ਬੈਂਕ ਮੁਲਾਜ਼ਮਾਂ ਨੇ ਖੋਲ੍ਹਿਆ ਮੋਦੀ ਸਰਕਾਰ ਵਿਰੁਧ ਮੋਰਚਾ 
Published : May 31, 2018, 4:35 am IST
Updated : May 31, 2018, 4:35 am IST
SHARE ARTICLE
Bank Employees  Protesting
Bank Employees Protesting

ਬੈਂਕ ਮੁਲਾਜਮਾਂ ਦੀ ਦੋ ਦਿਨਾਂ ਹੜਤਾਲ ਦੇ ਪਹਿਲੇ ਦਿਨ ਅੱਜ ਮੁਲਾਜਮਾਂ ਨੇ ਮੋਦੀ ਸਰਕਾਰ ਵਿਰੁਧ ਮੋਰਚਾ ਖੋਲਦਿਆਂ ਭਾਰੀ ਰੋਸ਼ ਪ੍ਰਦਰਸ਼ਨ ਕੀਤਾ। ਸਥਾਨਕ ਮਾਲ ...

ਬਠਿੰਡਾ,  ਬੈਂਕ ਮੁਲਾਜਮਾਂ ਦੀ ਦੋ ਦਿਨਾਂ ਹੜਤਾਲ ਦੇ ਪਹਿਲੇ ਦਿਨ ਅੱਜ ਮੁਲਾਜਮਾਂ ਨੇ ਮੋਦੀ ਸਰਕਾਰ ਵਿਰੁਧ ਮੋਰਚਾ ਖੋਲਦਿਆਂ ਭਾਰੀ ਰੋਸ਼ ਪ੍ਰਦਰਸ਼ਨ ਕੀਤਾ। ਸਥਾਨਕ ਮਾਲ ਰੋਡ 'ਤੇ ਸਥਿਤ ਯੂਨੀਅਨ ਬੈਂਕ ਆਫ ਇੰਡੀਆ ਦੀ ਸ਼ਾਖਾ ਦੇ ਬਾਹਰ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ ਦੇ ਬੈਨਰ ਹੇਠ ਬੈਂਕ ਮੁਲਾਜਮਾਂ ਨੇ ਕੇਂਦਰ ਸਰਕਾਰ ਅਤੇ ਆਈਬੀਏ ਖਿਲਾਫ਼ ਜ਼ੋਰਦਾਰ ਕੀਤੀ ਗਈ ਨਾਅਰੇਬਾਜ਼ੀ ਤੋਂ ਹੋਈ। 

ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੀਤੀ 5 ਮਈ ਨੂੰ ਇੰਡੀਅਨ ਬੈਂਕ ਐਸੋਸੀਏਸ਼ਨ ਅਤੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਸ ਵਿਚਕਾਰ 11ਵੇਂ ਦੋ ਪੱਖੀ ਤਨਖਾਹ ਸਮਝੌਤੇ ਲਈ ਇਕ ਮੀਟਿੰਗ ਹੋਈ ਸੀ, ਜਿਸ ਵਿਚ ਇੰਡੀਅਨ ਬੈਂਕ ਐਸੋਸੀਏਸ਼ਨ ਨੇ ਬੈਂਕ ਮੁਲਾਜਮਾਂ ਅੱਗੇ 2 ਪ੍ਰਤੀਸ਼ਤ ਤਨਖਾਹ ਵਾਧੇ ਦੀ ਪੇਸ਼ਕਸ ਕੀਤੀ, ਜਿਸ ਨੂੰ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਨੇ ਠੁਕਰਾ ਦਿੱਤਾ।

ਕਾਮਰੇਡ ਗੁਲਸ਼ਨ ਓਬਰਾਏ ਨੇ ਸਰਕਾਰ 'ਤੇ ਹੱਲਾ ਬੋਲਦਿਆਂ ਦੱਸਿਆ ਕਿ 10ਵੇਂ ਤਨਖਾਹ ਸਮਝੌਤੇ ਦੀ ਮਿਆਦ 31 ਅਕਤੂਬਰ 2017 ਨੂੰ ਪੂਰੀ ਹੋ ਚੁੱਕੀ ਹੈ ਅਤੇ 1 ਨਵੰਬਰ 2017 ਨੂੰ ਨਵਾਂ ਸਮਝੌਤਾ ਹੋਣਾ ਸੀ, ਜੋ ਕਿ ਸਰਕਾਰ ਅਤੇ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਨਕਾਰਾਤਮਕ ਰਵੱਈਏ ਕਰਕੇ ਕਿਸੇ ਸਿਰੇ ਨਹੀਂ ਚੜ੍ਹ ਰਿਹਾ। ਉਨ੍ਹਾਂ ਦੱਸਿਆ ਕਿ ਬੈਂਕ ਮੁਲਾਜਮਾਂ ਦੀਆਂ ਤਨਖਾਹਾਂ ਬਾਕੀ ਮਹਿਕਮਿਆਂ ਦੇ ਮੁਕਾਬਲੇ ਪਹਿਲਾਂ ਹੀ ਬਹੁਤ ਘੱਟ ਹਨ, ਪਰ ਕੰਮ ਦਾ ਬੋਝ ਦਿਨ ਬ ਦਿਨ ਵਧ ਰਿਹਾ ਹੈ।

ਬੈਂਕਾਂ ਦੇ ਮੁਲਾਜਮਾਂ ਨੇ ਦਿਨ ਰਾਤ ਹਿਕ ਕਰਕੇ ਜਨ ਧਨ ਯੋਜਨਾ, ਮੁਦਰਾ ਯੋਜਨਾ, ਨੋਟਬੰਦੀ ਆਦਿ ਨੂੰ ਆਪਣੀ ਸਿਹਤ ਅਤੇ ਜਾਨ ਮਾਲ ਦੀ ਪਰਵਾਹ ਕੀਤੇ ਬਿਨਾਂ ਮਿੱਥੇ ਸਮੇਂ ਤੋਂ ਵੀ ਵੱਧ ਕੰਮ ਕਰਕੇ ਸਿਰੇ ਚਾੜ੍ਹਿਆ। ਕਾਮਰੇਡ ਕੇਕੇ ਸਿੰਗਲਾ ਅਤੇ ਸੱਤਪਾਲ ਜਿੰਦਲ ਨੇ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਸਰਕਾਰੀ ਬੈਂਕਾਂ ਦੁਆਰਾ ਲਾਗੂ ਹੁੰਦੀਆਂ ਹਨ, ਜਿਸ ਨੂੰ ਮੁਲਾਜਮਾਂ ਤਨਦੇਹੀ ਨਾਲ ਸਫ਼ਲ ਬਣਾਉਂਦੇ ਹਨ ਪਰ ਜਦੋਂ ਤਨਖਾਹ ਵਾਧੇ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਅਤੇ ਸਰਕਾਰ ਦੀਆਂ ਸੰਸਥਾਵਾਂ ਵਲੋਂ ਮੁਲਾਜਮਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ।

ਕਾਮਰੇਡ ਅਸੋਕ ਜਿੰਦਲ ਤੇ ਕਾਮਰੇਡ ਚਰਨਜੀਤ ਸ਼ਰਮਾ ਨੇ ਆਈਬੀਏ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਉਸ ਨੇ ਆਪਣੀ ਕਾਰਜਸ਼ੈਲੀ ਅਤੇ ਰਵੱਈਏ ਵਿਚ ਪਰਿਵਰਤਨ ਨਾ ਲਿਆਂਦਾ ਤਾਂ ਜਥੇਬੰਦੀਆਂ ਸੰਘਰਸ਼ਾਂ ਨੂੰ ਹੋਰ ਤੇਜ ਕਰਨਗੀਆਂ।  ਇਸ ਮੌਕੇ ਕਾਮਰੇਡ ਮੋਹਿਤ ਵਰਮਾ, ਕਾਮਰੇਡ ਮਨਮੀਤ ਸਿੰਘ, ਜਸਵੀਰ ਸਿੰਘ, ਪਿਰਥੀ ਸਿੰਘ ਵਧਵਾ, ਜਸਪਾਲ ਸਿੰਘ, ਸੁਰਜੀਤ ਸਿੰਘ, ਨਵਜੋਤ ਸਿੰਘ, ਮਨਦੀਪ ਕੁਮਾਰ, ਕਰਨ ਸਿੰਗਲਾ ਆਦਿ ਸ਼ਾਮਲ ਹੋਏ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement