Adampur Airport News: ਦੁਆਬੇ ਦੇ ਲੋਕਾਂ ਲਈ ਖੁਸਖ਼ਬਰੀ, ਆਦਮਪੁਰ ਏਅਰਪੋਰਟ ਹੋਇਆ ਸ਼ੁਰੂ
Published : Mar 31, 2024, 1:20 pm IST
Updated : Mar 31, 2024, 1:20 pm IST
SHARE ARTICLE
Adampur Airport started News in punjabi
Adampur Airport started News in punjabi

Adampur Airport News: ਦਿੱਲੀ ਦਾ 8 ਘੰਟੇ ਦਾ ਸਫਰ 1 ਘੰਟੇ 'ਚ ਹੋਵੇਗਾ ਪੂਰਾ

Adampur Airport started News in punjabi : ਜਲੰਧਰ ਦੇ ਆਦਮਪੁਰ ਹਵਾਈ ਅੱਡਾ ਤੋਂ ਅੱਜ ਸ਼ੁਰੂ ਕਰ ਦਿੱਤਾ ਹੈ। ਕਰੀਬ ਚਾਰ ਸਾਲਾਂ ਬਾਅਦ ਅੱਜ ਦੁਪਹਿਰ 12.50 ਵਜੇ ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਉਡਾਣ ਭਰੀ। ਇਸ ਦਾ ਪਹਿਲਾ ਸਟਾਪ ਹਿੰਡਨ ਏਅਰਪੋਰਟ 'ਤੇ ਰੱਖਿਆ ਗਿਆ ਹੈ। ਉਥੋਂ ਉਕਤ ਫਲਾਈਟ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ: Kharar Car Fire News : ਚੰਡੀਗੜ੍ਹ-ਖਰੜ ਹਾਈਵੇਅ 'ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਨੌਜਵਾਨਾਂ ਨੇ ਭੱਦ ਕੇ ਬਚਾਈ ਜਾਨ

ਦੱਸ ਦੇਈਏ ਕਿ ਦੁਆਬਾ ਪ੍ਰਵਾਸੀ ਭਾਰਤੀਆਂ ਦਾ ਹੱਬ ਮੰਨਿਆ ਜਾਂਦਾ ਹੈ, ਇਸ ਲਈ ਉਨ੍ਹਾਂ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ। ਹੁਣ ਤੁਹਾਨੂੰ ਦਿੱਲੀ ਜਾਣ ਲਈ 9 ਘੰਟੇ ਦਾ ਸਫਰ ਨਹੀਂ ਕਰਨਾ ਪਵੇਗਾ। ਉਪਰੋਕਤ ਰੂਟ ਫਲਾਈਟ ਵਿੱਚ ਸਿਰਫ 1 ਘੰਟੇ ਵਿਚ ਕਵਰ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਕਾਨਮੀ ਕਲਾਸ ਦਾ ਕਿਰਾਇਆ ਟੈਕਸ ਸਮੇਤ 2300 ਰੁਪਏ ਦੇ ਕਰੀਬ ਹੈ।

ਇਹ ਵੀ ਪੜ੍ਹੋ: H. D. Deve Gowda: ਐਚਡੀ ਦੇਵਗੌੜਾ ਦੇ PM ਬਣਨ ਦਾ ਸਫ਼ਰ, ਲਾਲੂ ਬੋਲੇ PM ਬਣਾ ਕੇ ਗਲਤੀ ਕਰ ਦਿਤਾ  

ਕੇਂਦਰ ਸਰਕਾਰ ਵਲੋਂ ਕਰੀਬ ਦੋ ਹਫ਼ਤੇ ਪਹਿਲਾਂ ਆਦਮਪੁਰ ਹਵਾਈ ਅੱਡੇ ’ਤੇ ਸਟਾਫ਼ ਦੀ ਨਿਯੁਕਤੀ ਕੀਤੀ ਗਈ ਸੀ। ਜਿਸ ਤੋਂ ਬਾਅਦ ਉਡਾਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ।  ਦੱਸ ਦੇਈਏ ਕਿ ਇਸ ਹਵਾਈ ਅੱਡੇ ਤੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਉਡਾਣਾਂ ਲਈ ਰੂਟ ਅਲਾਟ ਕੀਤੇ ਗਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਦਮਪੁਰ ਏਅਰਪੋਰਟ ਨੂੰ 2 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਤੋਂ ਬਾਅਦ ਖੋਲ੍ਹਿਆ ਜਾਣਾ ਸੀ ਪਰ, ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਦੇਰੀ ਕਾਰਨ ਅਜਿਹਾ ਨਹੀਂ ਹੋ ਸਕਿਆ। ਲਗਭਗ ਇੱਕ ਹਫ਼ਤਾ ਪਹਿਲਾਂ, ਪੀਐਮ ਮੋਦੀ ਨੇ ਭਾਰਤ ਵਿੱਚ ਕਈ ਹਵਾਈ ਅੱਡਿਆਂ ਦਾ ਉਦਘਾਟਨ ਕੀਤਾ ਸੀ। ਜਿਸ ਵਿੱਚ ਆਦਮਪੁਰ ਏਅਰਪੋਰਟ ਵੀ ਸ਼ਾਮਿਲ ਸੀ।

(For more news apart from 'HD Deve Gowda's journey to become PM news in punjabi' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement