
ਸਿੱਖ ਕੌਮ ਦੇ ਹਿੱਤਾਂ ਲਈ ਬਣਾਈ ਗਈ ਜਮਾਤ ਹੋਈ ਪੰਥ ਦੇ ਮਸਲਿਆਂ ਤੋਂ ਬੇਮੁੱਖ : ਝੂੰਦਾ
ਪਟਿਆਲਾ : ਅੱਜ ਅਕਾਲੀ ਦਲ ਦੀ ਭਰਤੀ ਮੁਹਿੰਮ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪਟਿਆਲਾ, ਹਲਕਾ ਸਮਾਣਾ ’ਚ ਰੱਖੀ ਗਈ ਸੀ। ਜਿਸ ਵਿਚ ਕਈ ਵੱਡੇ ਲੀਡਰਾਂ ਨੇ ਅਪਣੇ ਵਿਚਾਰ ਪੇਸ਼ ਕੀਤੇ ਹਨ। ਇਸ ਮੀਟਿੰਗ ਵਿਚ ਗੁਰਪ੍ਰਤਾਪ ਸਿੰਘ ਵਡਾਲਾ ਨੇ ਬਾਦਲ ਪ੍ਰਵਾਰ ਨੂੰ ਲਿਆ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ, ‘ਅਕਾਲੀਆਂ ਨੇ ਪਵਿੱਤਰ ਸੰਸਥਾਵਾਂ ਨੂੰ ਢਾਹ ਲਗਾਈ। ਜਥੇਦਾਰ ਦੀ ਕਿਰਦਾਰਕੁਸ਼ੀ ਕੀਤੀ ਤੇ ਪੰਥਕ ਸੰਸਥਾਵਾਂ ਕਮਜ਼ੋਰ ਕਰ ਦਿਤਾ।’ ਉਨ੍ਹਾਂ ਕਿਹਾ ਕਿ ਬਾਦਲਾਂ ਨੇ ਸਿਰਫ਼ ਅਪਣੇ ਪਰਵਾਰ ਲਈ ਦਿੱਲੀ ਨਾਲ ਯਾਰੀ ਪਾਈ। ਇਸ ਸਬੰਧੀ ਉਨ੍ਹਾਂ ਅੱਗੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅਕਾਲੀ ਸਰਕਾਰ ਤੋਂ ਨਿਆਂ ਨਹੀਂ ਮਿਲਿਆ।
ਇਸ ਮੀਟਿੰਗ ਦੌਰਾਨ ਇਕਬਾਲ ਸਿੰਘ ਝੁੰਦਾ ਨੇ ਵੀ ਅਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ, ‘ਸਿੱਖ ਕੌਮ ਦੇ ਹਿੱਤਾਂ ਲਈ ਬਣਾਈ ਗਈ ਜਮਾਤ ਹੋਈ ਪੰਥ ਦੇ ਮਸਲਿਆਂ ਤੋਂ ਬੇਮੁੱਖ। ਇਸ ਕਾਰਨ ਅਕਾਲ ਤਖ਼ਤ ਸਾਹਿਬ ਨੇ ਜਾਰੀ ਕੀਤਾ ਸੀ ਹੁਕਮਨਾਮਾ। ਕੁੱਝ ਅਕਾਲੀ ਲੀਡਰਾਂ ਦੇ ਭਟਕਣ ਨਾਲ ਸਾਨੂੰ ਇਹ ਦਿਨ ਦੇਖਣੇ ਪਏ। ਪਾਰਟੀ ’ਚ ਕੰਮ ਕਰਨ ਵਾਲੇ ਵਰਕਰਾਂ ਦਾ ਕਿਰਦਾਰ ਉੱਚਾ ਤੇ ਲੀਡਰਾਂ ਦਾ ਨੀਵਾਂ।’