Jalandhar News: ਬੰਦ ਘਰ ’ਚੋਂ ਔਰਤ ਦੀ ਗਲੀ ਸੜੀ ਲਾਸ਼ ਹੋਈ ਬਰਾਮਦ, ਇਲਾਕੇ ’ਚ ਫੈਲੀ ਦਹਿਸ਼ਤ

By : BALJINDERK

Published : Mar 31, 2024, 1:38 pm IST
Updated : Mar 31, 2024, 1:38 pm IST
SHARE ARTICLE
Police party investigating
Police party investigating

Jalandhar News: ਔਰਤ ਦੇ ਸਿਰ ’ਤੇ ਸੱਟ ਦਾ ਨਿਸ਼ਾਨ, ਵੇਖਣ ’ਤੇ 35 ਤੋਂ 40 ਸਾਲ ਦੀ ਪ੍ਰਵਾਸੀ, ਪੁਲਿਸ ਜਾਂਚ ’ਚ ਜੁਟੀ

Jalandhar News : ਜਲੰਧਰ  ਥਾਣਾ-1 ਤਹਿਤ ਪੈਂਦੇ ਸੀਤਲ ਨਗਰ ਦੇ ਤਾਲਾਬੰਦ ਘਰ ’ਚੋਂ ਭੇਤਭਰੇ ਹਾਲਾਤ ’ਚ ਅਰਧ ਨਗਨ ਹਾਲਤ ’ਚ ਔਰਤ ਦੀ ਗਲੀ ਸੜੀ ਲਾਸ਼ ਬਰਾਮਦ ਹੋਈ ਹੈ। ਬਦਬੂ ਆਉਣ ਦੌਰਾਨ ਉਸੇ ਮਕਾਨ ਵਿਚ ਉਪਰ ਵਾਲੇ ਕਮਰੇ ਵਿਚ ਰਹਿ ਰਹੇ ਕਿਰਾਏਦਾਰ ਹਰਬੀਰ ਸਿੰਘ ਨੇ ਮਾਲਕ ਮਕਾਨ ਨੂੰ ਸੂਚਨਾ ਦਿਤੀ। ਮਕਾਨ ਮਾਲਕ ਵੱਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਤਫਤੀਸ਼ ਆਰੰਭ ਕੀਤੀ। ਫ਼ਿਲਹਾਲ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ।

ਇਹ ਵੀ ਪੜੋ:Punjab Crime News : ਪਠਾਨਕੋਟ ’ਚ ਢਾਬੇ ’ਤੇ ਹੋਈ ਅੰਨ੍ਹੇਵਾਹ ਫ਼ਾਇਰਿੰਗ, ਦੋ ਨੌਜਵਾਨ ਜ਼ਖ਼ਮੀ

ਪੁਲਿਸ ਵਲੋਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਹਨ। ਪੁਲਿਸ ਨੇ ਦੱਸਿਆ ਕਿ ਵੇਖਣ ’ਤੇ ਉਹ ਪ੍ਰਵਾਸੀ ਲੱਗ ਰਹੀ ਹੈ ਅਤੇ ਉਸ ਦੀ ਉਮਰ ਤਕਰੀਬਨ 35 ਤੋਂ 40 ਸਾਲ ਤੱਕ ਦੀ ਲੱਗ ਰਹੀ ਹੈ। ਲਾਸ਼ ’ਚ ਕੀੜੇ ਪੈ ਚੁੱਕੇ ਹਨ ਅਤੇ ਉਸ ਦੇ ਸਰੀਰ ਵਿੱਚੋਂ ਬਦਬੂ ਆ ਰਹੀ ਹੈ। 

ਇਹ ਵੀ ਪੜੋ:Srikanth Film News: ਅਭਿਨੇਤਾ ਰਾਜਕੁਮਾਰ ਰਾਓ ਦੀ ‘ਸ਼੍ਰੀਕਾਂਤ’ ਫ਼ਿਲਮ 10 ਮਈ ਨੂੰ ਹੋਵੇਗੀ ਰਿਲੀਜ਼   

ਇਸ ਸਬੰਧੀ ਬਸਤੀ ਗੁਜਾਂ ਦੇ ਰਹਿਣ ਵਾਲੇ ਸੀਤਲ ਨਗਰ ’ਚ ਡਿੱਪੂ ਹੋਲਡਰ ਦਾ ਕੰਮ ਕਰਦੇ ਮਕਾਨ ਮਾਲਕ ਨਰਿੰਦਰ ਕੁਮਾਰ ਨੇ ਦੱਸਿਆ ਕਿ ਕਿਰਾਏ ਦੇ ਮਕਾਨ ਦੇ ਨਾਲ ਲੱਗਦੇ ਮਕਾਨ ’ਚ ਉਹਨਾਂ ਦੀ ਰਿਸ਼ਤੇਦਾਰ ਔਰਤ ਨੇ ਉਹਨਾਂ ਨੂੰ ਅੱਜ ਦੱਸਿਆ ਕਿ ਸ਼ਨੀਵਾਰ ਨੂੰ ਉਸ ਕੋਲ ਇੱਕ ਮਰਦ ਅਤੇ ਔਰਤ ਬੱਚੇ ਸਮੇਤ ਆਏ ਸੀ, ਜੋ ਆਪਣੇ ਆਪ ਨੂੰ ਪਤੀ-ਪਤਨੀ ਕਹਿ ਰਹੇ ਸਨ। ਉਨ੍ਹਾਂ ਨੇ ਉਸ ਕੋਲ ਆ ਕੇ ਕਿਰਾਏ ਲਈ ਕਮਰੇ ਦੀ ਮੰਗ ਕੀਤੀ ਕਿ ਉਹਨਾਂ ਦਾ ਬੱਚਾ ਬਿਮਾਰ ਹੈ ਅਤੇ ਉਨ੍ਹਾਂ ਨੇ ਬੱਚੇ ਦਾ ਇਲਾਜ ਕਰਵਾਉਣਾ ਹੈ। ਇਸ ਲਈ ਉਹਨਾਂ ਨੂੰ ਕੁਝ ਦਿਨਾਂ ਲਈ ਮਕਾਨ ਕਿਰਾਏ ਲਈ ਦੇ ਦਿੱਤਾ ਜਾਵੇ।

ਇਹ ਵੀ ਪੜੋ:Bollywood News : ਅਕਸ਼ੇ ਕੁਮਾਰ ਅਤੇ ਤਾਪਸੀ ਪੰਨੂ ਨੇ ‘ਖੇਲ ਖੇਲ ਮੈਂ’ ਦੀ ਸ਼ੂਟਿੰਗ ਕੀਤੀ ਪੂਰੀ 

ਕਿਰਨ ਬਾਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਉਹਨਾਂ ਨੂੰ 23 ਮਾਰਚ ਨੂੰ ਕਿਰਾਏ ਲਈ ਕਮਰਾ ਦੇ ਦਿੱਤਾ ਸੀ। ਸੋਮਵਾਰ ਨੂੰ ਉਹ ਵਿਅਕਤੀ ਉਸਨੂੰ ਦੱਸ ਕੇ ਗਿਆ ਕਿ ਉਹ ਦਵਾਈ ਲੈਣ ਜਾ ਰਹੇ ਹਨ। ਇਸ ਉਪਰੰਤ ਬੀਤੇ ਦਿਨੀਂ ਉਸੇ ਹੀ ਮਕਾਨ ’ਚ ਉਪਰ ਵਾਲੇ ਕਿਰਾਏਦਾਰ ਜਦ ਆਪਣੇ ਪਰਿਵਾਰ ਸਮੇਤ ਪਿੰਡ ਤੋਂ ਵਾਪਸ ਆਏ ਤਾਂ ਉਹਨਾਂ ਨੂੰ ਘਰ ’ਚੋਂ ਬਦਬੂ ਆਈ ਤਾਂ ਉਹਨਾਂ ਨੇ ਸੋਚਿਆ ਕਿ ਕਾਫ਼ੀ ਦਿਨ ਘਰ ਬੰਦ ਹੋਣ ਕਰ ਕੇ ਘਰ ’ਚੋਂ ਬਦਬੂ ਆ ਰਹੀ ਹੈ। ਉਹਨਾਂ ਦੱਸਿਆ ਕਿ ਬਦਬੂ ਜ਼ਿਆਦਾ ਆਉਣ ਕਰ ਕੇ ਉਹਨਾਂ ਵੱਲੋਂ ਮਕਾਨ ਮਾਲਕ ਨੂੰ ਸੂਚਿਤ ਕਰਨ ’ਤੇ ਮੌਕੇ ’ਤੇ ਮਕਾਨ ਮਾਲਕ ਆਕੇ ਦੇਖਿਆ ਕਿ ਹੇਠਲੇ ਕਮਰੇ ਅੰਦਰੋਂ ਬਦਬੂ ਆ ਰਹੀ ਹੈ ਅਤੇ ਦਰਵਾਜ਼ੇ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਹੈ। ਜਿਸ ਉਪਰੰਤ ਉਹਨਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਇਹ ਵੀ ਪੜੋ:OpenAI Latest Feature: OpenAI ਨੇ ਪੇਸ਼ ਕੀਤੀ Voice Engine, AI Voice-Cloning ਤਕਨਾਲੋਜੀ ਜਨਤਕ ਤੌਰ ’ਤੇ ਉਪਲਬਧ ਨਹੀਂ

ਮੌਕੇ ’ਤੇ ਪੁੱਜੇ ਥਾਣਾ-1 ਦੇ ਥਾਣੇਦਾਰ ਸ਼ਾਮ ਜੀ ਲਾਲ ਸਮੇਤ ਪੁਲਿਸ ਪਾਰਟੀ ਵੱਲੋਂ ਕਮਰੇ ਦਾ ਤਾਲਾ ਤੋੜ ਕੇ ਅੰਦਰ ਦੇਖਿਆ ਤਾਂ ਅੰਦਰ ਨਗਨ ਹਾਲਤ ਵਿਚ ਔਰਤ ਦੀ ਲਾਸ਼ ਪਈ ਹੋਈ ਸੀ। ਜਿਸ ਦੇ ਸਿਰ ਵਿੱਚ ਸੱਟ ਦਾ ਨਿਸ਼ਾਨ ਹੈ ਜਿਸ ’ਚੋਂ ਖੂਨ ਰਿਸਣ ਦਾ ਨਿਸ਼ਾਨ ਮੌਜੂਦ ਹੈ। ਥਾਣੇਦਾਰ ਸ਼ਾਮ ਜੀ ਲਾਲ ਨੇ ਦੱਸਿਆ ਕਿ ਔਰਤ ਦੇ ਮ੍ਰਿਤਕ ਸਰੀਰ ’ਤੇ ਚਾਦਰ ਪਾਈ ਹੋਈ ਸੀ ਤੇ ਧੜ ਵਾਲੇ ਵਸਤਰ ਤਾਂ ਪਾਏ ਹੋਏ ਸਨ ਪਰ ਧੜ ਤੋਂ ਹੇਠਲਾ ਹਿੱਸਾ ਨਗਨ ਹਾਲਤ ’ਚ ਸੀ। ਥਾਣਾ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਕੰਬੋਜ ਵੱਲੋਂ ਕਿਰਾਏ ’ਤੇ ਕਮਰਾ ਦੇਣ ਵਾਲੀ ਔਰਤ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ। ਉਹਨਾਂ ਦੱਸਿਆ ਕਿ ਆਸ ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੀ ਜਾਵੇਗੀ। ਪੁਲਿਸ ਵੱਲੋਂ ਮੌਕੇ ’ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜੋ:Cambodia News: ਕੰਬੋਡੀਆ 'ਚ ਨੌਕਰੀ ਧੋਖਾਧੜੀ ਮਾਮਲੇ ’ਚ ਫਸੇ 250 ਭਾਰਤੀਆਂ ਨੂੰ ਸੁਰੱਖਿਅਤ ਲਿਆਂਦਾ ਭਾਰਤ  

 (For more news apart from Dead Body Woman was recovered from the closed house in Jalandhar News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement