ਸੁੰਦਰਤਾ ਮੁਕਾਬਲੇ 'ਚ ਲੜਕੀਆਂ ਦੇ ਹੋ ਰਹੇ ਸ਼ੋਸ਼ਣ ਦੇ ਮਾਮਲੇ 'ਚ ਹੋਵੇ ਉੱਚ ਪੱਧਰੀ ਜਾਂਚ: ਬੀਬੀ ਪਰਮਜੀਤ ਕੌਰ
Published : Mar 31, 2022, 7:37 am IST
Updated : Mar 31, 2022, 7:37 am IST
SHARE ARTICLE
image
image

ਸੁੰਦਰਤਾ ਮੁਕਾਬਲੇ 'ਚ ਲੜਕੀਆਂ ਦੇ ਹੋ ਰਹੇ ਸ਼ੋਸ਼ਣ ਦੇ ਮਾਮਲੇ 'ਚ ਹੋਵੇ ਉੱਚ ਪੱਧਰੀ ਜਾਂਚ: ਬੀਬੀ ਪਰਮਜੀਤ ਕੌਰ

 

ਸੁੰਦਰਤਾ ਮੁਕਾਬਲੇ 'ਚ ਲੜਕੀਆਂ ਦੇ ਹੋ ਰਹੇ ਸ਼ੋਸ਼ਣ ਦੇ ਮਾਮਲੇ 'ਚ ਹੋਵੇ ਉੱਚ ਪੱਧਰੀ ਜਾਂਚ: ਬੀਬੀ ਪਰਮਜੀਤ ਕੌਰ
ਚੰਡੀਗੜ੍ਹ, 30 ਮਾਰਚ (ਸੁਰਖ਼ਾਬ): ਸ਼ੋ੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੇ ਸਰਪ੍ਰਸਤ ਅਤੇ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਪੀਟੀਸੀ ਚੈਨਲ ਵਲੋਂ ਕਰਵਾਏ ਜਾ ਰਹੇ ਮਿਸ ਪੰਜਾਬਣ ਮੁਕਾਬਲੇ ਵਿਚ ਹਿੱਸਾ ਲੈ ਰਹੀ ਇਕ ਪੀੜਤ ਮੁਟਿਆਰ ਵਲੋਂ ਪੀਟੀਸੀ ਦੇ ਪ੍ਰਬੰਧਕਾਂ ਵਿਰੁਧ ਦਰਜ ਕਰਵਾਏ ਗਏ ਮਾਮਲੇ ਦੀ ਉੱਚ ਪਧਰੀ ਜਾਂਚ ਦੀ ਮੰਗ ਕਰਦਿਆਂ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਇਸ ਦੌਰਾਨ ਪਰਮਜੀਤ ਕੌਰ ਗੁਲਸ਼ਨ ਨੇ ਮੀਡੀਆ ਦੀ ਚੁੱਪੀ ਨੂੰ  ਵੀ ਮੰਦਭਾਗਾ ਦਸਿਆ ਹੈ | ਉਨ੍ਹਾਂ ਨੇ ਮੀਡੀਆ ਨੂੰ  ਇਹ ਮਾਮਲਾ ਜ਼ੋਰ-ਸ਼ੋਰ ਨਾਲ ਚੁਕਣ ਦੀ ਅਪੀਲ ਕੀਤੀ ਹੈ ਤਾਂ ਜੋ ਸੱਚ ਸੱਭ ਦੇ ਸਾਹਮਣੇ ਆ ਸਕੇ | ਉਨ੍ਹਾਂ ਕਿਹਾ ਕਿ ਪੀਟੀਸੀ ਚੈਨਲ 'ਤੇ ਅਜਿਹੇ ਗੰਭੀਰ ਦੋਸ਼ ਲੱਗਣ ਤੋਂ ਬਾਅਦ ਹੁਣ ਔਰਤਾਂ ਦੀ ਰਾਖੀ ਅਤੇ ਮਹਿਲਾ ਸ਼ਸ਼ਕਤੀਕਰਣ ਦੇ ਪੱਖ ਵਿਚ ਵੱਡੇ-ਵੱਡੇ ਭਾਸ਼ਣ ਦੇਣ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ  ਵੀ ਅਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ | ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਪੀੜਤ ਮੁਟਿਆਰ ਵਲੋਂ ਪੰਜਾਬ ਪੁਲਿਸ ਨੂੰ  ਦਿਤੀ ਗਈ ਸ਼ਿਕਾਇਤ ਵਿਚ ਪੀਟੀਸੀ ਪੰਜਾਬੀ ਦੇ ਪ੍ਰਬੰਧਕਾਂ ਵਿਰੁਧ ਬੇਹੱਦ ਗੰਭੀਰ ਦੋਸ਼ ਲਗਾਏ ਗਏ ਹਨ ਜਿਸ ਦੀ ਉੱਚ ਪਧਰੀ ਜਾਂਚ ਹੋਣੀ ਬਹੁਤ ਲਾਜ਼ਮੀ ਹੈ | ਬੀਬੀ ਗੁਲਸ਼ਨ ਨੇ ਕਿਹਾ ਸਾਡੀਆਂ ਧੀਆਂ ਫ਼ੈਸ਼ਨ ਇੰਡਸਟਰੀ ਵਿਚ ਅਪਣੇ ਸੁਨਹਿਰੀ ਭਵਿੱਖ ਲਈ
ਸੁੰਦਰਤਾ ਮੁਕਾਬਲਿਆਂ ਵਿਚ ਹਿੱਸਾ ਲੈਂਦੀਆਂ ਹਨ ਪਰ ਇਸ ਖੇਤਰ ਵਿਚ ਬੈਠੇ ਕੁੱਝ ਲੋਕ ਲੜਕੀਆਂ ਨੂੰ  ਗ਼ਲਤ ਰਾਹ ਪਾ ਦਿੰਦੇ ਹਨ | ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਪੀੜਤ ਲੜਕੀ ਅਤੇ ਉਸ ਦੇ ਪਿਤਾ ਨੇ ਇਹ ਮਾਮਲਾ ਲੋਕਾਂ ਸਾਹਮਣੇ ਨਸਰ ਕਰਕੇ ਬੇਹੱਦ ਦਲੇਰੀ ਵਾਲਾ ਕੰਮ ਕੀਤਾ ਹੈ | ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ  ਪੀੜਤ ਮੁਟਿਆਰ ਅਤੇ ਉਸ ਦੇ ਪਰਿਵਾਰ ਨੂੰ  ਸੁਰੱਖਿਆ ਦੇਣ ਦੀ ਵੀ ਮੰਗ ਕੀਤੀ ਹੈ | ਉਹਨਾਂ ਕਿਹਾ ਕਿ ਇਹ ਬੇਹੱਦ ਸਰਮਨਾਕ ਘਟਨਾ ਹੈ ਜਿਸ ਵਿਚ ਇਕ ਲੜਕੀ ਨੂੰ  ਕਈਾ ਦਿਨ ਜਬਰਦਸਤੀ ਕਮਰੇ ਵਿਚ ਬੰਦ ਰੱਖਿਆ ਗਿਆ ਅਤੇ ਇਸ ਦੇ ਨਾਲ ਰਹਿ ਰਹੀਆਂ ਬਾਕੀ ਦੀਆਂ ਲੜਕੀਆਂ ਨੂੰ  ਵੀ ਪਾਣੀ ਦੀਆਂ ਬੋਤਲਾਂ ਵਿਚ ਨਸੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ | ਇਸ ਤੋਂ ਇਲਾਵਾ ਇਹਨਾਂ ਲੜਕੀਆਂ ਨੂੰ  ਅਸਰ-ਰਸੂਖ ਰੱਖਣ ਵਾਲੇ ਲੋਕਾਂ ਲਈ ਦੇਹ ਵਪਾਰ ਕਰਨ ਲਈ ਵੀ ਮਜਬੂਰ ਕੀਤਾ ਗਿਆ | ਬੀਬੀ ਗੁਲਸਨ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੁੰਦਰਤਾ ਮੁਕਾਬਲਿਆਂ ਦੇ ਨਾਂਅ 'ਤੇ ਲੜਕੀਆਂ ਦਾ ਸੋਸਣ ਕਰਨ ਵਾਲਿਆਂ ਦਾ ਸੱਚ ਸਾਹਮਣੇ ਲਿਆਂਦਾ ਜਾ ਸਕੇ |

 

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement