ਵਿਤ ਮੰਤਰੀ ਵਲੋਂ ਥਰਮਲ ਦੀ ਥਾਂ ਵੱਡਾ ਕਾਰਖ਼ਾਨਾ ਲਿਆਉਣ ਦਾ ਐਲਾਨ
Published : Jul 31, 2020, 9:43 am IST
Updated : Jul 31, 2020, 9:43 am IST
SHARE ARTICLE
 thermal power plant
thermal power plant

ਬਠਿੰਡਾ ਥਰਮਲ ਦੇ ਮੁੜ ਚੱਲਣ ਦੀ ਸੰਭਾਵਨਾ ਮੱਧਮ

ਬਠਿੰਡਾ, 30  ਜੁਲਾਈ ( ਸੁਖਜਿੰਦਰ ਮਾਨ) : ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਚਿਮਨੀਆਂ ਵਿਚੋਂ ਪਰਾਲੀ ਨਾਲ ਮੁੜ ਧੂੰਆਂ ਨਿਕਲਣ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਕਰਦਿਆਂ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਇੱਥੇ ਪਰਾਲੀ ਦੇ ਯੂਨਿਟ ਨਾਲੋਂ ਵੀ ਵੱਡਾ ਉਦਯੋਗ ਲਿਆਂਦਾ ਜਾਵੇਗਾ।  

ਸੀਨੀਅਰ ਆਗੂ ਮੋਹਨ ਲਾਲ ਝੂੰਬਾ ਦੀ ਬਤੌਰ ਮਾਰਕੀਟ ਕਮੇਟੀ ਚੇਅਰਮੈਨ ਤਾਜ਼ਪੋਸ਼ੀ ਕਰਵਾਉਣ ਪੁੱਜੇ ਸ. ਬਾਦਲ ਨੇ ਕਿਹਾ ਕਿ ਹੁਣ ਫ਼ੀਟਰ ਦੇ ਇੰਜ਼ਨ ਨਾਲ ਜੀਪ ਨਹੀਂ ਚਲਾਈ ਜਾਵੇਗੀ, ਬਲਕਿ ਨਵੀਂ ਗੱਡੀ ਲਿਆਂਦੀ ਜਾਵੇਗੀ। ਉਨ੍ਹਾਂ ਦਾ ਸਿੱਧਾ ਇਸ਼ਾਰਾ ਬੰਦ ਕੀਤੇ ਬਠਿੰਡਾ ਥਰਮਲ ਪਲਾਂਟ ਦੇ ਇਕ ਜਾਂ ਦੋ ਯੂਨਿਟਾਂ ਨੂੰ ਪਰਾਲੀ ਨਾਲ ਚਲਾਉਣ ਦੀ ਬਜਾਏ ਇਥੇ ਫ਼ਾਰਮਾਸੁਟੀਕਲ ਪਾਰਕ ਬਣਾਉਣ ਜਾਂ ਇੰਡੀਸਟਰੀਅਲ ਅਸਟੇਟ ਲਿਆਉਣ ਸਬੰਧੀ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ ਸੁਪਨੇ ਬਠਿੰਡਾ ਥਰਮਲ ਨੂੰ ਪਰਾਲੀ ਨਾਲ ਚਲਾਉਣ ਨਾਲੋਂ ਵੀ ਵੱਡੇ ਹਨ। ਵਿਤ ਮੰਤਰੀ ਨੇ ਕਿਹਾ ਕਿ ਥਰਮਲ ਦੀ ਜਗ੍ਹਾਂ 'ਚ ਇੰਡਸਟਰੀਅਲ ਅਸਟੇਟ ਆਉਣ ਨਾਲ ਬਠਿੰਡਾ ਦਾ ਵਿਕਾਸ ਹੋਵੇਗਾ ਤੇ ਲੋਕਾਂ ਨੂੰ ਵੱਡਾ ਲਾਭ ਪੁੱਜੇਗਾ। ਹਾਲਾਂਕਿ ਇਸ ਮੌਕੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹਾਲੇ ਤਕ ਕੇਂਦਰ ਦੀ ਤਰਫ਼ੋਂ ਇਸ ਥਰਮਲ ਨੂੰ ਮੁੜ ਪਰਾਲੀ ਨਾਲ ਚਲਾਉਣ ਲਈ ਸਹਾਇਤਾ ਬਾਬਤ ਕੋਈ ਪੱਤਰ ਨਹੀਂ ਮਿਲਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਨੌਜਵਾਨਾਂ ਨੂੰ ਮੋਬਾਈਲ ਫ਼ੋਨ ਦੇਣ ਦੇ ਵਾਅਦੇ ਨੂੰ ਆਉਣ ਵਾਲੇ ਦੋ-ਤਿੰਨ ਮਹੀਨਿਆਂ ਵਿਚ ਪੂਰਾ ਕਰਨ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਪਹਿਲਾਂ ਚੀਨ ਦੀ ਕੰਪਨੀ ਨਾਲ ਇਸ ਸਬੰਧੀ ਤਾਲਮੇਲ ਹੋਇਆ ਸੀ ਪ੍ਰੰਤੂ ਹੁਣ ਪੈਦਾ ਹੋਏ ਤਨਾਅ ਕਾਰਨ ਮੇਡ ਇੰਨ ਇੰਡੀਆ ਵਾਲੇ ਫ਼ੋਨ ਸਰਕਾਰ ਕੋਲ ਪੁੱਜ ਗਏ ਹਨ ਤੇ ਜਲਦੀ ਹੀ ਇੰਨ੍ਹਾਂ ਨੂੰ ਵੰਡਿਆ ਜਾਵੇਗਾ।

File Photo File Photo

ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਸ: ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਹੀ ਤਿਆਰ ਕਰ ਲਈਆਂ ਹਨ ਪ੍ਰੰਤੂ ਪੰਜਾਬ ਵਜ਼ਾਰਤ ਨੇ ਅਕਤੂਬਰ ਦੇ ਪਹਿਲੇ ਹਫ਼ਤੇ ਚੋਣਾਂ ਕਰਵਾਉਣ ਦਾ ਫ਼ੈਸਲਾ ਲੈ ਲਿਆ ਹੈ। ਇਸ ਮੌਕੇ ਉਨ੍ਹਾਂ ਨਾਲ ਹਰਵਿੰਦਰ ਸਿੰਘ ਲਾਡੀ, ਜੈਜੀਤ ਸਿੰਘ ਜੌਹਲ, ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਟਰੱਸਟ ਦੇ ਚੇਅਰਮੈਨ ਕੇਕੇ ਅਗਰਵਾਲ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਝੂੰਬਾ ਆਦਿ ਹਾਜ਼ਰ ਸਨ।

ਖੇਤੀ ਆਰਡੀਨੈਸ 'ਤੇ ਹਰਿਸਮਰਤ ਪੰਜਾਬ ਨੂੰ ਜਵਾਬ ਦੇਵੇ
ਬਠਿੰਡਾ: ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਲਾਗੂ ਕੀਤੇ ਆਰਡੀਨੈਂਸਾਂ ਨੂੰ ਪੰਜਾਬ ਦੇ ਖੇਤੀ ਖੇਤਰ ਲਈ ਅਤਿ ਮਾਰੂ ਕਰਾਰ ਦਿਦਿਆਂ ਕਿਹਾ ਕਿ ਵਜ਼ਾਰਤ ਵਿਚ ਹਰਸਿਮਰਤ ਦੀ ਹਾਜ਼ਰੀ ਵਿਚ ਇਹ ਫ਼ੈਸਲਾ ਹੋਣ ਕਾਰਨ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪਏਗਾ। ਸ: ਬਾਦਲ ਨੇ ਕਿਹਾ ਕਿ ਅਕਾਲੀ ਦਲ ਸ਼ੁਰੂ ਤੋਂ ਕਿਸਾਨੀ ਤੇ ਸਿੱਖੀ 'ਤੇ ਅਪਣਾ ਸਿਆਸਤ ਕਰਦਾ ਆ ਰਿਹਾ ਹੈ ਪ੍ਰੰਤੂ ਅੱਜ ਦੋਨੋਂ ਮੁੱਦੇ ਉਸਦੇ ਨਿਕਲ ਚੁੱਕੇ ਹਨ। ਉਨ੍ਹਾਂ ਇਸ ਮੁੱਦੇ 'ਤੇ ਸੁਖਬੀਰ ਬਾਦਲ ਵਲੋਂ ਕਿਸਾਨਾਂ ਦੇ ਹੱਕ 'ਚ ਖੜ੍ਹਣ ਦੇ ਬਿਆਨਾਂ ਨੂੰ ਵੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਆਰਡੀਨੈਸ ਅਮਲੀ ਤੌਰ 'ਤੇ ਕਾਨੂੰਨ ਬਣ ਹੀ ਜਾਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement