
ਕਾਂਗਰਸ ਦਾ ਅਕਾਲੀ ਦਲ ’ਤੇ ਪਲਟਵਾਰ...
ਚੰਡੀਗੜ੍ਹ: ਅਕਾਲੀ ਦਲ ਕਿਸਾਨਾਂ ਤੇ ਬਿਜਲੀ ਬਿੱਲ ਲਾਏ ਜਾਣ ਨੂੰ ਲੈ ਕਿ ਬੇਵਜਾ ਰੌਲਾ ਪਾ ਰਿਹਾ ਹੈ ਤਾਂ ਜੋ ਅਪਣੀ ਖ਼ਤਮ ਹੋ ਚੁੱਕੀ ਸਿਆਸੀ ਹੋਂਦ ਨੂੰ ਬਚਾਆ ਸਕੇ। ਇਹ ਗੱਲ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਸੁਖਬੀਰ ਬਾਦਲ ਵਲੋਂ ਪੈ੍ਰੱਸ ਕਾਨਫ਼ਰੰਸ ਕਰ ਕੇ ਸੂਬਾ ਸਰਕਾਰ ’ਤੇ ਚੁੱਕੇ ਸਵਾਲਾਂ ਦੇ ਜਵਾਬ ’ਚ ਆਖੀ। ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਮਾਹਾਰਾਜਾ ਕੈਪਟਨ ਅਮਰਿੰਦਰ ਸਿੰਘ 29 ਮਈ ਨੂੰ ਪਹਿਲਾਂ ਹੀ ਸ਼ਪੱਸ਼ਟ ਕਹਿ ਚੁੱਕੇ ਹਨ ਕਿ ਸੂਬੇ ਦੇ ਕਿਸਾਨਾਂ ’ਤੇ ਕੋਈ ਬਿਜਲੀ ਬਿੱਲ ਨਹੀਂ ਲਾਇਆ ਜਾ ਰਿਹਾ।
Sukhbir Badal
ਪਰ ਪਤਾ ਨਹੀਂ ਸੁਖਬੀਰ ਬਾਦਲ ਕਿਹੜੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਕਿ ਉਨ੍ਹਾਂ ਵਲੋਂ ਅੱਜ 30 ਮਈ ਨੂੰ ਪੈ੍ਰੱਸ ਕਾਨਫ਼ਰੰਸ ਕਰ ਕੇ ਮੁੜ ਬਿਜਲੀ ਬਿੱਲ ਲਾਏ ਜਾਣ ਦਾ ਬੇਵਜਾ ਰੋਲਾ ਪਾਇਆ ਜਾ ਰਿਹਾ ਹੈ। ਜਦਕਿ ਬਿਜਲੀ ਬਿੱਲ ਲਾਏ ਜਾਣ ਸਬੰਧੀ ਐਕਟ ਬਣਾਏ ਜਾਣ ਦਾ ਫ਼ੈਸਲਾ ਕੇਂਦਰ ਦੀ ਭਾਜਪਾ ਸਰਕਾਰ ਦਾ ਹੈ। ਜਿਸ ਵਿਚ ਸੁਖਬੀਰ ਬਾਦਲ ਦੀ ਧਰਮਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਭਾਈਵਾਲ ਹਨ। ਇਸ ਲਈ ਸੁਖਬੀਰ ਨੂੰ ਦੂਜਿਆਂ ’ਤੇ ਦੋਸ਼ ਲਾਉਣ ਦੀ ਜਗ੍ਹਾ ਪਹਿਲਾਂ ਅਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ।
Punjab Government
ਸੁਖਬੀਰ ਬਾਦਲ ਵੱਲੋਂ ਪੰਜਾਬ ਸਰਕਾਰ ’ਤੇ ਰਾਸ਼ਨ ਘੁਟਾਲਾ ਕੀਤੇ ਜਾਣ ਦੇ ਲਾਏ ਗਏ ਇਲਜਾਮਾਂ ਨੂੰ ਮੁੱਢੋਂ ਰੱਦ ਕਰਦਿਆਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਰਾਸ਼ਨ ਘੁਟਾਲਾ ਪੰਜਾਬ ਸਰਕਾਰ ਨੇ ਨਹੀਂ, ਸਗੋਂ ਕੇਂਦਰ ਦੀ ਮੋਦੀ ਸਰਕਾਰ ਨੇ ਕੀਤਾ ਹੈ। ਜਿਸ ਨੇ ਕਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਪੰਜਾਬ ਦੇ ਗ਼ਰੀਬ ਤੇ ਲੋੜਵੰਦ ਲੋਕਾਂ ਦੇ ਮੂੰਹ ’ਚ ਜਾਣ ਵਾਲੀ ਦਾਲ ਬੇਹੱਦ ਨਿਕੰਮੀ ਤੇ ਨਾ ਖਾਣਯੋਗ ਭੇਜੀ। ਜਿਸ ਨੂੰ ਸੂਬਾ ਸਰਕਾਰ ਨੇ ਵਾਪਸ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਵਲੋਂ ਬੜੇ ਸੁੱਚਜੇ ਢੰਗ ਨਾਲ ਲੋਕਾਂ ਤਕ ਰਾਸ਼ਨ ਦੀ ਵੰਡ ਕਰਦਿਆਂ ਹਰ ਘਰ ਤਕ ਰਾਸ਼ਨ ਪਹੁੰਚਾਇਆ ਗਿਆ ਹੈ।
Sadhu Singh Dharamsot
ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਸੁਖਬੀਰ ਵਲੋਂ ਕੀਤੀ ਬਿਆਨਬਾਜ਼ੀ ’ਚ ਕੋਈ ਦਮਖਮ ਨਹੀਂ।
ਸਰਦਾਰ ਧਰਮਸੋਤ ਨੇ ਵਿਅੰਗਮਈ ਅੰਦਾਜ ’ਚ ਸੁਖਬੀਰ ਨੂੰ ਕਿਹਾ ਕਿ, ‘‘ਛੱਜ ਤਾਂ ਬੋਲੇ, ਪਰ ਛਾਨਣੀ ਕਿਉਂ?’’ ਦਸ ਸਾਲ ਲੋਕਾਂ ਨੂੰ ਲੁੱਟਣ ਵਾਲਾ ਅਕਾਲੀ ਦਲ ਕਿਹੜੇ ਮੂੰਹ ਨਾਲ ਪੈ੍ਰੱਸ ਕਾਨਫ਼ਰੰਸਾਂ ਕਰ ਕੇ ਸ਼ੰਘਰਸ਼ ਸ਼ੁਰੂ ਕਰਨ ਦੀਆਂ ਗੱਲਾਂ ਕਰ ਰਿਹੈ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਡਰਾਮੇਬਾਜ਼ੀ ਕਰਨ ’ਚ ਮਾਹਰ ਹੈ ਅਤੇ ਉਨ੍ਹਾਂ ਵਲੋਂ ਅੱਜ ਕੀਤੀ ਗਈ ਕਾਨਫ਼ਰੰਸ ਵੀ ਡਰਾਮੇਬਾਜ਼ੀ ਦਾ ਹੀ ਇਕ ਪਾਰਟ ਹੈ।