'ਬਿਹਾਰ ਦੇ ਖੇਤੀ ਬਾਜ਼ਾਰ 'ਤੇ ਪੀਏਯੂ ਦੀ ਸਨਸਨੀਖ਼ੇਜ਼ ਰਿਪੋਰਟ ਬਾਰੇ ਸਪਸ਼ਟੀਕਰਨ ਦੇਣ ਕੈਪਟਨ ਅਤੇ ਬਾਦਲ'
Published : Jul 31, 2020, 7:52 pm IST
Updated : Jul 31, 2020, 7:52 pm IST
SHARE ARTICLE
Bhagwant Mann
Bhagwant Mann

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਦੇ ...

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਦੇ ਖੇਤੀ ਬਾਰੇ ਆਰਡੀਨੈਂਸਾਂ ਦੇ ਮੱਦੇਨਜ਼ਰ ਪੰਜਾਬ ਮੰਡੀ ਬੋਰਡ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਰਾਹੀਂ ਬਿਹਾਰ ਦੇ ਖੇਤੀ ਬਾਜ਼ਾਰ ਸੁਧਾਰ (ਮਾਰਕੀਟਿੰਗ ਰਿਫਾਰਮਜ ) ਦੇ ਕਰਵਾਏ ਅਧਿਐਨ ਦੀ ਸਨਸਨੀਖ਼ੇਜ਼ ਰਿਪੋਰਟ ਉੱਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਭਾਜਪਾ ਦੇ ਭਾਈਵਾਲ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਕੋਲੋਂ ਸਪਸ਼ਟੀਕਰਨ ਮੰਗਿਆ ਹੈ।

Harsimrat Badal Harsimrat Badal

ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਅਧਿਐਨ (ਸਟੱਡੀ) 'ਚ ਸਾਹਮਣੇ ਆਏ ਤੱਥ ਪੰਜਾਬ ਦੀ ਖੇਤੀਬਾੜੀ ਦੀ ਬਰਬਾਦੀ ਵਾਲੀ ਤਸਵੀਰ ਸਾਫ਼ ਦਿਖਾ ਰਹੇ ਹਨ।

Bhagwant MannBhagwant Mann

ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੇ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਲਾਗੂ ਹੋਣ ਉਪਰੰਤ ਪੰਜਾਬ ਦੀਆਂ ਮੰਡੀਆਂ ਅਤੇ ਖੇਤੀਬਾੜੀ ਜਿਣਸਾਂ ਨੇ ਕਿਸ ਕਦਰ ਰੁਲਣਾ ਹੈ ਅਤੇ ਤਕੜੇ ਕਾਰਪੋਰੇਟ ਘਰਾਨਿਆਂ ਅਤੇ ਨਿੱਜੀ ਵਪਾਰੀਆਂ ਹੱਥੋਂ ਲੁੱਟਿਆ ਜਾਣਾ ਹੈ? ਬਿਹਾਰ 'ਮਾਡਲ' ਉਸ ਦੀ ਜਿੰਦਾ-ਜਾਗਦੀ ਮਿਸਾਲ ਹੈ।

Bhagwant MannBhagwant Mann

ਜਿਸ ਨੇ 2006 ਐਗਰੀਕਲਚਰ ਪ੍ਰੋਡਿਊਸਰ ਮਾਰਕੀਟ ਕਮੇਟੀ ਐਕਟ (ਏਪੀਐਮਸੀਏ) ਭੰਗ ਕਰਕੇ ਬਿਹਾਰ ਦੀਆਂ ਖੇਤੀਬਾੜੀ ਮੰਡੀਆਂ ਨੂੰ ਨਿੱਜੀ ਸੈਕਟਰ ਦੇ ਸਪੁਰਦ ਕਰਨ ਦੀ ਗ਼ਲਤੀ ਕੀਤੀ ਸੀ।

FARMERFARMER

ਹਾਲਾਂਕਿ ਤਤਕਾਲੀ ਸਰਕਾਰ ਨੇ ਉਦੋਂ ਖੇਤੀ ਸੈਕਟਰ 'ਚ ਨਿੱਜੀ ਨਿਵੇਸ਼ ਵਧਾ ਕੇ ਕਿਰਸਾਨੀ ਦੀ ਕਾਇਆ-ਕਲਪ ਕੀਤੇ ਜਾਣ ਬਾਰੇ ਠੀਕ ਉਸੇ ਤਰਾਂ ਸਬਜ਼ਬਾਗ ਦਿਖਾਏ ਸਨ, ਜਿਵੇਂ ਖੇਤੀ ਸੁਧਾਰਾਂ ਦੇ ਨਾਂ 'ਤੇ ਮੋਦੀ ਸਰਕਾਰ ਆਪਣੇ ਵਿਨਾਸ਼ਕਾਰੀ ਆਰਡੀਨੈਂਸਾਂ ਨੂੰ ਲਾਗੂ ਕਰਨ ਲਈ ਦਿਖਾ ਰਹੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਪੀਏਯੂ ਦੀ ਰਿਪੋਰਟ 'ਚ ਐਨਸੀਏਈਆਰ-2019 ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਏਪੀਐਮਸੀਏ ਭੰਗ ਹੋਣ ਉਪਰੰਤ ਬਿਹਾਰ ਦੀਆਂ ਮੰਡੀਆਂ 'ਚ ਪ੍ਰਾਈਵੇਟ ਕੰਪਨੀਆਂ ਨੇ ਨਵਾਂ ਨਿਵੇਸ਼ ਕਰਨ ਦੀ ਥਾਂ ਆਪਣੇ ਮੁਨਾਫ਼ੇ ਲਈ ਹੋਰ ਛੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ।

ਜਿਣਸਾਂ ਖ਼ਰੀਦਣ ਲਈ ਬਦਲ ਵਜੋਂ ਮੂਹਰੇ ਲਿਆਂਦੀਆਂ ਪ੍ਰਾਇਮਰੀ ਕੋਆਪਰੇਟਿਵ ਸੁਸਾਇਟੀਜ਼ ਵੀ ਬੁਰੀ ਤਰਾਂ ਫਲਾਪ ਸਾਬਤ ਹੋਈਆਂ, ਨਤੀਜਣ ਬਿਹਾਰ 'ਚ ਜਿਣਸ ਖ਼ਰੀਦ ਮੰਡੀਆਂ ਦੀ ਗਿਣਤੀ ਘਟਦੀ-ਘਟਦੀ 2019-20 'ਚ ਮਹਿਜ਼ 1619 ਰਹਿ ਗਈ ਜੋ 4 ਸਾਲ ਪਹਿਲਾਂ 10 ਹਜ਼ਾਰ ਦੇ ਕਰੀਬ ਸੀ।

ਭਗਵੰਤ ਮਾਨ ਨੇ ਦੱਸਿਆ ਕਿ ਰਿਪੋਰਟ ਅਨੁਸਾਰ ਏਪੀਐਮਸੀਏ ਤੋੜਨ ਤੋਂ ਪਹਿਲਾਂ (2006) ਕਿਸਾਨਾਂ ਦੀ 85 ਫ਼ੀਸਦੀ ਆਮਦਨ ਘੱਟ ਕੇ 57 ਫ਼ੀਸਦੀ ਰਹਿ ਗਈ ਅਤੇ ਇਹ ਗਿਰਾਵਟ ਜਾਰੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਇਸ ਅੱਖਾਂ ਖੋਲ੍ਹਣ ਵਾਲੀ ਅਧਿਐਨ ਰਿਪੋਰਟ ਨੇ ਆਮ ਆਦਮੀ ਪਾਰਟੀ ਸਮੇਤ ਆਰਡੀਨੈਂਸਾਂ ਦਾ ਵਿਰੋਧ ਕਰ ਰਹੀਆਂ ਬਾਕੀ ਸਿਆਸੀ ਧਿਰਾਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਖੇਤੀਬਾੜੀ ਆਰਥਿਕ ਮਾਹਿਰਾਂ ਦੇ ਉਨ੍ਹਾਂ ਸਾਰੇ ਤੌਖਲਿਆਂ 'ਤੇ ਯਕੀਨਨ ਮੋਹਰ ਲਗਾ ਦਿੱਤੀ ਹੈ।

 

ਕਿ ਜੇਕਰ ਪੰਜਾਬ ਸਰਕਾਰ ਦੀ ਕਮਜ਼ੋਰੀ ਅਤੇ ਬਾਦਲ ਪਰਿਵਾਰ ਦੀ ਗਦਾਰੀ ਕਰਕੇ ਪੰਜਾਬ ਅੰਦਰ ਮੋਦੀ ਸਰਕਾਰ ਦੇ ਮਾਰੂ ਖੇਤੀ ਆਰਡੀਨੈਂਸ ਲਾਗੂ ਹੋ ਜਾਂਦੇ ਹਨ ਤਾਂ ਪੰਜਾਬ ਦੇ ਕਿਸਾਨਾਂ ਅਤੇ ਖੇਤੀਬਾੜੀ 'ਤੇ ਨਿਰਭਰ ਬਾਕੀ ਸਾਰੇ ਵਰਗਾਂ ਆੜ੍ਹਤੀਆਂ, ਮੁਨੀਮਾਂ, ਲੇਬਰ-ਪੱਲੇਦਾਰਾਂ, ਛੋਟੇ ਦੁਕਾਨਦਾਰਾਂ ਖੇਤੀ ਮਜ਼ਦੂਰਾਂ ਅਤੇ ਟਰਾਂਸਪੋਰਟਰਾਂ ਦਾ ਬਿਹਾਰ ਦੇ ਲੋਕਾਂ ਨਾਲੋਂ ਵੀ ਜ਼ਿਆਦਾ ਬੁਰਾ ਹਾਲ ਹੋਵੇਗਾ।

ਕਿਉਂਕਿ ਅਜਿਹੇ ਘਾਤਕ ਪ੍ਰਬੰਧ 'ਚ ਫ਼ਸਲਾਂ ਦਾ ਘਟੋਂ-ਘੱਟ ਸਮਰਥਨ ਐਲਾਨਿਆ ਮੁੱਲ (ਐਮ.ਐਚ.ਪੀ) ਬੇਮਾਨਾ ਹੋ ਕੇ ਰਹਿ ਜਾਵੇਗਾ ਅਤੇ ਕਾਰਪੋਰੇਟ ਘਰਾਣੇ ਅਤੇ ਵੱਡੇ ਵਪਾਰੀ ਗੰਨੇ-ਮੱਕੀ ਵਾਂਗ ਕਣਕ ਅਤੇ ਝੋਨੇ ਦੀਆਂ ਫ਼ਸਲਾਂ ਦੇ ਮਨਮਾਨੇ ਨਿਗੂਣੇ ਭਾਅ ਅਤੇ ਲਟਕਾ-ਲਟਕਾ ਕੇ ਭੁਗਤਾਨ ਕਰਿਆ ਕਰਨਗੇ।

ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਏਪੀਐਮਸੀਏ ਕਾਨੂੰਨ ਭੰਗ ਕਰਨਾ ਵੱਡੀ ਗ਼ਲਤੀ ਸਾਬਤ ਹੋਵੇਗਾ, ਹਾਲਾਂਕਿ ਜਿਸ ਸਮੇਂ ਪੰਜਾਬ ਵਿਧਾਨ ਸਭਾ 'ਚ ਏਪੀਐਮਸੀਏ ਭੰਗ ਕੀਤਾ ਜਾ ਰਿਹਾ ਸੀ 'ਆਪ' ਵਿਧਾਇਕਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement