Ludhiana West by-election: ਜਾਣੋ ਉਮੀਦਵਾਰਾਂ ਦੇ ਸੰਪਤੀ ਦੇ ਵੇਰਵੇ
Published : May 31, 2025, 3:33 pm IST
Updated : May 31, 2025, 3:33 pm IST
SHARE ARTICLE
Ludhiana West by-election: Know the asset details of the candidates
Ludhiana West by-election: Know the asset details of the candidates

ਸੰਜੀਵ ਅਰੋੜਾ ਸਭ ਤੋਂ ਵੱਧ ਅਮੀਰ ਉਮੀਦਵਾਰ

Ludhiana West by-election: ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਕਿਉਂਕਿ ਸਾਰੀਆਂ ਮੁੱਖ ਸਿਆਸੀ ਧਿਰਾਂ ਨੇ ਆਪਣੇ-ਆਪਣੇ ਉਮੀਦਵਾਰ ਐਲਾਨ ਦਿੱਤੇ ਹਨ ਤੇ ਆਉਂਦੇ ਦਿਨਾਂ ਵਿੱਚ ਲੁਧਿਆਣਾ ਪੱਛਮੀ ਹਲਕੇ ਵਿੱਚ ਸਿਆਸੀ ਗਰਮਾਹਟ ਸਿਖਰਾਂ ਉੱਤੇ ਪਹੁੰਚਣ ਦੀ ਉਮੀਦ ਹੈ। ਅੱਜ ਭਾਜਪਾ ਵੱਲੋਂ ਉਮੀਦਵਾਰ ਐਲਾਨਣ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਕਿ ਮੁਕਾਬਲਾ ਚਹੁਕੋਣਾਂ ਵੀ ਹੋ ਸਕਦਾ ਹੈ।

ਸੰਜੀਵ ਅਰੋੜਾ ਸਭ ਤੋਂ ਵੱਧ ਅਮੀਰ ਉਮੀਦਵਾਰ

ਚਾਰਾਂ ਉਮੀਦਵਾਰਾਂ ਦੀ ਬਾਰੇ ਜਾਣਕਾਰੀ ਇੱਕਠੀ ਕਰਦਿਆ ਪਤਾ ਲੱਗਿਆ ਕਿ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਸਭ ਤੋਂ ਵੱਧ ਅਮੀਰ ਉਮੀਦਵਾਰ ਹਨ। ਸੰਜੀਵ ਅਰੋੜਾ 278 ਕਰੋੜ ਰੁਪਏ ਦੇ ਮਾਲਕ ਹਨ, ਜਦੋਂਕਿ ਉਨ੍ਹਾਂ ’ਤੇ 19.43 ਕਰੋੜ ਰੁਪਏ ਦਾ ਕਰਜ਼ਾ ਹੈ। ਸੰਜੀਵ ਅਰੋੜਾ ਕੋਲ 2022 ਮਾਡਲ ਦੀ ਟਾਟਾ ਫਾਰਚੂਨਰ ਗੱਡੀ ਹੈ। ਇਸ ਤੋਂ ਇਲਾਵਾ ਮੋਹਾਲੀ ਦੇ ਖਰੜ ਰੋਡ ’ਤੇ ਤੇ ਬਸੰਤ ਸਿਟੀ ਵਿਚ ਜਾਇਦਾਦ ’ਚ ਹਿੱਸੇਦਾਰੀ ਹੈ ਅਤੇ ਨਾਲ ਹੀ ਹਰਿਆਣਾ ਦੇ ਗੁਰੂਗ੍ਰਾਮ ’ਚ ਇਕ ਰਿਹਾਇਸ਼ੀ ਅਪਾਰਟਮੈਂਟ ਵੀ ਹੈ। ਜਾਇਦਾਦ ਦਾ ਵੇਰਵਾ 2,68,21,55,762 ਰੁਪਏ ਦੀ ਚੱਲ ਜਾਇਦਾਦ ਹੈ, 10.36 ਕਰੋੜ ਦੀ ਅਚੱਲ ਜਾਇਦਾਦ ਅਤੇ 78,845 ਰੁਪਏ ਨਕਦ ਹਨ। ਸੰਜੀਵ ਅਰੋੜਾ ਕੋਲ 2,71,05,391 ਰੁਪਏ ਬੈਂਕ ’ਚ ਜਮ੍ਹਾ ਹਨ 2.864 ਕਿਲੋਗ੍ਰਾਮ ਸੋਨੇ ਤੇ ਹੀਰੇ ਦੇ ਗਹਿਣੇ ਹਨ 23.88 ਲੱਖ ਰੁਪਏ ਤਨਖਾਹ ਦੇ ਤੌਰ ’ਤੇ ਮਿਲਦੇ ਹਨ।

ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਕਰੋੜਾਂ ਦੀ ਜਾਇਦਾਦ ਦੇ ਮਾਲਕ

ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਇਹ ਜਾਣਕਾਰੀ ਉਨ੍ਹਾਂ ਨੇ 2025 ਦੇ ਚੋਣੀ ਹਲਫਨਾਮੇ ਵਿੱਚ ਦਰਜ ਕਰਵਾਈ ਹੈ। ਆਸ਼ੂ ਦਾ ਕਰਜ਼ਾ ਲਗਭਗ 10 ਲੱਖ ਰੁਪਏ ਘੱਟਿਆ ਹੈ। ਸਾਲ 2022 ਵਿੱਚ 35 ਲੱਖ ਤੋਂ 2025 ਵਿੱਚ 25.13 ਲੱਖ ਰੁਪਏ ਰਹਿ ਗਿਆ ਹੈ। ਆਸ਼ੂ ਦੀ ਚਲ ਸੰਪਤੀ 2022 ਵਿੱਚ 2.33 ਕਰੋੜ ਸੀ ਜੋ ਹੁਣ 2.80 ਕਰੋੜ ਹੋ ਗਈ ਹੈ, ਜਿਸ ਵਿੱਚ 47 ਲੱਖ ਦਾ ਵਾਧਾ ਹੈ। ਜਦਕਿ ਅਚਲ ਸੰਪਤੀ ਦੀ ਗੱਲ ਕਰੀਏ ਤਾਂ 2022 ਵਿੱਚ ਉਹਨਾਂ ਕੋਲ 4.21 ਕਰੋੜ ਦੀ ਸੰਪਤੀ ਸੀ ਜੋ 2025 ਵਿੱਚ ਘੱਟ ਹੋ ਕੇ 3.74 ਕਰੋੜ ਰਹਿ ਗਈ ਹੈ, ਜਿਸ ਵਿੱਚ 47 ਲੱਖ ਦੀ ਕਮੀ ਆਈ ਹੈ। ਆਸ਼ੂ ਦੀ ਕੁੱਲ ਸੰਪਤੀ 2025 ਵਿੱਚ 6.54 ਕਰੋੜ ਦਰਜ ਕੀਤੀ ਗਈ ਹੈ।

ਮਮਤਾ ਆਸ਼ੂ ਦੀ ਚਲ ਸੰਪਤੀ ਵਿੱਚ 29 ਲੱਖ ਦੀ ਵਾਧਾ ਹੋਇਆ ਹੈ। ਪਹਿਲਾਂ ਇਹ 1.24 ਕਰੋੜ ਸੀ ਜੋ ਹੁਣ 1.53 ਕਰੋੜ ਹੋ ਗਈ ਹੈ। ਅਚਲ ਸੰਪਤੀ 3.59 ਕਰੋੜ ਤੋਂ ਵਧ ਕੇ 4.10 ਕਰੋੜ ਹੋ ਗਈ ਹੈ, ਜਿਸ ਵਿੱਚ 51 ਲੱਖ ਦਾ ਵਾਧਾ ਹੈ।ਦੋਹਾਂ ਦੀ ਕੁੱਲ ਸੰਪਤੀ 8.10 ਕਰੋੜ ਤੋਂ ਵਧ ਕੇ 10.64 ਕਰੋੜ ਹੋ ਗਈ ਹੈ, ਜਿਸ ਵਿੱਚ 2.54 ਕਰੋੜ ਦੀ ਵਾਧਾ ਹੋਇਆ ਹੈ। ਉਹਨਾਂ ਕੋਲ 85 ਗ੍ਰਾਮ ਗਹਿਣੇ ਹਨ, ਜਿਨ੍ਹਾਂ ਦੀ ਕੀਮਤ 7,48,000 ਰੁਪਏ ਦਰਜ ਕੀਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਜਾਇਦਾਦ

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਚੱਲ ਜਾਇਦਾਦ 2.27 ਕਰੋੜ, ਅਚੱਲ ਜਾਇਦਾਦ 76.27 ਕਰੋੜ ਅਤੇ ਕੁੱਲ ਆਮਦਨ 10,16,540 ਰੁਪਏ ਹੈ। 5 ਕਰੋੜ ਦੇ ਮਾਲਕ ਘੁੰਮਣ 'ਤੇ 7.18 ਲੱਖ ਦਾ ਕਰਜ਼ਾ ਹੈ। ਕੁਲ ਜਾਇਦਾਦ 8.55 ਕਰੋੜ ਦੀ ਹੈ।ਮਿਲੀ ਜਾਣਕਾਰੀ ਅਨੁਸਾਰ ਪਰਉਪਕਾਰ ਸਿੰਘ ਘੁੰਮਣ ਉੱਤੇ ਕੋਈ ਆਪਰਾਧਿਕ ਮਾਮਲੇ ਦਰਜ ਨਹੀ ਹਨ। ਇੰਨ੍ਹਾਂ ਨੇ ਐਲ.ਐਲ.ਬੀ ਦੀ ਡਿਗਰੀ ਕੀਤੀ ਹੋਈ ਹੈ।ਐਡਵੋਕੇਟ ਪਰੋਪਕਾਰ ਸਿੰਘ ਘੁੰਮਣ ਨੇ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਹਮੇਸ਼ਾ ਵਾਂਗ, ਉਹ ਸਵੇਰ ਦੀ ਸੈਰ ਲਈ ਪਾਰਕ ਵਿੱਚ ਗਏ ਅਤੇ ਉੱਥੇ ਲੋਕਾਂ ਨਾਲ ਗੱਲਬਾਤ ਕੀਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement