ਆਟੋ ਚਾਲਕ ਵਲੋਂ ਵਿਦਿਆਰਥਣ ਨਾਲ ਜਬਰ ਜਨਾਹ, ਗਰਭਵਤੀ ਹੋਣ ’ਤੇ ਹੋਇਆ ਖੁਲਾਸਾ

By : JUJHAR

Published : Mar 31, 2025, 12:09 pm IST
Updated : Mar 31, 2025, 12:09 pm IST
SHARE ARTICLE
Auto driver rapes student, reveals pregnancy
Auto driver rapes student, reveals pregnancy

ਮੁਲਜ਼ਮ ਸ਼ੁਭਮ ਕਨੌਜੀਆ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ, ਮਾਮਲਾ ਦਰਜ 

ਪਟਿਆਲੇ ਤੋਂ ਇਕ ਵਿਦਿਆਰਥਣ ਨਾਲ ਜਬਰ ਜਨਾਹ ਦਾ ਮਾਮਾਲਾ ਸਾਹਮਣੇ ਆਇਆ ਹੈ। 12 ਸਾਲ ਦੀ ਬੱਚੀ ਨਾਲ ਸਕੂਲ ਲੈ ਕੇ ਜਾ ਰਹੇ ਆਟੋ ਚਾਲਕ ਨੇ ਬਲਾਤਕਾਰ ਕੀਤਾ। ਕੁੜੀ ਨੇ ਡਰ ਦੇ ਮਾਰੇ ਇਹ ਗੱਲ ਲੁਕਾਈ ਤਾਂ ਉਹ ਗਰਭਵਤੀ ਹੋ ਗਈ। ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਬਖਸ਼ੀਵਾਲਾ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿਚ ਸ਼ੁਭਮ ਕਨੌਜੀਆ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਤੁਰਤ ਗ੍ਰਿਫ਼ਤਾਰ ਕਰ ਲਿਆ।

ਹੋਰ ਬੱਚੇ ਵੀ ਆਟੋ ਵਿਚ ਸਕੂਲ ਜਾਂਦੇ ਸਨ ਪਰ ਮੁਲਜ਼ਮ ਇਸ ਕੁੜੀ ਨੂੰ ਸਭ ਤੋਂ ਬਾਅਦ ਘਰ ਛੱਡਦਾ ਸੀ। ਅਗਸਤ 2024 ਵਿਚ ਮੁਲਜ਼ਮ ਉਕਤ ਲੜਕੀ ਨੂੰ ਖਾਲਸਾ ਨਗਰ ਵਿਚ ਸੁੰਨਸਾਨ ਜਗ੍ਹਾ ’ਤੇ ਲੈ ਗਿਆ ਤੇ ਮੌਕਾ ਪਾ ਕੇ ਉਸ ਨਾਲ ਜਬਰ ਜਨਾਹ ਕੀਤਾ। ਪਰਿਵਾਰ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਰ ਹੁਣ ਕੁੜੀ ਦੀ ਸਿਹਤ ਵਿਗੜ ਗਈ ਸੀ। ਥਾਣਾ ਬਖਸ਼ੀਵਾਲਾ ਇਲਾਕੇ ’ਚ ਆਟੋ ਚਾਲਕ ਵਲੋਂ 12 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦਾ ਪਰਿਵਾਰ ਨੂੰ ਵਿਦਿਆਰਥਣ ਦੇ ਗਰਭਵਤੀ ਹੋਣ ਉਪਰੰਤ ਪਤਾ ਲੱਗਾ।

ਲੜਕੀ ਦਾ ਪਰਿਵਾਰ ਉੱਤਰ ਪ੍ਰਦੇਸ਼ ਤੋਂ ਹੈ ਅਤੇ ਇਸ ਸਮੇਂ ਪਟਿਆਲੇ ਰਹਿੰਦਾ ਹੈ। ਬਖਸ਼ੀਵਾਲਾ ਥਾਣੇ ਦੀ ਪੁਲਿਸ ਨੇ ਮੁਲਜ਼ਮ ਸ਼ੁਭਮ ਕਨੌਜੀਆ ਵਾਸੀ ਬਾਬੂ ਸਿੰਘ ਕਾਲੋਨੀ ਪਟਿਆਲਾ ਵਿਰੁਧ ਮਾਮਲਾ ਦਰਜ ਕੀਤਾ ਹੈ। ਥਾਣਾ ਬਖਸ਼ੀਵਾਲਾ ਦੇ ਐੱਸਐੱਚਓ ਸੁਖਦੇਵ ਸਿੰਘ ਨੇ ਦਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀੜਤ ਲੜਕੀ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮੁਲਜ਼ਮ ਕੁੜੀਆਂ ਦੇ ਸਕੂਲ ਦਾ ਆਟੋ ਡਰਾਈਵਰ ਸੀ ਤੇ ਰੋਜ਼ਾਨਾ ਵਿਦਿਆਰਥਣ ਨੂੰ ਸਕੂਲ ਲਿਆਉਂਦਾ ਤੇ ਲਿਜਾਂਦਾ ਸੀ।

ਹੋਰ ਬੱਚੇ ਵੀ ਆਟੋ ਵਿਚ ਸਕੂਲ ਜਾਂਦੇ ਸਨ ਪਰ ਮੁਲਜ਼ਮ ਇਸ ਕੁੜੀ ਨੂੰ ਸਭ ਤੋਂ ਬਾਅਦ ਘਰ ਛੱਡਦਾ ਸੀ। ਅਗਸਤ 2024 ਵਿਚ ਮੁਲਜ਼ਮ ਉਕਤ ਲੜਕੀ ਨੂੰ ਖਾਲਸਾ ਨਗਰ ਵਿਚ ਸੁੰਨਸਾਨ ਜਗ੍ਹਾ ’ਤੇ ਲੈ ਗਿਆ ਅਤੇ ਮੌਕਾ ਪਾ ਕੇ ਉਸ ਨਾਲ ਜਬਰ ਜਨਾਹ ਕੀਤਾ। ਪਰਿਵਾਰ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਰ ਹੁਣ ਕੁੜੀ ਦੀ ਸਿਹਤ ਵਿਗੜ ਗਈ ਸੀ। ਚੈੱਕਅਪ ਦੌਰਾਨ ਪਤਾ ਲੱਗਾ ਕਿ ਕੁੜੀ ਗਰਭਵਤੀ ਹੈ ਜਿਸ ਤੋਂ ਬਾਅਦ ਕੁੜੀ ਨੇ ਸੱਚ ਦਸਿਆ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement