Amritsar News : ਰੀਝਾਂ ਨਾਲ ਦੁਲਹਨ ਦੇ ਰੂਪ ਵਿਚ ਤਿਆਰ ਹੋਈ ਮੁਟਿਆਰ, ਉਡੀਕਦੀ ਰਹੀ ਬਾਰਾਤ
Published : Mar 31, 2025, 11:57 am IST
Updated : Mar 31, 2025, 11:57 am IST
SHARE ARTICLE
The young woman, dressed as a bride with passion, waited for the wedding procession Latest News in Punjabi
The young woman, dressed as a bride with passion, waited for the wedding procession Latest News in Punjabi

Amritsar News : ਪਰਵਾਰ ਦਾ ਰੋ-ਰੋ ਕੇ ਬੁਰਾ ਹਾਲ, ਪੁਲਿਸ ਪ੍ਰਸ਼ਾਸਨ ਨੂੰ ਲਾਈ ਇਨਸਾਫ਼ ਦੀ ਗੁਹਾਰ 

The young woman, dressed as a bride with passion, waited for the wedding procession Latest News in Punjabi : ਅੰਮ੍ਰਿਤਸਰ ਦੇ ਸੁਲਤਾਨਵਿੰਡ ਥਾਣੇ ਦੇ ਸੁਲਤਾਨਵਿੰਡ ਪੱਤੀ ਇਲਾਕੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੁਲਹਨ ਦੇ ਪਹਿਰਾਵੇ ਵਿਚ ਸਜੀ ਇਕ ਕੁੜੀ ਦੀ ਤਸਵੀਰ ਵਿਆਹ ਤੋਂ ਬਾਅਦ ਦੀ ਨਹੀਂ ਬਲਕਿ ਵਿਆਹ ਵਾਲੇ ਦਿਨ ਦੀ ਹੈ ਜਿਸ ਦੇ ਹੱਥਾਂ ਵਿੱਚ ਵਿਆਹ ਵਾਲਾ ਚੂੜਾ ਪਿਆ ਹੌਇਆ ਹੈ, ਜਿਸ ਦਾ ਵਿਆਹ ਹੋਣਾ ਸੀ ਪਰ ਲਾੜਾ ਬਾਰਾਤ ਲੇ ਕੇ ਪੁੱਜਾ ਹੀ ਨਹੀਂ।

ਤੁਹਾਨੂੰ ਦਸ ਦੇਈਏ ਕਿ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਪੱਤੀ ਇਲਾਕੇ ਵਿਚ ਇਕ ਕੁੜੀ ਦੇ ਵਿਆਹ ਦੀ ਤਰੀਕ ਸੀ ਪਰ ਵਿਆਹ ਵਾਲਾ ਮੁੰਡਾ ਬਰਾਤ ਲੈ ਕੇ ਪੁਹੰਚਿਆ ਨਹੀਂ ਪਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੱਭ ਕੁੱਝ ਧਰਿਆ ਰਹਿ ਗਿਆ ਕੁੜੀ ਸਜਧਜ ਕੇ ਦੁਲਹਨ ਦੇ ਲਿਬਾਸ ਵਿਚ ਵਿਆਹ ਵਾਲੀ ਜਗ੍ਹਾ ’ਤੇ ਬੈਠੀ ਰਹੀ ਪਰਵਾਰ ਤੇ ਰਿਸ਼ਤੇਦਾਰ ਬਰਾਤ ਦਾ ਆਉਣ ਇੰਤਜ਼ਾਰ ਕਰ ਰਹੇ ਸਨ। ਪੀੜਤ ਕੁੜੀ ਤੇ ਉਸ ਦਾ ਪਰਵਾਰ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।

ਦਰਅਸਲ ਮਾਮਲਾ ਇਹ ਹੈ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਤੀ ਇਲਾਕੇ ਦੇ ਵਿਚ ਇਕ ਲੜਕੀ ਨੂੰ ਇਕ ਮੁੰਡੇ ਦੇ ਨਾਲ ਪਿਆਰ ਹੋ ਗਿਆ ਉਨ੍ਹਾਂ ਦੇ ਆਪਸ ਵਿਚ ਪ੍ਰੇਮ ਸਬੰਧ ਬਣ ਗਏ ਜੋ ਕਾਫ਼ੀ ਲੰਬੇ ਸਮੇਂ ਤਕ ਚੱਲਦੇ ਰਹੇ ਲੜਕੀ ਦੇ ਕਹਿਣ ਦੇ ਮੁਤਾਬਕ ਲੜਕਾ ਉਸ ਨੂੰ ਬਹੁਤ ਪਸੰਦ ਕਰਦਾ ਸੀ। ਉਹ ਸਕੂਲ ਜਾਂਦੇ ਸਮੇਂ ਉਸ ਦਾ ਪਿੱਛਾ ਕਰਦਾ ਹੁੰਦਾ ਸੀ ਜਿੱਥੇ ਵੀ ਉਹ ਜਾਂਦੀ ਸੀ ਉਸ ਦਾ ਪਿੱਛਾ ਕਰਦਾ ਸੀ ਉਸ ਦੇ ਮਨ੍ਹਾਂ ਕਰਨ ’ਤੇ ਵੀ ਉਹ ਪਿੱਛੇ ਨਹੀਂ ਹਟਿਆ ਜਿਸ ਦੇ ਚਲਦੇ ਉਸ ਨੇ ਉਸ ਨੂੰ ਕਈ ਵਾਰ ਰੋਕਿਆ ਤੇ ਲੜਕੇ ਦਾ ਕਹਿਣਾ ਸੀ ਕਿ ਉਹ ਨਾਲ ਵਿਆਹ ਕਰਨਾ ਚਾਹੁੰਦਾ ਹੈ।

ਇਸ ਲਈ ਉਸ ਦਾ ਪਿੱਛਾ ਕਰਦਾ ਹੈ ਜਿਸ ਤੋਂ ਬਾਅਦ ਕੋਈ ਸਮੇਂ ਵਿੱਚ ਇਨ੍ਹਾਂ ਦੋਵਾਂ ਪ੍ਰੇਮ ਸਬੰਧ ਬਣ ਗਏ ਵਿਆਹ ਵਾਲੀ ਲੜਕੀ ਨੇ ਇਹ ਵੀ ਦਸਿਆ ਕਿ ਉਹ ਲੜਕੇ ਨਾਲ ਘੁੰਮਣ ਫਿਰ ਹੋਟਲਾਂ ’ਚ ਵੀ ਜਾਂਦੀ ਸੀ ਜਦੋਂ ਵਿਆਹ ਦੀ ਗੱਲ ਸਾਹਮਣੇ ਆਈ ਤਾਂ ਉਸ ਨੇ ਮਨਾ ਕਰ ਦਿਤਾ। ਲੜਕੇ ਦੇ ਮਨ੍ਹਾਂ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਤੇ ਪੁਲਿਸ ਦੇ ਡਰ ਤੋਂ ਲੜਕਾ ਵਿਆਹ ਲਈ ਰਾਜ਼ੀ ਹੋ ਗਿਆ ਤੇ ਉਨ੍ਹਾਂ ਨੇ ਅੱਜ 30 ਮਾਰਚ ਨੂੰ ਵਿਆਹ ਦੀ ਤਰੀਕ ਮਿੱਥ ਲਈ।

ਜਦੋਂ ਅੱਜ ਇਨ੍ਹਾਂ ਦੋਵਾਂ ਦਾ ਵਿਆਹ ਹੋਣਾ ਸੀ ਤੇ ਲੜਕੀ ਦੁਲਹਨ ਦੇ ਲਿਬਾਸ ਦੇ ਵਿਚ ਸੱਜ ਧੱਜ ਕੇ ਵਿਆਹ ਵਾਲੇ ਅਪਣੇ ਕੱਪੜੇ ਪਾ ਕੇ, ਹੱਥਾਂ ਵਿਚ ਲਾਲ ਚੂੜਾ ਪਾ ਕੇ ਤੇ ਅਪਣੇ ਨਾਲ ਦਾਜ ਦਾ ਥੋੜਾ ਬਹੁਤਾ ਸਮਾਨ ਵੀ ਲੈ ਕੇ ਉਸ ਜਗ੍ਹਾਂ ’ਤੇ ਪਹੁੰਚ ਗਏ ਜਿੱਥੇ ਉਸ ਦਾ ਵਿਆਹ ਹੋਣਾ ਸੀ ਤੇ ਪਰ ਅੱਗੋਂ ਲੜਕਾ ਅਪਣੇ ਘਰੋਂ ਹੀ ਨਹੀਂ ਆਇਆ। 

ਉਸ ਤੋਂ ਬਾਅਦ ਉਸ ਨੇ ਚਰਚ ਵਿਚ ਜਾ ਕੇ ਲੜਕੇ ਦੇ ਪਰਵਾਰ ਵਾਲਿਆਂ ਨੂੰ ਪੁੱਛਿਆ ਤੇ ਹੰਗਾਮਾ ਕੀਤਾ ਕਿਉਂਕਿ ਚਰਚ ਵਿਚ ਹੀ ਦੋਨਾਂ ਲੜਕੇ ਲੜਕੀ ਦਾ ਪਹਿਲੀ ਵਾਰ ਮਿਲਣ ਹੋਇਆ ਸੀ। ਉਸ ਨੇ ਦਸਿਆ ਕਿ ਇਹ ਚਰਚ ਵਿਚ ਆਉਂਦਾ ਸੀ ਤੇ ਉੱਥੇ ਸਫ਼ਾਈ ਦਾ ਕੰਮ ਕਰਦਾ ਸੀ ਜਿਸ ਦੇ ਚਲਦੇ ਇਨ੍ਹਾਂ ਦੇ ਪ੍ਰੇਮ ਸਬੰਧ ਬਣ ਗਏ ਪਰ ਅੱਜ ਉਹ ਲੜਕਾ ਬਰਾਤ ਲੈ ਕੇ ਨਹੀਂ ਪੁੱਜਾ ਜਿਸ ਕਾਰਨ ਲੜਕੀ ਉਸ ਤੋਂ ਕਾਫ਼ੀ ਨਾਰਾਜ਼ ਨਜ਼ਰ ਸੀ। ਉੱਥੇ ਹੀ ਲੜਕੀ ਨੇ ਕਿਹਾ ਕਿ ਹੁਣ ਉਹ ਉਸ ਲੜਕੇ ਨਾਲ ਵਿਆਹ ਨਹੀਂ ਕਰੇਗੀ ਕਿਉਂਕਿ ਉਸ ਨੇ ਉਸ ਨੂੰ ਇਸਤੇਮਾਲ ਕਰ ਕੇ ਛੱਡ ਦਿਤਾ ਉੱਥੇ ਹੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲ ਲੜਕੇ ਦੇ ਵਿਰੁਧ ਸਖ਼ਤ ਕਾਰਵਾਈ ਦੀ ਗੁਹਾਰ ਲਗਾਈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement