਸ 'ਚ ਭਾਗ ਲੈਣ ਵਾਸਤੇ ਵੀ ਕਰੜੀ ਮਿਹਨਤ ਕਰ ਰਹੀ ਹੈ | ਰਾਜ ਵਰਮਾ ਨੂੰ ਭਵਿੱਖ ਦੇ ਮੁਕਾਬਲਿਆਂ ਵਾਸਤੇ ਪੰਜਾਬ ਲਈ ਕੋਆਰਡੀਨੇਟਰ ਨਿਯੁਕਤ ਵੀ ਕੀਤਾ ਗਿਆ ਹੈ |
ਫੋਟੋ :- ਕੇ.ਕੇ.ਪੀ.-ਗੁਰਿੰਦਰ-30-8ਐੱਚ