Goldy PP ਦੇ ਹੱਕ 'ਚ ਬੋਲੇ Khalsa Aid ਦੇ Ravi Singh,
Published : Jul 31, 2020, 4:26 pm IST
Updated : Jul 31, 2020, 4:26 pm IST
SHARE ARTICLE
Khalsa Aid Goldy PP NGO Samaj Sevi Sanstha Punjab India Ravi Singh Khalsa Aid
Khalsa Aid Goldy PP NGO Samaj Sevi Sanstha Punjab India Ravi Singh Khalsa Aid

ਗੱਡੀਆਂ ਦੇ ਸਵਾਲ ਚੁੱਕਣ ਤੋਂ ਪਹਿਲਾਂ ਪੁੱਛ ਲਿਆ ਕਰੋ

ਚੰਡੀਗੜ੍ਹ: ਆਏ ਦਿਨ ਸਮਾਜ ਸੇਵੀਆਂ ਤੇ ਉੱਠ ਰਹੇ ਸਵਾਲਾਂ ਤੋਂ ਬਾਅਦ ਹੁਣ ਰਵੀ ਸਿੰਘ ਖਾਲਸਾ ਏਡ ਦੇ ਵੱਲੋਂ ਵੀ ਫੇਸਬੁੱਕ ਤੇ ਲਾਈਵ ਹੋ ਕੇ ਲੋਕਾਂ ਨੂੰ ਅਪਣਾ ਹਿਸਾਬ-ਕਿਤਾਬ ਦੇਣ ਦੀ ਗੱਲ ਆਖੀ ਜਾ ਰਹੀ ਹੈ। ਰਵੀ ਸਿੰਘ ਖਾਲਸਾ ਏਡ ਦਾ ਕਹਿਣਾ ਹੈ ਕਿ ਉਹ ਅਪਣੇ ਕੰਮ ਵਿਚ ਹੋਰ ਟ੍ਰਾਂਸਪੇਰੈਂਸੀ ਲੈ ਕੇ ਆਉਣਗੇ ਜਿਸ ਤੋਂ ਬਾਅਦ ਲੋਕਾਂ ਨੂੰ ਸਿੱਧਾ ਹੀ ਰਵੀ ਸਿੰਘ ਖਾਲਸਾ ਏਡ ਦਾ ਹਿਸਾਬ ਕਿਤਾਬ ਮਿਲ ਸਕੇਗਾ।

PP GoldyPP Goldy

ਇਸ ਦੇ ਨਾਲ ਹੀ ਗੋਲਡੀ ਪੀਪੀ ਦੀ 40 ਲੱਖ ਦੀ ਗੱਡੀ ਨੂੰ ਲੈ ਕੇ ਉੱਠ ਰਹੇ ਸਵਾਲਾਂ ਤੇ ਵੀ ਰਵੀ ਸਿੰਘ ਨੇ ਅਪਣੇ ਵਿਚਾਰ ਸਾਂਝ ਕੀਤੇ ਹਨ। ਰਵੀ ਸਿੰਘ ਖਾਲਸਾ ਨੇ ਦਸਿਆ ਕਿ ਇਸ ਸੰਸਥਾ ਨੂੰ 21 ਸਾਲ ਹੋਣ ਜਾ ਰਹੇ ਹਨ ਤੇ ਉਹਨਾਂ ਨੇ ਵਿਚਾਰ ਬਣਾਇਆ ਹੈ ਕਿ ਉਹ ਇਸ ਸੰਸਥਾ ਲਈ ਪਹਿਲਾਂ ਵੀ ਬਹੁਤ ਸਾਰੀਆਂ ਪਾਲਿਸੀਆਂ ਬਣਾਈਆਂ ਗਈਆਂ ਸਨ ਤੇ ਅੱਗੇ ਵੀ ਉਹ ਬਣਾਉਣਗੇ ਤਾਂ ਜੋ ਇਹ ਸੰਸਥਾ ਵੱਲੋਂ ਸੇਵਾ ਕਦੇ ਖਤਮ ਨਾ ਹੋਵੇ।

Pawan Puneet PPPawan Puneet PP

ਲੋਕਾਂ ਵੱਲੋਂ ਉਹਨਾਂ ਨੂੰ ਵੱਡੇ ਪੱਧਰ ਤੇ ਸੇਵਾ ਦਿੱਤੀ ਜਾਂਦੀ ਹੈ ਇਸ ਲਈ ਉਹ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹਾ ਸਿਸਟਮ ਤਿਆਰ ਕਰਨਗੇ ਕਿ ਲੋਕਾਂ ਦਾ ਭਰੋਸਾ ਨਾ ਟੁੱਟੇ। ਇਸ ਦੇ ਨਾਲ ਹੀ ਉਹਨਾਂ ਹੋਰਨਾਂ ਸੰਸਥਾਵਾਂ ਲਈ ਕਿਹਾ ਕਿ ਉਹਨਾਂ ਨੂੰ ਕੁੱਝ ਵੀ ਬੋਲਣ ਤੋਂ ਪਹਿਲਾਂ ਉਹਨਾਂ ਬਾਰੇ ਜਾਂਚ ਪੜਤਾਲ ਕਰਨੀ ਚਾਹੀਦੀ ਹੈ। ਬਿਨਾਂ ਕੁੱਝ ਜਾਣੇ ਉਹਨਾਂ ਤੇ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ।

Pawan Puneet PPPawan Puneet PP

ਜੇ ਕਿਸੇ ਨੂੰ ਲਗਦਾ ਹੈ ਕਿ ਕੋਈ ਸੰਸਥਾ ਜਾਂ ਉਸ ਸੰਸਥਾ ਦਾ ਮੈਂਬਰ ਪੈਸਿਆਂ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਤਾਂ ਉਸ ਨੂੰ ਸਿੱਧਾ ਪੁੱਛੋ ਪਰ ਕਿਸੇ ਦੀਆਂ ਸੁਣੀਆਂ –ਸੁਣਾਈਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਦਸ ਦਈਏ ਕਿ ਪਿਛਲੇ ਦਿਨੀਂ ਕੁੱਝ ਸਮਾਜ ਸੇਵੀਆਂ ਤੇ ਇਲਜ਼ਾਮ ਲਗਾਏ ਗਏ ਸਨ ਕਿ ਉਹ ਐਨਆਰਆਈਜ਼ ਦੇ ਪੈਸਿਆਂ ਦਾ ਗਲਤ ਇਸਤੇਮਾਲ ਕਰਦੇ ਹਨ। ਹੋਰ ਵੀ ਬਹੁਤ ਸਾਰੇ ਇਲਜ਼ਾਮ ਲਗਾਏ ਗਏ ਸਨ।

Ravi Singh KhalsaRavi Singh Khalsa

ਇਸ ਤੇ ਪੁਨੀਤ, ਗੋਲਡੀ ਵੱਲੋਂ ਲਾਈਵ ਹੋ ਕੇ ਅਪਣੇ ਤੇ ਲੱਗੇ ਇਲਜ਼ਾਮਾਂ ਤੋਂ ਪਰਦਾ ਚੁੱਕਿਆ ਹੈ। ਹੁਣ ਫਿਰ ਗੋਲਡੀ ਅਤੇ ਪੁਨੀਤ ਨੇ ਇਕੱਠਿਆਂ ਨੇ ਇਕ ਵੀਡੀਓ ਵਿਚ ਕਿਹਾ ਕਿ ਜੇ ਕਿਸੇ ਨੂੰ ਹਿਸਾਬ ਚਾਹੀਦਾ ਹੈ ਤਾਂ ਕੋਈ ਇਕ ਉਹਨਾਂ ਕੋਲੋਂ ਹਿਸਾਬ ਲੈ ਲੈਣ ਪਰ ਹਵਾ ਵਿਚ ਤੀਰ ਨਾ ਮਾਰਨ। ਉਹ ਇਕ-ਇਕ ਰੁਪਏ ਦਾ ਹਿਸਾਬ ਦੇਣ ਨੂੰ ਤਿਆਰ ਹਨ।

PP GoldyPP Goldy and Pawan Puneet PP

ਦਸ ਦਈਏ ਕਿ ਪੀਪੀ ਗੋਲਡੀ ਨੇ ਲਾਈਵ ਹੋ ਕੇ ਅਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਸੀ ਤੇ ਹੁਣ ਪੀਪੀ ਪਵਨ ਪੁਨੀਤ ਨੇ ਲਾਈਵ ਹੋ ਕੇ ਇਸ ਮੁੱਦੇ ਤੇ ਬੋਲੇ ਹਨ। ਉਹਨਾਂ ਕਿਹਾ ਕਿ ਰੌਲਾ ਸਹਾਇਤਾ ਦਾ ਨਹੀਂ ਹੈ ਰੌਲਾ ਸਿਰਫ ਪੈਸੇ ਦਾ ਹੈ। ਉਹ ਸੱਚੇ ਹਨ ਇਸ ਲਈ ਉਹ ਕੋਈ ਸਫ਼ਾਈ ਨਹੀਂ ਦੇਣਗੇ। ਗੱਡੀ ਵਾਲੇ ਇਲਜ਼ਾਮ ਨੂੰ ਲੈ ਕੇ ਪੀਪੀ ਪੁਨੀਤ ਨੇ ਅਪਣੇ ਪਰਿਵਾਰ ਬਾਰੇ ਦਸਿਆ ਕਿ ਉਹਨਾਂ ਦਾ ਪਰਿਵਾਰ ਪਿਛੋਕੜ ਤੋਂ ਹੀ ਬਹੁਤ ਅਮੀਰ ਹੈ ਤੇ ਉਹਨਾਂ ਲਈ ਕੋਈ ਗੱਡੀ ਲੈਣਾ ਵੱਡੀ ਗੱਲ ਨਹੀਂ। ਉਹ ਅਪਣੇ ਪੈਸੇ ਤੇ ਕੁੱਝ ਵੀ ਖਰੀਦ ਸਕਦੇ ਹਨ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਗੋਲਡੀ ਨੂੰ ਚੋਰ ਆਖਿਆ ਗਿਆ ਤੇ ਇਕ ਹੋਰ ਨੌਜਵਾਨ ਵੱਲੋਂ ਵੀ ਇਹਨਾਂ ਸਮਾਜ ਸੇਵੀਆਂ ਖਿਲਾਫ ਇਕ ਕਵਿਤਾ ਲਿਖੀ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।    

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement