
ਪਿੰਡ ਵਾਸੀਆਂ ਨੇ ਨੌਜਵਾਨਾਂ ਨੂੰ ਕੀਤਾ ਕਾਬੂ
ਜਲਾਲਾਬਾਦ : ਜਲਾਲਾਬਾਦ ਦੇ ਪਿੰਡ ਬਾਹਮਣੀਵਾਲਾ ਤੋਂ ਬੰਦੀ ਵਾਲਾ ਰੋਡ ਤੇ ਪਿੰਡ ਵਾਸੀਆਂ ਦੇ ਵੱਲੋਂ ਇੱਕ ਕਾਰ ਕਾਬੂ ਕੀਤੀ ਗਈ ਹੈ। ਇਲਜ਼ਾਮ ਹੈ ਕਿ ਕਾਰ ਦੇ ਵਿੱਚ ਚਾਰ ਲੋਕ ਸਵਾਰ ਸਨ ਅਤੇ ਚਾਰੇ ਹੀ ਨਸ਼ੇ ਦੇ ਵਿੱਚ ਧੁੱਤ ਸਨ। ਜਿਨਾਂ ਦੇ ਵੱਲੋਂ ਦੋ ਵੱਖ ਵੱਖ ਥਾਵਾਂ ਤੇ ਮੋਟਰਸਾਈਕਲਾਂ ਨੂੰ ਟੱਕਰ ਮਾਰੀ ਗਈ। ਇੱਕ ਮੋਟਰਸਾਈਕਲ ਤੇ ਇੱਕ ਨੌਜਵਾਨ ਤੇ ਇੱਕ ਔਰਤ ਸਵਾਰ ਸਨ ਜਦ ਕਿ ਦੂਸਰੇ ਮੋਟਰਸਾਈਕਲ ਤੇ ਪਤੀ ਪਤਨੀ ਅਤੇ ਉਨਾਂ ਦਾ ਚਾਰ ਪੰਜ ਸਾਲ ਦਾ ਬੱਚਾ ਵੀ ਸਵਾਰ ਸੀ ਹਾਦਸੇ ਦੇ ਵਿੱਚ ਸਾਰੇ ਹੀ ਪੰਜ ਲੋਕ ਜ਼ਖਮੀ ਹੋ ਗਏ । ਛੋਟੇ ਬੱਚੇ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਇਲਾਜ ਦੇ ਲਈ ਰੈਫਰ ਕਰ ਦਿੱਤਾ ਗਿਆ।
ਕਾਬੂ ਕੀਤੇ ਨੌਜਵਾਨਾਂ ਦੇ ਵਿੱਚੋਂ ਇੱਕ ਦੇ ਕੋਲੇ ਕਾਪਾ ਸੀ ਜੋ ਕਿ ਕਾਪੇ ਦੇ ਨਾਲ ਪਿੰਡ ਵਾਸੀਆਂ ਤੇ ਵਾਰ ਕਰਨ ਲੱਗ ਪਿਆ ਤੇ ਮੌਕੇ ਤੋਂ ਫਰਾਰ ਹੋ ਗਿਆ ਜਦ ਕਿ ਤਿੰਨ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਹੈ। ਇਹ ਸਾਰੇ ਹੀ ਨਸ਼ੇ ਦੇ ਵਿੱਚ ਧੁੱਤ ਸਨ ਅਤੇ ਕਾਰ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ। ਇੱਥੇ ਇਹ ਵੀ ਦੱਸ ਦੇਈਏ ਕਿ ਇਹ ਲੋਕ ਹਾਦਸਾ ਕਰ ਭੱਜ ਰਹੇ ਸਨ ਅਤੇ ਜਦ ਇਹਨਾਂ ਨੂੰ ਕਾਬੂ ਕੀਤਾ ਗਿਆ । ਪਿੰਡ ਵਾਸੀਆਂ ਨੇ ਮੁਲਜ਼ਮਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਇਕ ਵਿਅਕਤੀ ਹਲੇ ਵੀ ਫਰਾਰ ਹੈ।