Bathinda News: ਕੈਨੇਡਾ ਜਾਣ ਤੋਂ ਬਾਅਦ ਪਤਨੀ ਨੇ ਕੀਤਾ ਧੋਖਾ, ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Published : May 31, 2025, 4:23 pm IST
Updated : May 31, 2025, 4:23 pm IST
SHARE ARTICLE
Bathinda News: After going to Canada, wife cheated, young man committed suicide
Bathinda News: After going to Canada, wife cheated, young man committed suicide

ਆਪਣਾ ਮਕਾਨ ਵੇਚ ਲੱਖਾਂ ਰੁਪਏ ਖਰਚਾ ਕਰਕੇ ਵਿਦੇਸ਼ ਭੇਜੀ ਪਤਨੀ ਨੇ ਕੀਤਾ ਧੋਖਾ

Bathinda News: ਬਠਿੰਡਾ ਤੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਤਨੀ ਕੈਨੇਡਾ ਜਾਣ ਤੋਂ ਬਾਅਦ ਕਿਸੇ ਹੋਰ ਨਾਲ ਰਿਲੇਸ਼ਨ ਵਿੱਚ ਸੀ ਤੇ ਉਸ ਦੇ ਜਵਾਬ ਤੋਂ ਬਾਅਦ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਇਸ ਬਾਰੇ ਮ੍ਰਿਤਕ ਬਵਨੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ  ਸਾਡਾ ਲੜਕਾ ਅਤੇ ਉਹ ਲੜਕੀ ਸਕੂਲ ਟਾਈਮ ਤੋਂ ਹੀ ਇਕੱਠੇ ਰਹਿੰਦੇ ਆ ਰਹੇ ਸਨ ਅਤੇ 2018 ਵਿੱਚ ਲੜਕੀ ਦੇ ਕਹਿਣ ਤੇ ਲੜਕੇ ਵੱਲੋਂ ਉਸ ਨਾਲ ਸ਼ਾਦੀ ਕਰਵਾ ਲਈ ਗਈ, ਜਿਸ ਦੇ ਚਲਦੇ ਅਸੀਂ ਆਪਣਾ ਮਕਾਨ ਵੇਚਿਆ ਅਤੇ ਜੋ ਲੜਕੀ ਨੇ ਮੰਗਿਆ। 2018 ਵਿੱਚ ਵਿਆਹ ਹੋਣ ਤੋਂ ਬਾਅਦ 2021 ਵਿੱਚ ਸਾਡੇ ਲੜਕੇ ਦੀ ਘਰਵਾਲੀ ਨੇ ਕਿਹਾ ਹੈ ਕਿ ਉਸਨੇ ਵਿਦੇਸ਼ ਜਾਣਾ ਹੈ ਤਾਂ ਲੜਕੇ ਨੇ ਪੈਸੇ ਇਕੱਠੇ ਕਰ ਉਸ ਨੂੰ ਕੈਨੇਡਾ ਭੇਜਿਆ ਸੀ, ਜਿਸ ਤੋਂ ਬਾਅਦ 2021 ਤੋਂ ਬਾਅਦ ਉਹ ਬਠਿੰਡਾ ਵਿਖੇ 2023 ਵਿੱਚ ਆਈ ਸੀ ਤੇ ਵਾਪਸ ਚਲੀ ਗਈ। ਉਨ੍ਹਾਂ ਨੇ ਦੱਸਿਆ ਉਸ ਤੋਂ ਬਾਅਦ ਫਿਰ ਉਹ 2024 ਵਿੱਚ ਲੜਕੇ ਤੀ ਰਿਸ਼ਤੇਦਾਰੀ ਵਿੱਚ ਵਿਆਹ ਸਮਾਗਮ ਵਿੱਚ ਆਈ, ਉਸ ਸਮੇਂ ਮੇਰੇ ਲੜਕੇ ਵੱਲੋਂ ਜਦ ਉਸਦਾ ਬੈਂਕ ਖਾਤਾ ਚੈੱਕ ਕੀਤਾ ਗਿਆ ਤਾਂ ਉਸਦੇ ਵਿੱਚ ਇਕ ਲੱਖ 20 ਹਜਾਰ ਰੁਪਏ ਆਏ ਸਨ। ਜਦ ਮੇਰੇ ਲੜਕੇ ਨੇ ਉਸ ਪੈਸਿਆਂ ਬਾਰੇ ਪੁੱਛਣਾ ਚਾਹੇ ਤਾਂ ਉਸ ਨੇ ਕਿਹਾ ਹੈ ਕਿ ਇਹ ਮੇਰੇ ਨਾਲ ਕੰਮ ਕਰਦੇ ਲੜਕੇ ਨੇ ਭੇਜੇ ਹਨ, ਮੈਂ ਇਸ ਤੋਂ ਪੈਸੇ ਲੈਣੇ ਸੀ ਜਿਸਦੇ ਚਲਦੇ ਉਸਨੇ ਮੇਰੇ ਖਾਤੇ ਵਿੱਚ ਪੈਸੇ ਪਾਏ ਹਨ। ਉਸ ਸਮੇਂ ਤੋਂ ਲੈ ਕੇ ਸਾਡੇ ਲੜਕੇ ਨੂੰ ਸ਼ੱਕ ਹੋਣ ਲੱਗਿਆ ਹੈ ਕਿ ਮੇਰੀ ਘਰਵਾਲੀ ਦੇ ਰਿਲੇਸ਼ਨ ਕਿਸੇ ਹੋਰ ਲੜਕੀ ਨਾਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਦ ਉਸ ਨੂੰ ਪੁੱਛਦਾ ਸੀ ਉਲਟਾ ਉਸਨੂੰ ਬਹਿਸਬਾਜੀ ਕਰਦੀ ਸੀ 2024 ਵਾਪਸ ਜਾਣ ਤੋਂ ਬਾਅਦ ਉਸ ਲੜਕੀ ਨੇ ਸਾਡੇ ਨਾਲ ਸੰਪਰਕ ਖਤਮ ਕਰ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਲੜਕੇ ਨੇ ਸਾਡੇ ਸਾਰੇ ਨੰਬਰ ਬਲਾਕ ਕਰ ਦਿੱਤੇ ਸਨ।

ਮ੍ਰਿਤਕ ਨੌਜਵਾਨ ਬਵਨੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਰੋਂਦੇ ਹੋਏ ਕਿਹਾ ਹੈ ਕਿ ਬੇਸ਼ਕ ਪੁਲਿਸ ਨੇ ਲੜਕੇ ਦੀ ਸੱਸ ਅਤੇ ਉਸਦੀ ਘਰਵਾਲੀ ਉੱਪਰ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਪਰੰਤੂ ਸਾਡੀ ਮੰਗ ਹੈ ਕਿ ਉਸ ਨੂੰ ਜਲਦ ਗਿਰਫਤਾਰ ਕੀਤਾ ਜਾਵੇ ਉਸ ਲੜਕੀ ਨੂੰ ਕਨੇਡਾ ਤੋਂ ਵਾਪਸ ਲਿਆਂਦਾ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ  ਜੇਕਰ ਪੁਲਿਸ ਨੇ ਅਜਿਹਾ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਹੈ ਕਿ ਮੈਂ ਪੁਲਿਸ ਚੋਂ ਰਿਟਾਇਰ ਮੁਲਾਜ਼ਮ ਹੈ ਮੇਰੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਮੈਂ ਇੰਨੇ ਸਾਲ ਸੇਵਾ ਕੀਤੀ ਹੈ ਤਾਂ ਮੈਨੂੰ ਵੀ ਇਨਸਾਫ ਦਵਾਇਆ ਜਾਵੇ। ਉਨ੍ਹਾਂ ਨੇ ਕਿਹਾ ਹੈਕਿ ਮੇਰੇ ਪੁੱਤ ਨੂੰ ਜਿਉਂਦੇ ਜੀ ਤਾਂ ਇਨਸਾਫ ਨਹੀਂ ਮਿਲਿਆ ਆਖਿਰ ਉਹ ਹੁਣ ਮਰ ਚੁੱਕਿਆ ਹੈ ਕੁਝ ਇਨਸਾਫ ਮਿਲੇ।
ਦੂਜੇ ਪਾਸੇ ਥਾਣਾ ਥਰਮਲ ਮੁਖੀ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਉੱਪਰ ਸਾਡੇ ਵੱਲੋਂ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਗ੍ਰਿਫਤਾਰੀ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ ਪਰਿਵਾਰਿਕ ਮੈਂਬਰਾਂ ਦੇ ਮੁਢਲੇ ਬਿਆਨ ਸੀ ਦੱਸਿਆ ਗਿਆ ਹੈ ਕਿ ਮ੍ਰਿਤਕ ਲੜਕੇ ਦੀ ਪਤਨੀ ਜੋ ਕਿ ਵਿਦੇਸ਼ ਚਲੀ ਗਈ ਸੀ ਉਸ ਤੋਂ ਬਾਅਦ ਉਸਨੇ ਪਰਿਵਾਰ ਨਾਲ ਸੰਪਰਕ ਖਤਮ ਕਰ ਦਿੱਤਾ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement