Punjab Mid-Day Meal: ਪੰਜਾਬ ਮਿਡ-ਡੇ-ਮੀਲ ਦੇ ਮੀਨੂ 'ਚ ਕੀਤਾ ਬਦਲਾਅ, ਹੁਣ ਹਫ਼ਤੇ ਵਿਚ ਇਕ ਵਾਰ ਵਰਤਾਈ ਜਾਵੇਗੀ ਮਾਂਹ ਛੋਲੇ ਦੀ ਦਾਲ ਤੇ ਖੀਰ
Published : May 31, 2024, 4:06 pm IST
Updated : May 31, 2024, 4:06 pm IST
SHARE ARTICLE
Changes made in the menu of Punjab mid-day meal
Changes made in the menu of Punjab mid-day meal

Punjab Mid-Day Meal: 1 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਮੀਨੂ

Changes made in the menu of Punjab mid-day meal: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ ਦਾ ਮੀਨੂ ਬਦਲ ਦਿੱਤਾ ਹੈ। ਹੁਣ ਇਸ ਵਿਚ ਮਾਂਹ ਛੋਲੇ ਦੀ ਦਾਲ ਵੀ ਸ਼ਾਮਲ ਕਰ ਲਈ ਗਈ ਹੈ। ਵਿਦਿਆਰਥੀਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਖੀਰ ਵੀ ਵਰਤਾਈ ਜਾਵੇਗੀ। ਛੁੱਟੀਆਂ ਤੋਂ ਬਾਅਦ ਨਵਾਂ ਮੀਨੂ 1 ਜੁਲਾਈ ਤੋਂ ਲਾਗੂ ਹੋ ਜਾਵੇਗਾ। ਭੋਜਨ ਦੀ ਸ਼ੁੱਧਤਾ 'ਤੇ ਧਿਆਨ ਦਿੱਤਾ ਜਾਵੇਗਾ। ਸਕੂਲ ਪ੍ਰਬੰਧਕ ਕਮੇਟੀਆਂ ਵੱਲੋਂ ਖਾਣੇ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਦੇ ਲਈ ਵਿਭਾਗ ਵਲੋਂ ਡਿਊਟੀ ਲਾਈ ਗਈ ਹੈ।

ਇਹ ਵੀ ਪੜ੍ਹੋ: Gurdaspur Murder News : ਘਰੋਂ ਵਾਲ ਕਟਵਾਉਣ ਲਈ ਗਏ ਮੁੰਡੇ ਦੀ ਖੇਤਾਂ ਵਿਚੋਂ ਖੂਨ ਨਾਲ ਲੱਥਪੱਥ ਮਿਲੀ ਲਾਸ਼, ਮਚਿਆ ਹੜਕੰਪ

ਮੀਨੂ ਦੇ ਅਨੁਸਾਰ, ਸੋਮਵਾਰ ਨੂੰ ਦਾਲ (ਸਬਜ਼ੀਆਂ ਦੇ ਨਾਲ) ਅਤੇ ਰੋਟੀ, ਮੰਗਲਵਾਰ ਨੂੰ ਰਾਜਮਾ ਚੌਲ, ਬੁੱਧਵਾਰ ਨੂੰ ਕਾਲੇ ਛੋਲੇ / ਚਿੱਟੇ ਛੋਲੇ (ਆਲੂ ਦੇ ਨਾਲ) ਅਤੇ ਪੁਰੀ ਅਤੇ ਰੋਟੀ, ਵੀਰਵਾਰ ਨੂੰ ਕਰੀ ਅਤੇ ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਰੋਟੀ, ਸ਼ਨੀਵਾਰ ਮਾਂਹ ਛੋਲੇ ਦੀ ਦਾਲ ਦਿੱਤੀ ਜਾਵੇਗੀ। ਇਸ ਦੌਰਾਨ ਵਿਦਿਆਰਥੀਆਂ ਨੂੰ ਮੌਸਮੀ ਫਲ ਵੀ ਦਿੱਤੇ ਜਾਣਗੇ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਨੂੰ ਗਰਮ ਭੋਜਨ ਪਰੋਸਿਆ ਜਾਵੇਗਾ। ਵਿਦਿਆਰਥੀਆਂ ਨੂੰ ਖਾਣ ਪੀਣ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ।

ਇਹ ਵੀ ਪੜ੍ਹੋ: Jalandhar News: ਜਲੰਧਰ 'ਚ ਸ਼ਰਾਬ ਲੋਡ ਕਰਦਿਆਂ ਦੀ ਵੀਡੀਓ ਵਾਇਰਲ, ਕਈ ਸੀਨੀਅਰ ਕਾਂਗਰਸੀ ਆਗੂ ਵੀ ਆਏ ਨਜ਼ਰ  

19 ਹਜ਼ਾਰ ਸਕੂਲਾਂ ਵਿੱਚ ਖਾਣਾ ਪਰੋਸਿਆ ਜਾਂਦਾ ਹੈ
ਪੰਜਾਬ ਵਿਚ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਹਨ। ਜਿੱਥੇ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਖਾਣਾ ਪਰੋਸਿਆ ਜਾਂਦਾ ਹੈ। ਇਸ ਪਿੱਛੇ ਬੱਚਿਆਂ ਨੂੰ ਸਕੂਲ ਨਾਲ ਜੋੜਨ ਦੀ ਕੋਸ਼ਿਸ਼ ਹੈ। ਮਿਡ-ਡੇ-ਮੀਲ ਲਈ ਵਿਭਾਗ ਵੱਲੋਂ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਂਦੇ ਹਨ। ਨਾਲ ਹੀ, ਮਿਡ-ਡੇ-ਮੀਲ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਸਾਰੇ ਖਾਣੇ ਦਾ ਰਿਕਾਰਡ ਰੱਖਿਆ ਜਾਂਦਾ ਹੈ। ਇਸ ਦੇ ਲਈ ਸਾਰੇ ਸਕੂਲਾਂ ਵਿੱਚ ਕੁੱਕ ਤਾਇਨਾਤ ਕਰ ਦਿੱਤੇ ਗਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement