ਕੈਨੇਡਾ 'ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦੀ ਮੌਤ
Published : Jul 31, 2019, 9:53 am IST
Updated : Jul 31, 2019, 5:07 pm IST
SHARE ARTICLE
Harmandeep Singh
Harmandeep Singh

ਹਰਮਨਦੀਪ ਸਿੰਘ ਮੌਤ ਦੀ ਖ਼ਬਰ ਜਿਵੇਂ ਮਾਪਿਆਂ ਨੂੰ ਮਿਲੀ ਤਾਂ ਪਰਵਾਰ 'ਤੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਹੈ

ਪਟਿਆਲਾ  (ਦਲਜਿੰਦਰ ਸਿੰਘ ਪੱਪੀ) : ਪਟਿਆਲਾ ਦੇ ਰਣਜੀਤ ਵਿਹਾਰ ਦੇ ਰਹਿਣ ਵਾਲੇ ਹਰਮਨਦੀਪ ਸਿੰਘ ਭਿੰਡਰ ਜਿਸ ਦੀ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਮੌਤ ਹੋ ਗਈ ਹੈ। ਹਰਮਨਦੀਪ ਸਿੰਘ ਦੇ ਮਾਪਿਆਂ ਨੇ ਕੈਨੇਡਾ  ਸ਼ਹਿਰ ਦੇ ਬਰੈਂਪਟਨ ਵਿਖੇ ਖੇਤੀਬਾੜੀ ਕਿੱਤੇ ਦੀ ਅਗਲੇਰੀ ਪੜ੍ਹਾਈ ਲਈ ਭੇਜਿਆ ਸੀ, ਜੋ ਹੁਣ ਸ਼ਾਇਦ ਕਦੇ ਅਪਣੇ ਮਾਪਿਆਂ ਕੋਲ ਨਹੀਂ ਪਰਤ ਸਕੇਗਾ। 

ਹਰਮਨਦੀਪ ਸਿੰਘ ਮੌਤ ਦੀ ਖ਼ਬਰ ਜਿਵੇਂ ਮਾਪਿਆਂ ਨੂੰ ਮਿਲੀ ਤਾਂ ਪਰਵਾਰ 'ਤੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਹੈ। ਪਰਵਾਰਕ ਮੈਂਬਰ ਜਿਥੇ ਅਪਣੇ ਪੁੱਤਰ ਦੀ ਮੌਤ ਨਾਲ ਸੋਗ 'ਚ ਡੁੱਬੇ ਹੋਏ ਹਨ, ਉਥੇ ਹੀ ਅਪਣੇ  ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਪਿਤਾ ਗੁਰਚਰਨ ਸਿੰਘ ਭਿੰਡਰ ਅਤੇ ਮਾਤਾ ਜਗਰੂਪ ਕੌਰ ਨੇ ਦਸਿਆ ਕਿ ਹਰਮਨਦੀਪ ਸਿੰਘ 25 ਵਰ੍ਹਿਆਂ ਦੀ ਸੀ, ਜੋ ਬੀ.ਐਸ. ਐਗਰੀਕਲਚਰ ਦੀ ਡਿਗਰੀ ਤੋਂ ਬਾਅਦ ਅਗਲੇਰੀ ਪੜ੍ਹਾਈ ਕਰਨਾ ਚਾਹੁੰਦਾ, ਜਿਸ ਨੂੰ ਕਰਜ਼ਾ ਚੁੱਕ ਕੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਪੜ੍ਹਾਈ ਲਈ ਭੇਜਿਆ ਸੀ।

SuicideHarmandeep Singhਉਨ੍ਹਾਂ ਦਸਿਆ 29 ਜੁਲਾਈ ਦੀ ਸਵੇਰ 3.30 ਵਜੇ ਉਨ੍ਹਾਂ ਦੇ ਰਿਸ਼ਤੇਦਾਰ ਨੇ ਫ਼ੋਨ 'ਤੇ ਦਸਿਆ ਕਿ ਹਰਮਨਦੀਪ ਸਿੰਘ ਦੀ ਭੇਤਭਰੀ ਹਾਲਤ 'ਚ ਮੌਤ ਹੋ ਗਈ ਹੈ, ਜਿਸ ਨੂੰ ਗਏ ਅਜੇ ਡੇਢ ਕੁ ਸਾਲ ਦਾ ਸਮਾਂ ਹੀ ਹੋਇਆ ਸੀ,  ਪਰ ਅਚਨਚੇਤ ਉਸ ਦੀ ਮੌਤ ਦੀ ਖ਼ਬਰ ਆਉਣ ਨਾਲ ਸਾਡੇ 'ਤੇ ਦੁੱਖ ਦਾ ਪਹਾੜ ਟੁੱਟ ਪਿਆ ਹੈ। ਪਿਤਾ ਦਾ ਕਹਿਣਾ ਹੈ ਕਿ ਹਰਮਨਦੀਪ ਸਿੰਘ ਨਾਲ ਹਫ਼ਤਾ ਪਹਿਲਾਂ ਗੱਲਬਾਤ ਹੋਈ ਸੀ, ਜੋ ਬਿਲਕੁਲ ਠੀਕ ਸੀ, ਪਰ  ਅਚਾਨਕ ਕੈਨੇਡਾ ਰਹਿੰਦੇ ਉਨ੍ਹਾਂ ਦੇ ਭਾਣਜੇ ਦਾ ਫ਼ੋਨ ਆਇਆ ਕਿ ਹਰਮਨਦੀਪ ਸਿੰਘ ਦੀ ਅਚਾਨਕ ਮੌਤ ਹੋ ਗਈ ਹੈ।  

ਪਿਤਾ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਅੱਜ ਉਹ ਅਪਣੇ ਪੁੱਤਰ ਦਾ ਮੂੰਹ ਵੇਖਣ ਨੂੰ ਤਰਸ ਰਹੇ ਹਨ, ਜਦਕਿ ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਸਾਡੇ ਆਰਥਿਕ ਹਾਲਾਤ ਠੀਕ ਨਹੀਂ ਹਨ। ਹਰਮਨਦੀਪ ਸਿੰਘ ਦੇ ਮਾਪਿਆਂ ਅਤੇ ਪਰਵਾਰਕ ਮੈਂਬਰਾਂ ਨੇ ਜਿਥੇ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ, ਉਥੇ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਹਰਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ 'ਚ ਉਨ੍ਹਾਂ ਦੀ ਸਹਾਇਤਾ ਕਰਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement