
302 ਦੇ ਕੇਸ ਵਿਚ ਮੰਗਦੇ ਸੀ 3 ਲੱਖ ਰੁਪਏ
ਲੁਧਿਆਣਾ - ਬੁੱਧਵਾਰ ਨੂੰ ਪੰਜਾਬ ਦੇ ਲੁਧਿਆਣਾ ਵਿਚ ਪੁਲਿਸ ਨੇ ਇੱਕ ਫਰਜ਼ੀ ਸੀਬੀਆਈ ਅਧਿਕਾਰੀ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਜਾਅਲੀ ਵਾਰੰਟ ਲੈ ਕੇ ਸ਼ਿਮਲਾਪੁਰੀ ਇਲਾਕੇ ਵਿਚ ਬਹਾਦਰ ਸਿੰਘ ਨਾਂ ਦੇ ਵਿਅਕਤੀ ਦੇ ਘਰ ਪੁੱਜੇ ਸਨ ਪਰ ਬਹਾਦਰ ਸਿੰਘ ਦੇ ਘਰ ਦੀ ਦੇਖ-ਰੇਖ ਕਰ ਰਹੇ ਗੁਆਂਢੀਆਂ ਨੇ ਉਨ੍ਹਾਂ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਬਹਾਦਰ ਸਿੰਘ ਨੂੰ ਇਹ ਗੈਂਗ ਪਿਛਲੇ ਲੰਮੇ ਸਮੇਂ ਤੋਂ ਬਲੈਕਮੇਲ ਕਰ ਰਹੀ ਸੀ। ਉਹ ਪਿਛਲੇ ਹਫ਼ਤੇ ਹੀ ਸ਼ਹਿਰ ਛੱਡ ਕੇ ਚਲੇ ਗਏ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਸਰਕਾਰੀ ਅਹੁਦੇ 'ਤੇ ਤੈਨਾਤ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਸ਼ੁੱਕਰਵਾਰ ਨੂੰ ਫਰਜ਼ੀ ਸੀਬੀਆਈ ਕਾਰਡ ਲੈ ਕੇ ਬਹਾਦਰ ਦੇ ਘਰ ਪਹੁੰਚੇ।
ਇੱਥੇ ਉਸ ਨੇ ਗੁਆਂਢੀਆਂ ਨੂੰ ਦੱਸਿਆ ਕਿ ਬਹਾਦਰ ਸਿੰਘ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜੇਕਰ ਤੁਸੀਂ ਮਾਮਲਾ ਸੁਲਝਾਉਣਾ ਚਾਹੁੰਦੇ ਹੋ ਤਾਂ 3 ਲੱਖ ਰੁਪਏ ਦਿਓ। ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਮਹਿਲਾ ਅਤੇ ਪੁਰਸ਼ ਨੂੰ ਫੜ ਲਿਆ ਅਤੇ ਰੌਲਾ ਪਾਇਆ। ਥਾਣਾ ਡਾਬਾ ਦੀ ਪੁਲਸ ਘਟਨਾ ਵਾਲੀ ਥਾਂ ’ਤੇ ਪੁੱਜ ਗਈ। ਮੁਲਜ਼ਮਾਂ ਦੀ ਪਛਾਣ ਗੋਪਾਲ ਅਤੇ ਕਾਂਤਾ ਦੇਵੀ ਵਜੋਂ ਹੋਈ ਹੈ।
ਮੁਲਜ਼ਮ ਗੋਪਾਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਰਾਣਾ ਨਾਂ ਦੇ ਵਿਅਕਤੀ ਨੇ ਲੁਧਿਆਣਾ ਜਾ ਕੇ ਬਹਾਦਰ ਸਿੰਘ ਨਾਲ ਫੋਨ ’ਤੇ ਗੱਲ ਕਰਨ ਲਈ ਕਿਹਾ ਸੀ। ਗੋਪਾਲ ਅਨੁਸਾਰ ਉਸ ਨੂੰ ਅਤੇ ਕਾਂਤਾ ਦੇਵੀ ਨੂੰ ਸਿਰਫ਼ ਪਛਾਣ ਪੱਤਰ ਦੇ ਕੇ ਲੁਧਿਆਣਾ ਭੇਜਿਆ ਗਿਆ ਹੈ। ਉਨ੍ਹਾਂ ਨੂੰ ਅਸਲ ਮਾਮਲੇ ਬਾਰੇ ਕੁਝ ਨਹੀਂ ਪਤਾ।
ਜਾਂਚ ਵਿਚ ਸਾਹਮਣੇ ਆਇਆ ਕਿ ਇਹ ਗਿਰੋਹ ਰਾਜਸਥਾਨ ਤੋਂ ਚਲਾਇਆ ਜਾ ਰਿਹਾ ਹੈ।
ਉਹ ਲੋਕਾਂ ਨੂੰ ਫਰਜ਼ੀ ਵਾਰੰਟ ਦਿਖਾ ਕੇ ਆਪਣਾ ਸ਼ਿਕਾਰ ਬਣਾ ਰਹੇ ਹਨ। ਪੁਲਸ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਬਹਾਦਰ ਸਿੰਘ ਦੇ ਸੰਪਰਕ ਵਿਚ ਕਿਵੇਂ ਆਏ ਅਤੇ ਹੁਣ ਤੱਕ ਮਹਾਂਨਗਰ ਵਿਚ ਕਿਸ-ਕਿਸ ਦਾ ਸ਼ਿਕਾਰ ਹੋ ਚੁੱਕੇ ਹਨ। ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।