
ਕਾਲੇ ਕਾਨੂੰਨਾਂ ਦੀ ਭੇਟ ਚੜ੍ਹ ਗਿਆ ਕਿਸਾਨ ਆਗੂ ਝੰਡੇਵਾਲਾ, ਹੋਇਆ ਸ਼ਹੀਦ
ਮੋਗਾ/ਚੜਿੱਕ, 30 ਮਈ (ਗੁਰਜੰਟ ਸਿੰਘ, ਲਖਵੀਰ ਮੱਲੀ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਾਲੇ ਕਾਨੂੰਨਾਂ ਵਿਰੁਧ ਸੰਘਰਸ਼ ਨੂੰ 6 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ, ਜਿਸ ਵਿਚ 400 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਜਰਨਲ ਸਕੱਤਰ ਨਛੱਤਰ ਸਿੰਘ ਨੇ ਦਸਿਆ ਕਿ ਸੰਘਰਸ਼ ਵਿਚ ਜੀਅ-ਜਾਨ ਨਾਲ ਜੂਝਣ ਵਾਲਾ ਸੰਘਰਸ਼ੀ ਯੋਧਾ ਬਲਦੇਵ ਸਿੰਘ ਝੰਡੇਵਾਲਾ ਬਲਾਕ ਮੋਗਾ 1 ਦਾ ਸੀਨੀਅਰ ਮੀਤ ਪ੍ਰਧਾਨ ਅੱਜ ਤੋਂ 20 ਦਿਨ ਪਹਿਲਾਂ ਬੀਮਾਰ ਹੋਣ ਕਰ ਕੇ ਟਿਕਰੀ ਮੋਰਚੇ ਤੋਂ ਵਾਪਸ ਆਇਆ ਸੀ ਅਤੇ ਮਿਤੀ 18-05-2021 ਤੋਂ ਸ਼ਾਮ ਸੁੰਦਰ ਹਸਪਤਾਲ ਮੋਗਾ ਵਿਖੇ ਇਲਾਜ ਅਧੀਨ ਸੀ। ਅੱਜ ਜਿੰਦਗੀ ਮੌਤ ਦੀ ਲੜਾਈ ਲੜਦਾ ਹੋਇਆ ਕਾਲੇ ਕਾਨੂੰਨਾਂ ਦੀ ਭੇਟ ਚੜ੍ਹ ਗਿਆ ਹੈ। ਪਰਵਾਰ ਵਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਸੀਂ ਉਸ ਨੂੰ ਬਚਾਅ ਨਾ ਸਕੇ।
ਜਥੇਬੰਦੀ ਵਲੋਂ ਪਰਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸ਼ਹੀਦ ਬਲਦੇਵ ਸਿੰਘ ਦੇ ਪਰਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਪਰਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪੂਰਾ ਕਰਜਾ ਮੁਆਫ਼ ਕੀਤਾ ਜਾਵੇ।