Khanna News : ਭਾਜਪਾ ਆਗੂ ਦੇ ਨਰਸਿੰਗ ਕਾਲਜ 'ਚ ਵਿਦਿਆਰਥੀਆਂ ਨੇ ਲਾਇਆ ਧਰਨਾ ਤੇ ਕੀਤਾ ਰੋਡ ਜਾਮ
Published : May 31, 2025, 1:31 pm IST
Updated : May 31, 2025, 1:31 pm IST
SHARE ARTICLE
Students staged a protest and blocked the road at BJP leader's nursing college Latest News in Punjabi
Students staged a protest and blocked the road at BJP leader's nursing college Latest News in Punjabi

Khanna News : ਨਕਲ ਮਰਾਉਣ ਦੇ ਪੈਸੇ ਨਾ ਦੇਣ ਵਾਲੇ ਬੱਚੇ ਕੀਤੇ ਫ਼ੇਲ 

Students staged a protest and blocked the road at BJP leader's nursing college Latest News in Punjabi : ਖੰਨਾ ’ਚ ਭਾਜਪਾ ਆਗੂ ਬਲਜਿੰਦਰ ਸਿੰਗਲਾ ਦੇ ਸਵਾਮੀ ਵਿਵੇਕਾਨੰਦ ਨਰਸਿੰਗ ਕਾਲਜ ਫ਼ੈਜਗੜ੍ਹ 'ਚ ਅੱਜ ਵਿਦਿਆਰਥੀਆਂ ਵਲੋਂ ਭਾਰੀ ਹੰਗਾਮਾ ਕੀਤਾ ਗਿਆ। ਵਿਦਿਆਰਥੀਆਂ ਨੇ ਕਾਲਜ ਪ੍ਰਬੰਧਕਾਂ 'ਤੇ ਨਕਲ ਮਰਵਾਉਣ ਲਈ ਪੈਸੇ ਮੰਗਣ ਅਤੇ ਪੈਸੇ ਨਾ ਦੇਣ ਵਾਲਿਆਂ ਨੂੰ ਫ਼ੇਲ ਕਰ ਦੇਣ ਦੇ ਗੰਭੀਰ ਦੋਸ਼ ਲਾਏ। ਇਸ ਰੋਸ ਨੂੰ ਪ੍ਰਗਟਾਉਂਦੇ ਹੋਏ ਵਿਦਿਆਰਥੀਆਂ ਨੇ ਖੰਨਾ-ਮਾਲੇਰਕੋਟਲਾ ਰੋਡ 'ਤੇ ਫ਼ੈਜ਼ਗੜ੍ਹ ਦੇ ਨੇੜੇ ਧਰਨਾ ਲਾਇਆ ਤੇ ਸਰਟੀਫ਼ਿਕੇਟ ਅਤੇ ਫੀਸ ਵਾਪਸੀ ਦੀ ਮੰਗ ਕੀਤੀ।

ਜੀਐਨਐਮ ਦੂਜੇ ਸਾਲ ਦੀ ਵਿਦਿਆਰਥਣ ਤਨਪ੍ਰੀਤ ਕੌਰ ਨੇ ਦਸਿਆ ਕਿ ਕਾਲਜ ਵਿਚ ਵਿਦਿਆਰਥੀਆਂ ਤੋਂ 4 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਮੰਗੇ ਗਏ ਸਨ। ਸਾਨੂੰ ਕਿਹਾ ਗਿਆ ਕਿ ਇਹ ਪੈਸੇ ਨਕਲ ਮਰਵਾਉਣ ਲਈ ਹਨ। ਉਨ੍ਹਾਂ ਅੱਗੇ ਦਸਿਆ ਕਿ ਜਿਨ੍ਹਾਂ ਨੇ ਨਕਲ ਮਰਵਾਉਣ ਲਈ ਪੈਸੇ ਦਿਤੇ, ਉਨ੍ਹਾਂ ਦੇ ਅਸੈਸਮੈਂਟ ’ਚ ਵਧੇਰੇ ਨੰਬਰ ਲਾਏ ਗਏ, ਜਦਕਿ ਜਿਹੜੇ ਵਿਦਿਆਰਥੀ ਪੈਸੇ ਨਹੀਂ ਦੇ ਸਕੇ, ਉਨ੍ਹਾਂ ਨੂੰ ਫੇਲ ਕਰ ਦਿਤਾ ਗਿਆ।

ਇਸ ਦੌਰਾਨ ਇਕ ਹੋਰ ਵਿਦਿਆਰਥਣ ਮਨਪ੍ਰੀਤ ਕੌਰ ਨੇ ਦਸਿਆ ਕਿ ਕਾਲਜ ਦੇ ਐਮਡੀ ਬਲਜਿੰਦਰ ਸਿੰਗਲਾ, ਜੋ ਕਿ ਭਾਜਪਾ ਆਗੂ ਹਨ, ਅਕਸਰ ਵਿਦਿਆਰਥੀਆਂ ਨੂੰ ਅਪਣਾ ਰੁਤਬਾ ਦੱਸ ਕੇ ਧਮਕਾਉਂਦੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਇਹ ਸਿੱਧਾ ਸਿਖਿਆ ਦੇ ਹੱਕ 'ਤੇ ਹਮਲਾ ਹੈ ਤੇ ਉਹ ਅਪਣੇ ਹੱਕਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਲੜਨਗੇ।

ਦੂਜੇ ਪਾਸੇ ਕਾਲਜ ਪ੍ਰਸ਼ਾਸਨ ਤੋਂ ਜਦੋਂ ਇਸ ਸਬੰਧੀ ਸਪੱਸ਼ਟਤਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਐਮਡੀ ਦੀ ਪਤਨੀ ਵਲੋਂ ਕੋਈ ਢੁਕਵਾਂ ਜਵਾਬ ਨਹੀਂ ਦਿਤਾ ਗਿਆ। ਪ੍ਰਿੰਸੀਪਲ ਅਮਿਤਾ ਨੇ ਤਾਂ ਵਿਦਿਆਰਥਣਾਂ ਨਾਲ ਮੀਡੀਆ ਤੇ ਪੁਲਿਸ ਦੇ ਸਾਹਮਣੇ ਹੀ ਬਦਸਲੂਕੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਤੋਂ ਪੈਸੇ ਨਹੀਂ ਲਏ। ਜਦੋਂ ਕਾਲਜ ਦੀ ਮਾਨਤਾ ਨੂੰ ਲੈ ਕੇ ਵਿਦਿਆਰਥੀਆਂ ਨੇ ਸਵਾਲ ਚੁੱਕੇ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਉਹ ਜਨਤਕ ਤੌਰ ’ਤੇ ਸਬੂਤ ਨਹੀਂ ਦਿਖਾ ਸਕਦੇ। 

ਇਸ ਪੂਰੇ ਮਾਮਲੇ ਨੇ ਸਥਾਨਕ ਪੱਧਰ 'ਤੇ ਹਲਚਲ ਮਚਾ ਦਿਤੀ ਹੈ ਤੇ ਹੁਣ ਇੰਤਜ਼ਾਰ ਹੈ ਕਿ ਪੰਜਾਬ ਨਰਸਿੰਗ ਕੌਂਸਲ ਵਿਰੁਧ ਪ੍ਰਸ਼ਾਸਨ ਵਲੋਂ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ। ਵਿਦਿਆਰਥੀਆਂ ਨੇ ਚੇਤਾਵਨੀ ਦਿਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement