ਗੁਰਦਾਸਪੁਰ 'ਚ ਸਹੁਰੇ ਵੱਲੋਂ ਨੂੰਹ ਦੀ ਕੀਤੀ ਗਈ ਕੁੱਟ ਮਾਰ, ਵਾਇਰਲ ਹੋਇਆ ਵੀਡੀਓ
Published : May 31, 2021, 12:56 pm IST
Updated : May 31, 2021, 12:57 pm IST
SHARE ARTICLE
 father-In-laws beat daughter-in-law in Gurdaspur
father-In-laws beat daughter-in-law in Gurdaspur

ਦੋਵੇਂ ਆਏ ਕੈਮਰੇ ਦੇ ਸਾਹਮਣੇ

 ਗੁਰਦਾਸਪੁਰ( ਨਿਤਿਨ ਲੁਥਰਾ) ਕਹਿੰਦੇ ਹਨ ਰਿਸ਼ਤੇ ਇੱਕ ਦੂਜੇ ਦੇ ਸੁੱਖ-ਦੁੱਖ ਦੀ ਭਾਈਵਾਲ ਬਣਦੇ ਹਨ। ਪਰ ਜ਼ਮੀਨ ਜਾਇਦਾਦ ਜਾਂ ਹੋਰਨਾਂ ਰੰਜਿਸ਼ਾਂ ਕਾਰਨ ਵਧੇਰੇ ਲੋਕ ਰਿਸ਼ਤਿਆਂ ਦੇ ਆਪਣੇਪਨ ਦਾ ਸੁੱਖ ਨਹੀਂ ਲੈ ਪਾਉਂਦੇ ਸਗੋਂ ਇਨ੍ਹਾਂ ਦੀ ਲੜਾਈ ਰਿਸ਼ਤਿਆਂ ਨੂੰ ਬਦਨਾਮ ਕਰਨ ਵਾਲੀ ਕੋਈ ਨਾ ਕੋਈ ਕਹਾਣੀ ਵੀ ਛੱਡ ਜਾਂਦੀ ਹੈ।

Video of father-in-law beating daughter-in-law goes viral in GurdaspurVideo of father-in-law beating daughter-in-law goes viral in Gurdaspur

ਅਜਿਹਾ ਹੀ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਬਜ਼ੁਰਗ ਆਪਣੀ ਨੂੰਹ ਦੀ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕਰਦਾ ਹੈ ਇਸ ਦੀ ਵੀਡੀਓ ਵੀ ਵਾਇਰਲ ਹੋ  ਰਿਹਾ ਹੈ। ਕੁਝ ਟੀਵੀ ਚੈਨਲਾਂ ਨੇ ਵੀ ਇਹ ਵਾਇਰਲ ਵੀਡੀਓ ਦਿਖਾਈ। ਪੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਵੀਡੀਓ ਸੁਮਨ ਨਾਂਅ ਦੀ ਇਕ ਵਿਧਵਾ ਔਰਤ ਦੀ ਹੈ।

Video of father-in-law beating daughter-in-law goes viral in GurdaspurVideo of father-in-law beating daughter-in-law goes viral in Gurdaspur

ਸੁਮਨ ਨੇ ਦੱਸਿਆ ਕਿ ਉਸ ਨੂੰ ਘਰੋਂ ਕੱਢਣ ਲਈ ਉਸ ਦਾ ਸਹੁਰਾ ਗੁਰਦੀਪ ਸਿੰਘ ਉਸ ਦੀ ਮਾਰ ਕੁਟਾਈ ਕਰਦਾ ਹੈ ਜਦ ਕਿ ਉਸ ਦੇ ਗਲਤ ਨਜ਼ਰ ਵੀ ਰੱਖਦਾ ਹੈ। ਉਸ ਨੇ ਦੱਸਿਆ ਕਿ ਘਰ ਵਿਚ ਵੀ ਉਸ ਨੂੰ ਵੱਖ ਵੱਖ ਤਰੀਕਿਆਂ ਨਾਲ ਪਰੇਸ਼ਾਨ ਕੀਤਾ ਜਾਂਦਾ ਹੈ।

SumanSuman

ਉਸ ਨੂੰ ਡੇਢ ਸਾਲ ਤੋਂ ਬਿਜਲੀ ਤੱਕ ਨਹੀਂ ਦਿੱਤੀ ਗਈ ਕਿਸੇ ਤਰ੍ਹਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਉਹ ਆਪਣੇ ਤਿੰਨ ਬੱਚਿਆਂ ਨਾਲ ਗੁਜ਼ਾਰਾ ਕਰ ਰਹੀ ਹੈ ਜਦ ਕਿ 26 ਤਰੀਕ ਨੂੰ ਕਿਸੇ ਗੱਲ ਨੂੰ ਲੈ ਕੇ ਉਸ ਦੇ ਸਹੁਰੇ ਗੁਰਦੀਪ ਸਿੰਘ ਨੇ ਉਸ ਨਾਲ ਪੂਰੀ ਤਰਾਂ ਮਾਰਕੁਟਾਈ ਕੀਤੀ ਗਈ ਜਿਸ ਦੀ ਵੀਡੀਓ ਵਾਇਰਲ ਹੋ ਗਈ ਪਰ ਪੁਲਿਸ ਕੋਈ ਕਾਰਵਾਈ ਕਰਨ ਦੀ ਬਜਾਏ ਉਸਦੇ ਰਾਜ਼ੀਨਾਮਾ ਕਰਨ ਦਾ ਦਬਾਅ ਬਣਾ ਰਹੀ ਹੈ।

 Gurdeep SinghGurdeep Singh

ਦੂਜੇ ਪਾਸੇ ਜਦ ਇਸ ਬਾਰੇ ਸੁਮਨ ਦੇ ਸਹੁਰੇ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਅਸਲ ਵਿਚ ਉਸ ਦੇ ਦੋ ਮੁੰਡੇ ਹਨ ਜਿੰਨਾਂ ਵਿੱਚ ਵੱਡੇ ਦੀ ਪਤਨੀ ਦਾ ਦੇਹਾਂਤ ਹੋ ਚੁੱਕਿਆ ਹੈ ਇਸ ਲਈ ਉਸ ਦੇ ਬੱਚੇ ਵੀ ਉਸ ਨਾਲ ਘਰ ਰਹਿੰਦੇ ਹਨ ਜਦ ਕਿ ਸੁਮਨ ਅਤੇ ਉਸ ਦੇ ਬੱਚਿਆਂ ਨੂੰ ਇਹ ਪਸੰਦ ਨਹੀਂ ਹੈ।

Video of father-in-law beating daughter-in-law goes viral in GurdaspurVideo of father-in-law beating daughter-in-law goes viral in Gurdaspur

ਬੀਤੇ ਦਿਨੀਂ ਸੁਮਨ ਦੇ ਮੁੰਡਾ ਉਹਦੇ ਵੱਡੇ ਮੁੰਡੇ ਦੀ ਧੀ ਨਾਲ ਬਦਸੂਲੁਕੀ ਕਰ ਰਿਹਾ ਸੀ। ਜਦ ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੁਮਨ ਅਤੇ ਉਸ ਦੇ ਬੱਚੇ ਮੇਰੇ ਹਥੀਂ ਪੈ ਗਏ। ਆਪਣੇ ਬਚਾਅ ਲਈ ਮੈਂ ਵੀ ਉਹਨਾਂ ਨੂੰ ਮਾਰਿਆ ਅਤੇ ਕਿਸੇ ਨੇ ਉਹ ਵੀਡੀਓ ਵਾਇਰਲ ਕਰ ਦਿੱਤੀ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement