ਐਗਰੀ ਫੂਡ ਕਾਮਿਆਂ ਲਈ ਕੈਨੇਡਾ ਦਾ ਨਵਾਂ ਪੀ.ਆਰ. ਪ੍ਰੋਗਰਾਮ
Published : Jul 13, 2019, 5:01 pm IST
Updated : Jul 14, 2019, 11:15 am IST
SHARE ARTICLE
Agri-food workers
Agri-food workers

ਕੈਨੇਡਾ  ਦੇ ਐਗਰੀ ਫੂਡ ਸੈਕਟਰ ਦੇ ਤਜੁਰਬੇ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਲਈ 2020 ਦੀ ਸ਼ੁਰੂਆਤ ਵਿਚ ਕੈਨੇਡਾ ਵਿਚ ਸਥਾਈ ਨਿਵਾਸ ਹਾਸਲ ਕਰਨ ਲਈ ਨਵਾਂ ਰਸਤਾ ਹੋਵੇਗਾ।

ਓਟਾਵਾ: ਕੈਨੇਡਾ ਦੇ ਐਗਰੀ ਫੂਡ ਸੈਕਟਰ ਦੇ ਤਜੁਰਬੇ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਲਈ 2020 ਦੀ ਸ਼ੁਰੂਆਤ ਵਿਚ ਕੈਨੇਡਾ ਵਿਚ ਸਥਾਈ ਨਿਵਾਸ ਹਾਸਲ ਕਰਨ ਲਈ ਨਵਾਂ ਰਸਤਾ ਹੋਵੇਗਾ। ਤਿੰਨ ਸਾਲ ਦੇ ਐਗਰੀ ਫੂਡ ਇਮੀਗ੍ਰੇਸ਼ਨ ਟਰਾਇਲ ਨਾਲ ਗੈਰ ਮੌਸਮੀ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਦੀ ਐਗਰੀ ਫੂਡ ਇੰਡਸਟਰੀ ਵਿਚ ਨੌਕਰੀ ਦੀ ਪੇਸ਼ਕਸ਼ ਮਿਲੇਗੀ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਇੰਡਸਟਰੀ ਨੇ 2018 ਵਿਚ ਉਤਪਾਦਾਂ ‘ਚ ਦਰਜ 66.2 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ ਹੈ ਅਤੇ ਦੇਸ਼ ਭਰ ਵਿਚ 8 ਨੌਕਰੀਆਂ ਵਿਚੋਂ 1 ਦਾ ਸਮਰਥਨ ਕੀਤਾ ਹੈ ਪਰ ਮੀਟ ਪ੍ਰੋਸੈਸਿੰਗ ਅਤੇ ਮਸ਼ਰੂਮ ਉਤਪਾਦਨ ਵਰਗੀਆਂ ਇੰਡਸਟਰੀਆਂ ਨੇ ਨਵੇਂ ਕਰਮਚਾਰੀਆਂ ਨੂੰ ਲੱਭਣ ਅਤੇ ਰੱਖਣ ਵਿਚ ਮੁਸ਼ਕਲ ਦਾ ਸਾਹਮਣਾ ਕੀਤਾ ਹੈ।

New Canadian Immigration ProgramNew Canadian Immigration Program For Agri-food Workers

ਮੌਜੂਦਾ ਸਮੇਂ ਵਿਚ ਮੌਸਮੀ ਖੇਤੀਬਾੜੀ ਕਰਮੀਆਂ ਲਈ ਅਪਣੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮਾਂ ਰਾਹੀਂ ਕੈਨੇਡਾ ਤੋਂ   ਆਉਣ ਵਾਲੇ ਪ੍ਰਵਾਸੀ ਖੇਤੀਬਾੜੀ ਕਾਮਿਆਂ ਨੂੰ ਸੀਮਤ ਸਮੇਂ ਲਈ ਕੰਮ ਪਰਮਿਟ ਪ੍ਰਾਪਤ ਹੁੰਦਾ ਹੈ ਅਤੇ ਇਸ ਨਾਲ ਸਥਾਈ ਨਿਵਾਸ ਲਈ ਕੋਈ ਰਸਤਾ ਨਹੀਂ ਹੈ। ਨਵੇਂ ਐਗਰੀ ਫੂਡ ਇਮੀਗ੍ਰੇਸ਼ਨ ਪਾਇਲਟ ਤਹਿਤ ਹੇਠ ਲਿਖੇ ਕਿੱਤੇ ਅਤੇ ਉਦਯੋਗ ਸ਼ਾਮਲ ਹਨ:

ImmigrationImmigration

ਮੀਟ ਪ੍ਰੋਸੈਸਿੰਗ
 -ਦੁਕਾਨਾਂ ‘ਚ ਕੰਮ ਕਰਨ ਵਾਲੇ (retail butcher)
 -ਇੰਡਸਟਕੀ ‘ਚ ਕੰਮ ਕਰਨ ਵਾਲੇ (industrial butcher)
-ਫੂਡ ਪ੍ਰੋਸੈਸਿੰਗ ‘ਚ ਕੰਮ ਕਰਨ ਵਾਲੇ (food processing labourer)

-ਸਾਲ ਭਰ ਮਸ਼ਰੂਮ ਉਤਪਾਦਨ ਅਤੇ ਗ੍ਰੀਨ ਹਾਊਸ ਫਸਲ ਉਤਪਾਦਨ ਲਈ ਕਟਾਈ ਮਜ਼ਦੂਰ

-ਸਾਲ ਭਰ ਚੱਲਣ ਵਾਲੇ ਮਸ਼ਰੂਮ ਉਤਪਾਦਨ, ਗ੍ਰੀਨਹਾਊਸ ਫਸਲ ਉਤਪਾਦਨ ਜਾਂ ਪਸ਼ੂ ਪਾਲਣ ਵਧਾਉਣ ਲਈ ਆਮ ਫਾਰਮ ਵਰਕਰ

-ਮੀਟ ਪ੍ਰੋਸੈਸਿੰਗ, ਸਾਲ ਭਰ ਮਸ਼ਰੂਮ ਉਤਪਾਦਨ, ਗ੍ਰੀਨ ਹਾਊਸ ਫਸਲ ਉਤਪਾਦਨ ਜਾਂ ਪਸ਼ੂ ਪਾਲਣ ਵਧਾਉਣ ਲਈ ਫਾਰਮ ਸੁਪਰਵਾਇਜ਼ਰ ਅਤੇ ਪਸ਼ੂਧਨ ਕਾਰੀਗਰ

New Canadian Immigration Program For Agri-food WorkersNew Canadian Immigration Program For Agri-food Workers

ਇਸ ਟਰਾਇਲ ਅਧੀਨ ਹਰ ਸਾਲ ਪ੍ਰੋਸੈਸਿੰਗ ਲਈ ਵੱਧ ਤੋਂ ਵੱਧ 2750 ਅਰਜ਼ੀਆਂ ਨੂੰ ਸਵਿਕਾਰ ਕੀਤਾ ਜਾਵੇਗਾ। ਇੰਮੀਗਰੇਸ਼ਨ ਰਫਿਊਜੀ ਅਤੇ ਨਾਗਰਿਕਤਾ ਕੈਨੇਡਾ (IRCC)  ਦਾ ਕਹਿਣਾ ਹੈ ਕਿ ਪਰਵਾਰਕ ਮੈਂਬਰਾਂ ਸਮੇਤ ਟਰਾਈਲ ਲਈ ਤਿੰਨ ਸਾਲਾਂ ਵਿਚ ਲਗਭਗ 16,500 ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕੀਤਾ ਜਾ ਸਕਦਾ ਹੈ।

ਕੈਨੇਡਾ ਦੇ ਰੋਜ਼ਗਾਰ, ਕਰਮਚਾਰੀ ਵਿਕਾਸ ਅਤੇ ਲੇਬਰ ਮੰਤਰੀ ਦੇ ਸੰਸਦੀ ਸਕੱਤਰ ਰੋਜਰ ਕੁਜ਼ਨਰ ਨੇ ਕਿਹਾ ਕਿ ਵਿਦੇਸ਼ਾਂ ਤੋਂ ਜੋ ਅਸਥਾਈ ਕਰਮਚਾਰੀ ਇਸ ਦੇਸ਼ ਵਿਚ ਆਉਂਦੇ ਹਨ ਅਤੇ ਸਥਾਈ ਨੌਕਰੀਆਂ ਲਈ ਸਖ਼ਤ ਮਿਹਨਤ ਕਰਦੇ ਹਨ ਉਹਨਾਂ ਕੋਲ ਪੱਕੇ ਹੋਣ ਲਈ ਇਕ ਵਧੀਆ ਅਤੇ ਉਚਿਤ ਮੌਕਾ ਹੋਣਾ ਚਾਹੀਦਾ ਹੈ।ਐਗਰੀ-ਫੂਡ ਇਮੀਗ੍ਰੇਸ਼ਨ ਪਾਇਲਟ ਕੈਨੇਡਾ ਦੀ ਸਰਕਾਰ ਵੱਲੋਂ ਹਾਲ ਹੀ ਵਿਚ ਕੀਤੀਆਂ ਗਈਆਂ ਪਹਿਲਕਦਮੀਆਂ ਦੀ ਪਾਲਣਾ ਕਰਦਾ ਹੈ ਜਿਸ ਦਾ ਟੀਚਾ ਸਥਾਈ ਨਿਵਾਸ ਲਈ ਅਸਥਾਈ ਵਿਦੇਸ਼ੀ ਕਾਮਿਆਂ ਦੀ ਮਦਦ ਕਰਨਾ ਹੈ। ਇਸ ਦੇ ਤਹਿਤ ਯੋਗ ਕਾਮਿਆਂ ਲਈ ਕਈ ਮੌਕੇ ਪੈਦਾ ਕੀਤੇ ਜਾ ਸਕਦੇ ਹਨ।

New Canadian Immigration Program For Agri-food WorkersNew Canadian Immigration Program For Agri-food Workers

ਯੋਗਤਾ
ਐਗਰੀ ਫੂਡ ਇਮੀਗ੍ਰੇਸ਼ਨ ਲਈ ਹੇਠ ਲਿਖੀਆਂ ਯੋਗਤਾਵਾਂ ਹਨ:
-ਯੋਗ ਕਿੱਤੇ ਵਿਚ ਮੀਟ ਉਤਪਾਦ ਪ੍ਰੋਸੈਸਿੰਗ, ਪਸ਼ੂ ਪਾਲਣ, ਮਸ਼ਰੂਮ ਉਤਪਾਦਨ ਅਤੇ ਗ੍ਰੀਨਹਾਊਸ ਫਸਲ ਉਤਪਾਦਨ ਸਬੰਧੀ ਅਸਥਾਈ ਕੈਨੇਡੀਅਨ ਵਰਕ ਪ੍ਰੋਗਰਾਮ ਅਧੀਨ 12 ਮਹੀਨਿਆਂ ਦਾ (Full Time) ਗੈਰ ਮੌਸਮੀ ਕੈਨੇਡੀਅਨ ਕੰਮ ਦਾ ਤਜ਼ੁਰਬਾ
-ਅੰਗਰੇਜ਼ੀ ਅਤੇ ਫਰੈਂਚ ਵਿਚ ਕੈਨੇਡੀਅਨ ਬੈਂਚਮਾਰਕ ਲੇਵਲ 4
-ਕੈਨੇਡੀਅਨ ਹਾਈ ਸਕੂਲ ਸਿੱਖਿਆ ਜਾਂ ਉਸ ਤੋਂ ਜ਼ਿਆਦਾ ਵਿਦਿਅਤ ਯੋਗਤਾ
-ਕੈਨੇਡਾ ਵਿਚ ਪੂਰੇ ਸਮੇਂ ਲਈ ਗੈਰ ਮੌਸਮੀ ਕੰਮ ਲਈ ਕਿਉਬਿਕ ਤੋਂ ਬਾਹਰ ਨੌਕਰੀ ਦੀ ਪੇਸ਼ਕਸ਼

Canada Amabsi Canada Amabsi

ਫੈਡਰਲ ਸਰਕਾਰ ਅਨੁਸਾਰ ਪਾਇਲਟ ਸਬੰਧੀ ਸਾਰੀ ਜਾਣਕਾਰੀ 2020 ਦੀ ਸ਼ੁਰੂਆਤ ਵਿਚ ਜਾਰੀ ਕੀਤੀ ਜਾਵੇਗੀ। ਮੀਟ ਪ੍ਰੋਸੈਸਿੰਗ ਖੇਤਰ ਵਿਚ ਯੋਗ ਕਰਮਚਾਰੀਆਂ  ਲਈ 2 ਸਾਲਾਂ ਦੀ LMIA (Labour Market Impact Assessment ) ਜਾਰੀ ਕੀਤੀ ਜਾਵੇਗੀ। ਆਈਆਰਸੀਸੀ ਦਾ ਕਹਿਣਾ ਹੈ ਕਿ ਯੂਨੀਅਨ ਮੀਟ ਪ੍ਰੋਸੈਸਰ ਲਈ ਅਪਣੇ ਯੂਨੀਅਨ ਤੋਂ ‘ਲੇਟਰ ਆਫ ਸਪੋਟ’ ਦੀ ਜ਼ਰੂਰਤ ਹੋਵੇਗੀ ਅਤੇ ਬਾਕੀਆਂ ਲਈ ਹੋਰ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement